ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਵਿੱਚ ‘ਨੇਲ ਡਿਜਾਇਨ’ ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ
( ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) 08-02-2025 : ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਦੇ ਡਿਪਾਰਟਮੈਂਟ ਆਫ ਫੈਸ਼ਨ ਮੇਕਓਵਰ ਦੁਆਰਾ ਫੈਸ਼ਨ ਮੇਕਓਵਰ ਅਤੇ ਬੀਵਾਕ ਕਾਸਮੇਟੋਲੋੌਜੀ ਦੇ ਵਿਦਿਆਰਥੀਆਂ ਦੇ ਲਈ ‘ਨੇਲ ਡਿਜਾਇਨੰਗ ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸ੍ਰੋਤ ਵਕਤਾ ਦੇ ਰੂੂਪ ਵਿੱਚ ਕਾਲਜ ਦੀ ਹੀ ਪੂਰਵ ਵਿਦਿਆਰਥਨ
ਕੁਮਾਰੀ ਸਹਿਜ ਮਾਨ ਕੌਰ ਹਾਜ਼ਰ ਹੋਈ ਜੋ ਕਿ ਲਗਜ਼ਰੀ ਪੈ੍ਸ ਅੋਨ ਨੇਲ ਆਰਟਿਸਟ ਅਤੇ ਐਜੂਕੇਟਰ ਹੈ ਅਤੇ ਜਲੰਧਰ ਦੀ ‘ਦ ਨੇਲ ਥੈਰੇਪੀ’ ਸਟੂਡੀਓ ਦੀ ਮਾਲਿਕ ਹੈ। ਕੁਮਾਰੀ ਸਹਿਜ ਮਾਨ ਕੌਰ ਨੇ ‘ਨੇਲ ਡਿਜਾਇਨੰਗ ਵਿਸ਼ੇ ‘ਤੇ ਜਿਥੇ ਇਕ ਪਾਸੇ ਨੇਲਸ ਟੈਕਨੀਕਸ, ਟੂਲਸ ਅਤੇ ਨੇਲਸ ਵਿੱਚ ਹੋਣ ਵਾਲੇ ਡਿਸਆਰਡਰ ਅਤੇ ਬਿਮਾਰੀਆਂ ਦੇ ਬਾਰੇੇ ਜਾਣਕਾਰੀ ਦਿੱਤੀ ਉਥੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਆਪਣਾ ਸਲੂਨ ਚਲਾਉਂਦੇ ਹੋਏ ਕਲਾਇੰਟਸ ਨੂੰ ਕਿਵੇਂ ਅਟੈੰਡ ਕਰਨਾ ਹੈ ਅਤੇ ਉਨ੍ਹਾਂ ਨੂੰ ਕਿਵੇਂ ਸੰਤੁਸ਼ਟ ਰੱਖਣਾ ਹੈ। ਕੁਮਾਰੀ ਮਾਨ ਨੇ ਨੇਲ ਡਿਜ਼ਾਇਨ ਕਰਨ ਵਿੱਚ
ਵਰਤੇ ਜਾਣ ਵਾਲੇ ਵਿਭਿੰਨ ਪੋ੍ਡਕਟਸ ਦੀ ਜਾਣਕਾਰੀ ਵੀ ਵਿਦਿਆਰਥੀਆਂ ਨੂੰ ਦਿੱਤੀ, ਉਨ੍ਹਾਂ ਨੇ ਕਿਹਾ ਕਿ ਨੇਲਸ ਦਾ ਤੰਦਰੁਸਤ ਤੇ ਸਾਫ ਸੁਥਰਾ ਹੋਣਾ ਤੁਹਾਡੇ ਲਾਈਫ਼ ਸਟਾਈਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਨੇਲਸ ਦੇ ਹਾਈਜੀਨ , ਆਪਣੀ ਰੋਜਾਨਾ ਅਤੇ ਡਾਈਟ ਦਾ ਧਿਆਨ ਰੱਖਦੇ ਹੋ। ਪਿ੍ੰਸੀਪਲ ਡਾ. ਨੀਰਜਾ ਢੀਂਗਰਾ ਜੀ ਨੇ ਇਸ ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਫੈਸ਼ਨ ਮੇਕਓਵਰ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਵਹਾਰਕ ਗਿਆਨ ਦੇਣਾ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਇਸ ਖੇਤਰ ਵਿੱਚ ਆਉਣ ਦੇ ਲਈ ਉਨ੍ਹਾਂ ਵਿੱਚ ਆਤਮਵਿਸ਼ਵਾਸ ਪੈਦਾ ਕੀਤਾ ਜਾ ਸਕੇ। ਡਾ. ਨੀਰਜਾ ਢੀਂਗਰਾ ਜੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦਾ ਧਿਆਨ ਰਖਦੇ ਹੋਏ ਅਸੀਂ ਸਮੇਂ-ਸਮੇਂ ‘ਤੇ ਵਿਸ਼ੇ ਵਿਸ਼ੇਸ਼ ਵਿੱਚ ਨਿਪੁ਼ੰਨ ਮਾਹਿਰਾਂ ਨੂੰ ਸੱਦਾ ਦਿੰਦੇ ਰਹਿੰਦੇ ਹਾਂ ਤਾਂ ਕਿ ਵਿਦਿਆਰਥੀ ਉਨ੍ਹਾਂ ਦੇ ਅਨੁਭਵ ਅਤੇ ਗਿਆਨ ਤੋਂ ਲਾਭ ਲੈ ਕੇ ਇੱਕ ਸਫ਼ਲ ਕੈਰੀਅਰ ਦੀ ਸ਼ੁਰੂਆਤ ਕਰ ਸਕਣ। ਵਰਕਸ਼ਾਪ ਦਾ ਸਫ਼ਲ ਆਯੋਜਨ ਕਰਨ ਦੇ ਲਈ ਉਨ੍ਹਾਂ ਨੇ ਫੈਸ਼ਨ ਮੇਕਓਵਰ ਵਿਭਾਗ ਦੇ ਮੈਡਮ ਸ਼ੀ੍ਮਤੀ ਮੀਨਲ ਸੰਧੂ ਜੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਵਰਕਸ਼ਾਪ ਦਾ ਆਯੋਜਨ ਕਰਦੇ ਰਹਿਣ।

More Related Stories
ਬਲੈਕਮੇਲਿੰਗ / ਬਾਹਾਂ ਮਰੋੜਨ ਵਾਲਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ’-ਹੜਤਾਲ ‘ਤੇ ਚੱਲ ਰਹੇ ਬਿਜਲੀ ਕਾਮਿਆਂ ਨੂੰ ਮੰਤਰੀ ਅਮਨ ਅਰੋੜਾ ਦੀ ਦੋ-ਟੁਕ
ਪੰਜਾਬ ਸਰਕਾਰ ਅਤੇ ਔਰਤਾਂ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਮਾਵਨ-ਧਿਆਨ ਸਤਕਾਰ ਯੋਜਨਾ ‘ਤੇ ਸਖ਼ਤ ਰੁਖ਼ ਅਪਣਾਇਆ, ਫੰਡ ਟ੍ਰਾਂਸਫਰ ‘ਤੇ ਰੋਕ ਲਗਾ ਦਿੱਤੀ।
ਜਲੰਧਰ ਵਿੱਚ 2 ਚੋਰੀ ਹੋਈਆਂ ਐਕਟਿਵਾ ਬਰਾਮਦ; ਪੁਲਿਸ ਨੇ ਪਹਿਲਾਂ ਹੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