Global Awareness News

Awareness is Power: Know the World

ਐਚ.ਐਮ.ਵੀ. ਵਿੱਚ ਐਕਸਪਲੋਰਿੰਗ ਦੇ ਕਰੀਅਰ ਟੇਂਡਸ ਇਨ ਬੈਂਕਿੰਗ, ਫਾਇਨਾਂਸ ਅਤੇ ਇਨਸ਼ਰੈਂਸ ਸੈਕਟਰ ਵਿੱਚ ਸੈਮੀਨਾਰ ਦਾ ਆਯੋਜਨ

ਐਚ.ਐਮ.ਵੀ. ਵਿੱਚ ਐਕਸਪਲੋਰਿੰਗ ਦੇ ਕਰੀਅਰ ਟੇਂਡਸ ਇਨ ਬੈਂਕਿੰਗ, ਫਾਇਨਾਂਸ ਅਤੇ ਇਨਸ਼ਰੈਂਸ ਸੈਕਟਰ ਵਿੱਚ ਸੈਮੀਨਾਰ ਦਾ ਆਯੋਜਨ

( ਮਦਨ ਸਿੰਘ ਕੋਰੋਟਾਣੇ ਮੁੱਖ ) ਜਲੰਧਰ : ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਪੀ.ਜੀ. ਵਿਭਾਗ ਕਾਮਰਸ ਦੁਆਰਾ ਐਚ.ਐਮ.ਵੀ ਸਕਿਲਡ ਕੋਰਸ ਹਬ ਦੇ ਵਲੋਂ ‘ਐਕਸਪਲੋਰਿੰਗ ਦਿ ਕਰੀਅਰ ਟੇਂਡਸ ਇਨ ਬੈਂਕਿੰਗ, ਫਾਇਨਾਂਸ ਅਤੇ ਇਨਸ਼ੋਰੈਂਸ ਸੈਕਟਰ’ ਵਿਸ਼ੇ ਤੇ ਬਜਾਜ ਫਿਨਸਰਵ ਦੇ ਸਹਿਯੋਗ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਬਤੌਰ ਰਿਸੋਰਸ ਪਰਸਨ ਬਜਾਜ ਫਿਨਸਰਵ ਲਿਮਟਡ ਦੇ ਪੰਜਾਬ ਕਲਸਟਰ ਦੇ ਲੀਡ ਟ੍ਰੇਨਰ ਸ਼੍ਰੀ ਕੰਵਲਜੀਤ ਅਤੇ ਚਿਤਰ ਸਲਾਹਕਾਰ, ਕੋਚ ਅਤੇ ਸਾਫਟ ਸਕਿੱਲ ਟ੍ਰੇਨਰ ‘ਔਰਾ ਦਿ ਫਿਨਿਸ਼ਿੰਗ ਏਜ’ ਦੀ ਫਾਉਂਡਰ ਸੁਸ਼ੀ ਪ੍ਰੀਤੀ ਜੈਨ ਮੌਜੂਦ ਸਨ। ਸੈਸ਼ਨ ਦਾ ਆਰੰਭ ਡੀ.ਏ.