ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪਰਬ ਦੇ ਮੱਦੇਨਜਰ ਸਿਹਤ ਵਿਭਾਗ ਵੱਲੋਂ ਕੰਟਰੋਲ ਰੂਮ
ਹੈਲਪਲਾਈਨ ਨੰ.- 0181-5083336 ਅਤੇ +917340907579 ਜਾਰੀ
– ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਸ੍ਰੀ ਗੁਰੂ ਰਵਿਦਾਸ ਜੀ ਨੂੰ ਨਮਨ ਕਰਦੇ ਹੋਏ ਤੰਦਰੁਸਤ ਸਮਾਜ
ਅਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ
( KOROTANY ) ਜਲੰਧਰ (10.02.2025): ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ 648 ਵੇਂ ਪ੍ਰਕਾਸ਼ ਪੁਰਬ ਮਿਤੀ 12 ਫਰਵਰੀ ਨੂੰ ਬੜੀ ਸ਼ਰਧਾ
ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਅਗਵਾਈ ਹੇਠ ਸਿਵਲ ਸਰਜਨ
ਦਫ਼ਤਰ ਵਿਖੇ ਸੋਮਵਾਰ ਨੂੰ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਗੁਰੂ ਰਵਿਦਾਸ ਜੀ ਦੀ ਤਸਵੀਰ ਅੱਗੇ ਨਤਮਸਤਕ
ਹੁੰਦੇ ਹੋਏ ਨਮਨ ਕੀਤਾ ਗਿਆ। ਸਿਵਲ ਸਰਜਨ ਨੇ ਸਭ ਨੂੰ ਗੁਰੂ ਰਵਿਦਾਸ ਜੀ ਦੇ ਆਗਮਨ ਪਰਵ ਦੀ ਵਧਾਈ ਦਿੱਤੀ ਅਤੇ
ਤੰਦਰੁਸਤ ਸਮਾਜ ਅਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ। ਉਨ੍ਹਾਂ ਨੇ ਸਮੂਹ ਸਟਾਫ਼ ਨੂੰ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ 'ਤੇ
ਚੱਲਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਜਾਤ-ਪਾਤ ਉੱਚ-ਨੀਚ ਗ਼ਰੀਬ-ਅਮੀਰ ਦੇ ਵਖਰੇਵਿਆਂ ਤੋਂ ਉਪਰ
ਉੱਠ ਕੇ ਸਾਰੇ ਸੰਸਾਰ ਨੂੰ ਰਲ ਮਿਲ ਕੇ ਰਹਿਣ ਦਾ ਉਪਦੇਸ਼ ਦਿੱਤਾ, ਸਾਨੂੰ ਸੱਭ ਦਾ ਭਲਾ ਮੰਗਦੇ ਹੋਏ ਬਰਾਬਰ ਦਾ ਮਾਣ ਸਤਿਕਾਰ ਦੇਣਾ
ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੇ ਹੋਏ ਉਚੇਰੀ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਬੱਚੇ ਵੱਡੇ ਹੋ
ਕੇ ਆਪਣੇ ਦੇਸ਼ ਅਤੇ ਕੌਮ ਦੀ ਤਰੱਕੀ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ। ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ
