Global Awareness News

Awareness is Power: Know the World

ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਵਿੱਚ ਜਿਲਾ ਪ੍ਰਸ਼ਾਸਨ ਅਤੇ ਮਿਊਂਸਪਲ ਕਾਰਪੋਰੇਸ਼ਨ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ ਪੇਂਟਿੰਗ ਅਤੇ ਡਿਜੀਟਲ ਪੇਂਟਿੰਗ ਕੰਪੀਟੀਸ਼ਨ

ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਵਿੱਚ ਜਿਲਾ ਪ੍ਰਸ਼ਾਸਨ ਅਤੇ ਮਿਊਂਸਪਲ ਕਾਰਪੋਰੇਸ਼ਨ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ ਪੇਂਟਿੰਗ ਅਤੇ ਡਿਜੀਟਲ ਪੇਂਟਿੰਗ ਕੰਪੀਟੀਸ਼ਨ

( ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਵਿੱਚ ਪ੍ਸ਼ਾਸਨ ਅਤੇ ਮਿਊਂਸਪਲ ਕਾਰਪੋਰੇਸ਼ਨ ਜਲੰਧਰ ਦੇ ਸੰਯੁਕਤ ਸਹਿਯੋਗ ਨਾਲ ਖੇਲ, ਪ੍ਕਿਰਤੀ ਅਤੇ ਪੰਜਾਬ ਦੀ ਕਲਾ ਅਤੇ ਸੰਸਕਿ੍ਤੀ ਵਿਸ਼ੇ ‘ਤੇ ਪੇਟਿੰਗ ਅਤੇ ਡਿਜੀਟਲ ਪੇਟਿੰਗ ਪ੍ਤਿਯੋਗਿਤਾ ਦਾ ਆਯੋਜਨ ਕਰਵਾਇਆ ਗਿਆ। ਇਸ ਪ੍ਤਿਯੋਗਿਤਾ ਦਾ ਆਯੋਜਨ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ( ਆਈ. ਏ. ਐਸ) ਦੇ ਨਿਰਦੇਸ਼ਨ ਵਿੱਚ ਕਰਵਾਇਆ ਗਿਆ।
ਇਸ ਪ੍ਤਿਯੋਗਿਤਾ ਵਿੱਚ ਫਾਈਨ ਆਰਟਸ, ਅਪਲਾਈਡ ਆਰਟ, ਡਿਜ਼ਾਇਨ ਅਤੇ ਮਲਟੀਮੀਡੀਆ ਵਿਭਾਗ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪਿ੍ੰਸੀਪਲ ਡਾ.ਨੀਰਜਾ ਢੀਂਗਰਾ ਜੀ ਨੇ ਇਸ ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਡੇ ਕਾਲਜ ਦੇ ਵਿਦਿਆਰਥੀ ਲਲਿਤ ਕਲਾਵਾਂ ਦੇ ਖੇਤਰ ਵਿੱਚ ਹਮੇਸ਼ਾ ਹੀ ਸਭ ਤੋਂ ਅੱਗੇ ਰਹੇ ਹਨ , ਲਲਿਤ ਕਲਾਵਾਂ ਦੇ ਖੇਤਰ ਵਿੱਚ ਚਾਹੇ ਕੋਈ ਵੀ ਖੇਤਰ ਰਿਹਾ ਹੋਵੇ ਇਹ ਬੜੇ ਉੁਤਸਾਹ ਅਤੇ ਲਗਨ ਨਾਲ ਉਸ ਵਿੱਚ ਭਾਗ ਲੈਂਦੇ ਹਨ ਅਤੇ ਉਸ ਪ੍ਤਿਯੋਗਿਤਾ ਵਿੱਚ ਆਪਣਾ ਸਰਵਸ੍ਰੇਸ਼ਟ ਦੇਣ ਦੀ ਕੋਸ਼ਿਸ਼ ਕਰਦੇ ਹਨ। ਪੇਟਿੰਗ ਵਿੱਚ ਪ੍ਥਮ ਸਥਾਨ ਸਾਹਿਲ, ਦੂੂਜਾ ਸਥਾਨ ਨਤਾਸ਼ਾ , ਤੀਜਾ ਸਥਾਨ ਮੇਘਾ ਠਾਕੁਰ ਅਤੇ ਸਾਂਤਵਨਾ ਪੁਰਸਕਾਰ ਪਲਕ ਅਤੇ ਰਿੱਧੀ ਗੁਪਤਾ ਨੇ ਹਾਸਿਲ ਕੀਤਾ।
ਡਿਜੀਟਲ ਪੇਟਿੰਗ ਵਿੱਚ ਪ੍ਥਮ ਸਥਾਨ ਆਸ਼ੀ ਜਾਯਸਵਾਲ , ਦੂੂੂਜਾ ਸਥਾਨ ਦੀਯਾ ਤਲਵਾੜ , ਤੀਜਾ ਸਥਾਨ ਮਹਿਕ ਗੁਪਤਾ ਅਤੇ ਕਿਰਨ ਨੇ ਹਾਸਿਲ ਕੀਤਾ। ਡਾ. ਢੀਂਗਰਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਇਸ ਪ੍ਤਿਯੋਗਿਤਾ ਦਾ ਆਯੋਜਨ ਕਰਵਾਉਣ ਦੇ ਲਈ ਅਪਲਾਈਡ ਆਰਟ ਵਿਭਾਗ ਦੇ ਮੁੱਖੀੇ ਡਾ. ਅਨਿਲ ਗੁਪਤਾ,ਸਕਲਪਚਰ ਵਿਭਾਗ ਦੇ ਮੁੱਖੀੇ ਵਾਸੁਦੇਵ ਬਿਸ਼ਵਾਸ, ਫਾਈਨ ਆਰਟਸ ਵਿਭਾਗ ਦੀ ਮੁੱਖੀੇ ਡਾ. ਰਿੰਪੀ ਅਗਰਵਾਲ ਅਤੇ ਡਾ. ਜੀਵਨ ਕੁਮਾਰੀ ਦੇ ਯਤਨਾਂ ਦੀ ਭਰਪੂੁਰ ਸ਼ਲਾਘਾ ਕੀਤੀ।