ਵੀ. ਗਾਨ ਤੇ ਹੋਇਆ। ਡੀਨ ਸਟੂਡੈਂਟ ਵੈਲਫੇਅਰ ਅਤੇ ਕੋਰਸ ਕੋਆਰਡੀਨੇਟਰ ਸ੍ਰੀਮਤੀ ਬੀਨੂ ਗੁਪਤਾ ਨੇ ਗਰੀਨ ਪਲਾਂਟਰ ਭੇਂਟ ਕਰ ਉਹਨਾਂ ਦਾ ਸਵਾਗਤ ਕੀਤਾ। ਇਸ ਅਵਸਰ ਤੇ ਡਾ. ਸੀਮਾ ਖੰਨਾ, ਸ੍ਰੀਮਤੀ ਸ਼ੈਫਾਲੀ ਕਸ਼ਯਪ ਅਤੇ ਸ਼੍ਰੀਮਤੀ ਕਨਿਕਾ ਸ਼ਰਮਾ ਵੀ ਮੌਜੂਦ ਸਨ। ਸ਼੍ਰੀਮਤੀ ਕਨਿਕਾ ਸ਼ਰਮਾ ਨੇ ਰਿਸੋਰਸ ਪਰਸਨ ਨਾਲ ਜਾਣ-ਪਛਾਣ ਕਰਵਾਈ। ਸ੍ਰੀਮਤੀ ਬੀਨੂ ਗੁਪਤਾ ਨੇ ਸੈਮੀਨਾਰ ਦੇ ਬਾਰੇ ਦੱਸਿਆ ਅਤੇ ਕਿਹਾ ਕਿ 211 ਵਿਦਿਆਰਥਣਾਂ ਨੇ ਸੈਮੀਨਾਰ ਵਿੱਚ ਭਾਗ ਲਿਆ ਅਤੇ 2024 ਦੇ ਸਮੈਸਟਰ ਵਿੱਚ 79 ਵਿਦਿਆਰਥਣਾਂ ਨੇ 100 ਘੰਟੇ ਦੇ ਕੋਰਸ ਨੂੰ ਪੂਰਾ ਕਰ ਲਿਆ ਹੈ। ਉਹਨਾਂ ਨੇ ਵਿਦਿਆਰਥਣਾਂ ਨੂੰ ਇਸ ਕੋਰਸ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਪਹਿਲੇ ਸੈਸ਼ਨ ਵਿੱਚ ਸ੍ਰੀ ਕੇਵਲਜੀਤ ਨੇ ਨੌਕਰੀਪੇਸ਼ਾ ਬਣਨ ਦੇ ਲਈ ਜ਼ਰੂਰੀ ਹੁਨਰ ਪ੍ਰਾਪਤ ਕਰਨ ਲਈ ਕਿਹਾ। ਉਹਨਾਂ ਨੇ ਕਿਹਾ ਕਿ ਅਪਡੇਟ ਗਿਆਨ ਅਤੇ ਜੋਖਮ ਲੈਣ ਦੀ ਯੋਗਤਾ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਵਿਦਿਆਰਥਣਾਂ ਨੂੰ ਕਾਰਪੋਰੇਟ ਦੁਨੀਆ ਨਾਲ ਰੂ-ਬ-ਰੂ ਕਰਵਾਇਆ ਅਤੇ ਜਿੰਮੇਦਾਰ ਬਣਨ ਦੇ ਲਈ ਪ੍ਰੇਰਿਤ ਕੀਤਾ। ਪੀ.ਜੀ. ਵਿਭਾਗ ਕਾਮਰਸ ਵਿਭਾਗ ਦੇ ਮੁਖੀ ਸ੍ਰੀਮਤੀ ਮੀਨੂੰ ਕੋਹਲੀ ਨੇ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਰਵਪੱਖੀ ਵਿਕਾਸ ਦੇ ਲਈ ਇਹ ਕੋਰਸ ਮਦਦਗਾਰ ਸਾਬਤ ਹੋ ਸਕਦਾ ਹੈ।

