ਸਕੂਲ ਵਾਹਨ ਕਮੇਟੀ ਦੇ ਮੈਂਬਰਾਂ ਵੱਲੋਂ ਕੀਤੀ ਗਈ ਸਜ਼ਿਲ੍ਹਾ ਸੇਫ਼ ਕੂਲ ਬੱਸਾਂ ਦੀ ਚੈਕਿੰਗ
( ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਫਰਵਰੀ:
ਅੱਜ ਜ਼ਿਲ੍ਹਾ ਸੇਫ ਸਕੂਲ ਵਾਹਨ ਕਮੇਟੀ ਦੇ ਮੈਂਬਰਾਂ ਵੱਲੋਂ ਐਮਿਟੀ ਇੰਟਰਨੈਸ਼ਨਲ ਸਕੂਲ ਸੈਕਟਰ 79 ਵਿਖੇ ਸੇਫ ਸਕੂਲ ਵਾਹਨ ਸਕੀਮ ਦੀਆਂ ਸ਼ਰਤਾਂ/ਨਿਯਮਾਂ ਸਬੰਧੀ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ।
ਇਸ ਕਮੇਟੀ ਵਿੱਚ ਜ਼ਿਲ੍ਹਾ ਐਜੂਕੇਸ਼ਨ ਅਫਸਰ ਪ੍ਰੇਮ ਕੁਮਾਰ ਮਿੱਤਲ ਅਤੇ ਰਿਜਰਨ ਟਰਾਂਸਪੋਰਟ ਦਫਤਰ ਵੱਲੋਂ ਰਣਪ੍ਰੀਤ ਸਿੰਘ ਭਿਉਰਾ ਐਸ.ਟੀ.ਏ ਪੀ.ਬੀ.01 (STA PB01)-ਕਮ-ਮੋਟਰ ਵਹੀਕਲ ਇੰਸਪੈਕਟਰ, ਸੁਰਿੰਦਰ ਸਿੰਘ ਏ .ਐੱਸ.ਆਈ ਟ੍ਰੈਫਿਕ ਜ਼ੋਨ 3, ਮਨਿੰਦਰ ਸਿੰਘ ਸਹਾਇਕ, ਜ਼ਿਲ੍ਹਾ ਚਾਇਲਡ ਪੋਟੈਕਸ਼ਨ ਵਿਭਾਗ, ਕੋਮਲ ਨੰਦਾ ਸਹਾਇਕ, ਐਜੂਕੇਸ਼ਨ ਵਿਭਾਗ ਵੱਲੋਂ ਐਮਿਟੀ ਸਕੂਲ ਦੇ ਮੈਨੇਜਰ (ਟਰਾਂਸਪੋਰਟ) ਸਚਿਨ ਸੈਣੀ ਨਾਲ ਸਕੂਲ ਬੱਸ ਦੇ ਡਰਾਇਵਰਾਂ ਅਤੇ ਲੇਡੀ ਅਟੈਡੈਂਟ ਨੂੰ ਸੇਫ ਸਕੂਲ ਵਾਹਨ ਸਕੀਮ ਅਨੁਸਾਰ ਸਕੂਲੀ ਬੱਸਾਂ ਦੇ ਰੱਖ-ਰਖਾਓ, ਸੁਰੱਖਿਅਤ ਡਰਾਇਵਿੰਗ ਨਿਯਮਾਂ ਦੀ ਪਾਲਣਾ ਕਰਨ ਹਿੱਤ ਅਤੇ ਬੱਚਿਆਂ ਨਾਲ ਚੰਗੇ ਵਿਵਹਾਰ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਮੌਜੂਦ ਸਾਰੀਆਂ ਸਕੂਲੀ ਬੱਸਾਂ ਦੀ ਚੈਕਿੰਗ ਅਤੇ ਨਿਰਖਣ ਕੀਤਾ ਗਿਆ ਅਤੇ ਪਾਇਆ ਗਿਆ ਕਿ ਇਨ੍ਹਾਂ ਸਕੂਲੀ ਬੱਸਾਂ ਵਿੱਚ ਮੌਜੂਦ ਕੈਮਰੇ, ਅੱਗ ਬੁਝਾਊ ਯੰਤਰ ਅਤੇ ਫਾਸਟ ਏਡ ਬਾਕਸ ਆਦਿ ਸਹੀ ਪਾਏ ਗਏ ਹਨ। ਡਰਾਇਵਰਾਂ ਨੂੰ ਸੜਕੀ ਨਿਯਮਾਂ, ਰੈਗੂਲਰ ਮੈਡੀਕਲ ਚੈੱਕਅੱਪ ਅਤੇ ਆਪਣੇ ਲਾਇਸੰਸ ਸਮੇਂ-ਸਮੇਂ ਰੀਨਿਊ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ।

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ
Public Holiday: ਪੰਜਾਬ ਵਿਚ ਬੁੱਧਵਾਰ ਨੂੰ ਸਰਕਾਰੀ ਛੁੱਟੀ…