ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਨੇ ਬਸੰਤ ਪੰਚਮੀ ‘ਬਹਾਰ’ ਦਾ ਤਿਉਹਾਰ ਮਨਾਇਆ
( ਕੋਰੋਟਾਣੇ ) ਜਲੰਧਰ: ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ‘ਸਟੂਡੈਂਟ ਵੈਲਫੇਅਰ ਐਸੋਸੀਏਸ਼ਨ’ ਅਤੇ ਯੂਥ ਕਲੱਬ ਵੱਲੋਂ ਬਸੰਤ ਪੰਚਮੀ ‘ਬਹਾਰ’ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਸਭ ਤੋਂ ਸੁੰਦਰ ਮਾਧਿਅਮ ਇਹ ਹੈ ਕਿ ਅਸੀਂ ਤਿਉਹਾਰ ਮਨਾਉਂਦੇ ਹੋਏ ਉਨ੍ਹਾਂ ਨੂੰ ਉਨ੍ਹਾਂ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਉਂਦੇ ਰਹੀਏ । ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਡਾ. ਢੀਂਗਰਾ ਨੇ ਕਿਹਾ ਕਿ ਅਸੀਂ ਬਸੰਤ ਨੂੰ ਰੁੱਤਾਂ ਦੇ ਰਾਜੇ ਵਜੋਂ ਵੀ ਜਾਣਦੇ ਹਾਂ; ਇਹ ਰੁੱਤਾਂ ਦੇ ਬਦਲਣ ਦਾ ਤਿਉਹਾਰ ਹੈ, ਜਿਸ ਵਿੱਚ ਕਠੋਰ ਸਰਦੀਆਂ ਤੋਂ ਬਾਅਦ, ਫੁੱਲਾਂ ਦੇ ਖਿੜਨ ਕਾਰਨ ਮੌਸਮ ਦੀ ਸੁੰਦਰਤਾ ਚਾਰੇ ਦਿਸ਼ਾਵਾਂ ਨੂੰ ਖੁਸ਼ਬੂਦਾਰ ਬਣਾ ਦਿੰਦੀ ਹੈ। ‘ਬਹਾਰ’ ਪ੍ਰੋਗਰਾਮ ਦੀ ਸ਼ੁਰੂਆਤ ਦੇਵੀ ਸਰਸਵਤੀ ਦੀ ਪੂਜਾ ਨਾਲ ਕੀਤੀ ਗਈ। ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਯੂਥ ਕਲੱਬ ਵੱਲੋਂ ਮੁੰਡਿਆਂ ਲਈ ਪਤੰਗ ਉਡਾਉਣ ਦੀ ਪ੍ਰਤੀਯੋਗਤਾ ਅਤੇ ਲੜਕੀਆਂ ਲਈ ਪਤੰਗ ਸਜਾਉਣ ਦੀ ਪ੍ਰਤੀ ਯੋਗਤਾ ਦਾ ਆਯੋਜਨ ਕੀਤਾ ਗਿਆ। ਕਾਲਜ ਦੀ ਸਾਬਕਾ ਵਿਦਿਆਰਥਣ ਆਰ ਜੇ ਲਵੀਨਾ ਨੇ ਵਿਦਿਆਰਥੀਆਂ ਨੂੰ ਫਨ ਗੇਮਾਂ ਖਿਡਾ ਕੇ ਉਹਨਾਂ ਦਾ ਮਨੋਰੰਜਨ ਕੀਤਾ

ਬਸੰਤ ਦੇ ਥੀਮ ਅਨੁਸਾਰ ਸਭ ਤੋਂ ਸੁੰਦਰ ਪੁਸ਼ਾਕ ਪਹਿਨਣ ਲਈ
ਬੀਸੀਏ ਛੇਵੇਂ ਸਮੈਸਟਰ ਦੀ ਹਰਸ਼ਿਤਾ ਅਤੇ ਬੀ ਡੀ ਚੌਥੇ ਸਮੈਸਟਰ ਦੀ ਸੁਖਮਨ ਕੌਰ ਨੂੰ ਸਨਮਾਨਿਤ ਕੀਤਾ ਗਿਆ। ਬਸੰਤ ਦੇ ਇਸ ਮੌਕੇ ‘ਤੇ, ਆਨ ਦ ਸਪਾਟ ਪੋਰਟਰੇਟ, ਆਰਟੀਫੀਸ਼ੀਅਲ ਗਹਿਣੇ, ਖੇਡਾਂ ਅਤੇ ਖਾਣੇ ਦੇ ਸਟਾਲ ਵੀ ਲਗਾਏ ਗਏ ਸਨ ਜਿਨ੍ਹਾਂ ਦਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਹੁਤ ਆਨੰਦ ਮਾਣਿਆ। ਬੀਵੋਕ ਡੇਟਾ ਸਾਇੰਸ ਛੇਵੇਂ ਸਮੈਸਟਰ ਦੇ ਸਾਹਿਲ ਨੂੰ ਪਤੰਗ ਉਡਾਉਣ ਵਿੱਚ ਜੇਤੂ ਐਲਾਨਿਆ ਗਿਆ ਅਤੇ ਉਸਨੂੰ ਸਰਵੋਤਮ ਪਤੰਗਬਾਜ਼ ਦਾ ਸਨਮਾਨ ਵੀ ਮਿਲਿਆ, ਬੀਕਾਮ ਦੂਜੇ ਸਮੈਸਟਰ ਦੇ ਰਿਤੇਸ਼ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬੀ ਐਫ ਏ ਛੇਵੇਂ ਸਮੈਸਟਰ ਦੀ ਸ਼ਿਵਾਲਿਕਾ ਨੇ ਪਤੰਗ ਸਜਾਉਣ ਵਿੱਚ ਪਹਿਲਾ ਸਥਾਨ ਹਾਸਲ ਕੀਤਾ।ਡਾ. ਢੀਂਗਰਾ ਨੇ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਡਾ: ਨੀਰਜਾ ਨੇ ‘ਬਹਾਰ’ ਪ੍ਰੋਗਰਾਮ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਡੀਨ ਸਟੂਡੈਂਟ ਵੈਲਫੇਅਰ ਅਤੇ ਯੂਥ ਕਲੱਬ ਦੇ ਡੀਨ ਐਸੋਸੀਏਟ ਪ੍ਰੋਫੈਸਰ ਡਾ: ਜਗਮੋਹਨ ਮਾਗੋ, ਅਤੇ ਡਾ: ਪਾਇਲ ਅਰੋੜਾ ਦੇ ਯਤਨਾਂ ਦੀ ਬਹੁਤ ਸ਼ਲਾਘਾ ਕੀਤੀ। ਪੰਜਾਬੀ ਵਿਭਾਗ ਦੀ ਮੈਡਮ ਲਵਪ੍ਰੀਤ ਕੌਰ ਨੇ ਸਟੇਜ ਦਾ ਪ੍ਰਬੰਧਨ ਸ਼ਾਨਦਾਰ ਢੰਗ ਨਾਲ ਕਰਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਇਂੰਨੋਸੈਂਟ ਹਾਰਟਸ ਵਿੱਚ ਸਵਰਗਵਾਸੀ ਸ੍ਰੀਮਤੀ ਕਮਲੇਸ਼ ਬੌਰੀ ਜੀ ਦੀ ਬਰਥ ਐਨੀਵਰਸਿਰੀ ਮੌਕੇ ਸ਼ਰਧਾਪੂਰਵਕ ਮਨਾਇਆ ਗਿਆ ਫਾਊਂਡਰਜ਼ ਡੇ
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