ਉਹਨਾਂ ਨੇ ਕਿਹਾ ਕਿ ਸਫਲਤਾ ਦਾ ਮੰਤਰ ਸਵਪ੍ਰੇਮ ਅਤੇ ਪ੍ਰਗਤੀ ਹੈ। ਦੂਜੇ ਸੈਸ਼ਨ ਵਿੱਚ ਸ੍ਰੀਮਤੀ ਪ੍ਰੀਤੀ ਜੈਨ ਨੇ ਸੈਲਫ ਗਰੁਮਿੰਗ ਦੀ ਮਹਤੱਤਾ ਦੀ ਗੱਲ ਕੀਤੀ। ਉਹਨਾਂ ਨੇ ਵਿਦਿਆਰਥਣਾਂ ਨੂੰ ਪ੍ਰੋਫੈਸ਼ਨਲ ਵਿਕਾਸ ਦਾ ਲਈ ਪ੍ਰੇਰਿਤ ਕੀਤਾ।

ਸੀਪੀਬੀਐਫਆਈ ਦੇ ਪਿਛਲੇ ਬੈਚ ਦੀ ਵਿਦਿਆਰਥਣਾਵਾਂ ਅਦਿਤੀ, ਮਾਨਵੀ, ਹਰਸ਼ਦੀਪ ਕੌਰ ਅਤੇ ਗੁਜਨ ਨੇ ਆਪਣਾ ਅਨੁਭਵ ਸਾਂਝਾ ਕੀਤਾ ਕਿ ਇਸ ਕੋਰਸ ਨਾਲ ਉਹ ਕਿਵੇਂ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਸਾਰੇ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਵਿਸ਼ੇਸ਼ ਪ੍ਰਸੰਸਾ ਪੱਤਰ ਦਿਲਪ੍ਰੀਤ ਕੌਰ, ਕਿਸ ਸੋਂਧੀ, ਨੀਤੀਕਾ ਅਤੇ ਬਲਜੀਤ ਕੌਰ ਨੂੰ ਮਿਲਿਆ। ਸੀਪੀਬੀਐਫਆਈ ਦਾ ਨਵਾਂ ਬੈਚ ਵੀ ਲੌਂਚ ਕੀਤਾ ਗਿਆ। ਪ੍ਰਿੰਸੀਪਲ ਪ੍ਰੋ. ਡਾ. ਸ੍ਰੀਮਤੀ ਅਜੇ ਸਰੀਨ ਨੇ ਅਧਿਆਪਕਾਂ ਅਤੇ ਵਿਦਿਆਰਣਾਂ ਨੂੰ ਸੈਮੀਨਾਰ ਦੀ ਸਫਲਤਾ ਤੇ ਵਧਾਈ ਦਿੱਤੀ। ਉਹਨਾਂ ਨੇ ਵਿਦਿਆਰਥਣਾਂ ਨੂੰ ਪ੍ਰੋਫੈਸ਼ਨਲ ਗਰੋਥ ਦੇ ਲਈ ਸਮੇਂ ਦਾ ਸਹੀ ਪ੍ਰਯੋਗ ਕਰਨ ਦੀ ਸਲਾਹ ਦਿੱਤੀ । ਸ੍ਰੀਮਤੀ ਸ਼ੈਵਾਲੀ ਕਸ਼ਯਪ ਨੇ ਧੰਨਵਾਦ ਪ੍ਰਸਤਾਵ ਦਿੱਤਾ ਅਤੇ ਦੱਸਿਆ ਕਿ ਕੋਰਸ ਦਾ ਨਵਾਂ ਬੈਚ ਫਰਵਰੀ ਦੇ ਅੰਤ ਵਿੱਚ ਆਰੰਭ ਕਰ ਦਿੱਤਾ ਜਾਵੇਗਾ। ਟਕਨੀਕਲ ਸਹਾਇਤਾ ਸ਼੍ਰੀ ਵਿਧੂ ਵੋਹਰਾ ਅਤੇ ਸ੍ਰੀ ਅਰਵਿੰਦ ਚੰਦੀ ਨੇ ਪ੍ਰਦਾਨ ਕੀਤੀ। ਇਸ ਮੌਕੇ ਤੇ ਸ੍ਰੀਮਤੀ ਆਂਚਲ, ਸ੍ਰੀ ਯਾਗ੍ਰਿਕਾ, ਸੁਸ਼ੀ ਰੀਤੂ, ਸ੍ਰੀਮਤੀ ਪ੍ਰੀਤੀ ਅਤੇ ਸ੍ਰੀਮਤੀ ਬਲਜਿੰਦਰ ਵੀ ਮੌਜੂਦ ਸਨ। ਕਾਮਰਸ ਕਲੱਬ ਦੀਆਂ ਅਹੁਦੇਦਾਰ ਸਾਕਸ਼ੀ ਵੈਦ, ਨਜ਼ਮ ਜ਼ਾਫਰੀ, ਮੋਹਿਨੀ, ਜੁਗਨੂੰ ਨਿਸ਼ਾ, ਤਨੀਸ਼ਾ ਬੌਬਰ ਅਤੇ ਮੁਸਕਾਨ ਦੀ ਦੇਖਰੇਖ ਵਿੱਚ ਪ੍ਰੋਗਰਾਮ ਦਾ ਆਯੋਜਨ ਹੋਇਆ। ਮੰਚ ਸੰਚਾਲਨ ਦਿਲਪ੍ਰੀਤ ਕੌਰ ਅਤੇ ਕਿਸ ਸੋਂਧੀ ਨੇ ਕੀਤਾ।