ਦੇ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਮਿਤੀ 11 ਫਰਵਰੀ, 2025 ਨੂੰ ਜਲੰਧਰ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ। ਇਸ ਨੂੰ ਮੁੱਖ
ਰੱਖਦਿਆਂ ਸਿਹਤ ਵਿਭਾਗ ਜਲੰਧਰ ਵੱਲੋਂ ਸਿਹਤ ਸੇਵਾਵਾਂ ਦੇਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮਿਤੀ 11 ਫਰਵਰੀ 2025
ਨੂੰ ਸਿਹਤ ਵਿਭਾਗ ਵੱਲੋਂ 8 ਮੈਡੀਕਲ ਟੀਮਾਂ ਦੀ ਡਿਊਟੀ 108 ਐਂਬੂਲੈਂਸਾਂ ਨਾਲ ਜਲੰਧਰ ਦੇ 8 ਮੁੱਖ ਚੌਕਾ ਵਡਾਲਾ ਚੌਕ, ਰਵਿਦਾਸ
ਧਾਮ, ਡਾ. ਬੀ.ਆਰ. ਅੰਬੇਦਕਰ ਚੌਕ, ਭਗਵਾਨ ਵਾਲਮੀਕਿ ਚੌਕ, ਰਾਮ ਚੋਕ, ਲਵ-ਕੁਸ਼ ਚੋਕ, ਪਟੇਲ ਚੋਕ ਅਤੇ ਸਬਜੀ ਮੰਡੀ ਚੋਕ ਵਿਖੇ
ਲਗਾਈ ਗਈ ਹੈ। ਇਸ ਦੇ ਨਾਲ ਹੀ ਗੁਰੂ ਰਵਿਦਾਸ ਮੰਦਿਰ, ਬੂਟਾ ਮੰਡੀ ਵਿਖੇ ਮਿਤੀ 11 ਅਤੇ 12 ਫਰਵਰੀ ਨੂੰ ਮੈਡੀਕਲ ਟੀਮਾਂ ਅਤੇ 108
ਐਂਬੂਲੈਸ 24 ਘੰਟੇ ਤੈਨਾਤ ਰਹਿਣਗੀਆਂ।
ਸਿਵਲ ਸਰਜਨ ਨੇ ਦੱਸਿਆ ਕਿ ਮੈਡੀਕਲ ਟੀਮਾਂ ਨੋਡਲ ਅਫ਼ਸਰ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ ਦੀ
ਸੁਪਰਵਿਜ਼ਨ ਵਿੱਚ ਤੈਨਾਤ ਰਹਿਣਗਿਆਂ, ਜਿਨ੍ਹਾਂ ਨਾਲ ਮੋਬਾਈਲ ਨੰਬਰ – +9173409 07579 'ਤੇ ਸੰਪਰਕ ਕੀਤਾ ਜਾ ਸਕਦਾ
ਹੈ। ਐਮਰਜੈਂਸੀ ਦੌਰਾਨ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਹੈਲਪਲਾਈਨ
0181-5083336 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮਿਤੀ 12 ਫਰਵਰੀ 2025 ਨੂੰ ਹੋਣ ਵਾਲੇ
ਧਾਰਮਿਕ ਸਮਾਗਮਾਂ ਦੌਰਾਨ ਭਾਰੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਣਗੇ। ਇਸਦੇ ਮੱਦੇਨਜਰ ਕਿਸੇ ਵੀ ਐਮਰਜੈਂਸੀ ਨਾਲ
ਨਜਿੱਠਣ ਲਈ ਜਲੰਧਰ ਦੇ ਡਾ. ਬੀ.ਆਰ. ਅੰਬੇਦਕਰ ਚੌਕ, ਰਵਿਦਾਸ ਚੌਕ ਅਤੇ ਬਬਰੀਕ ਚੌਕ ਵਿਖੇ ਮੈਡੀਕਲ ਟੀਮ ਅਤੇ
108 ਐਂਬੂਲੈਂਸ ਉਪਲੱਬਧ ਰਹੇਗੀ। ਪਿਮਸ ਹਸਪਤਾਲ, ਆਰਥੋਨੋਵਾ ਹਸਪਤਾਲ ਅਤੇ ਸਿਵਲ ਹਸਪਤਾਲ ਜਲੰਧਰ ਵਿਖੇ
ਟਰੋਮਾ ਸੈਂਟਰ ਬਣਾਏ ਗਏ ਹਨ।

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ
Public Holiday: ਪੰਜਾਬ ਵਿਚ ਬੁੱਧਵਾਰ ਨੂੰ ਸਰਕਾਰੀ ਛੁੱਟੀ…