ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਈਕੋ ਕਲੱਬ ਨੇ ਵਿਦਿਆਰਥੀਆਂ ਲਈ ਰੋਜ਼ ਫੈਸਟੀਵਲ ਵਿਜ਼ਿਟ ਦਾ ਆਯੋਜਨ ਕੀਤਾ
( ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਈਕੋ ਕਲੱਬ ਦੁਆਰਾ ਮਨਿਸਟਰੀ ਆਫ ਇਨਵਾਇਰਮੈਂਟ ਫੌਰੈਸਟ ਐਂਡ ਕਲਾਈਮੈਟ ਚੇਂਜ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਚੰਡੀਗੜ੍ਹ ਵਿਖੇ ਰੋਜ ਫੈਸਟੀਵਲ ਵਿਜਿਟ ਦਾ ਆਯੋਜਨ ਕੀਤਾ। ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਵਿਦਿਆਰਥੀਆਂ ਦੇ ਦੌਰੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਸਮੇਂ ਦੀ ਲੋੜ ਹੈ, ਜੇਕਰ ਉਹ ਅੱਜ ਆਪਣੇ ਜੀਵਨ ਵਿੱਚ ਵਾਤਾਵਰਣ ਸੁਰੱਖਿਆ ਦੀ ਮਹੱਤਤਾ ਨੂੰ ਸਮਝ ਲੈਣਗੇ, ਤਾਂ ਹੀ ਆਉਣ ਵਾਲੇ ਸਮੇਂ ਵਿੱਚ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਸਾਫ਼ ਅਤੇ ਸੁਰੱਖਿਅਤ ਰੱਖ ਸਕਾਂਗੇ। ਵਿਦਿਆਰਥੀਆਂ ਨੇ ਚੰਡੀਗੜ੍ਹ ਦੇ ਰੋਜ਼ ਗਾਰਡਨ, ਰੌਕ ਗਾਰਡਨ ਅਤੇ ਸੁਖਨਾ ਝੀਲ ਵਿੱਚ ਵੀ ਆਪਣਾ ਸਮਾਂ ਬਿਤਾਇਆ। ਰੋਜ਼ ਗਾਰਡਨ ਵਿੱਚ ਗੁਲਾਬ ਦੇ ਫੁੱਲਾਂ ਦੀਆਂ ਵੱਖ ਵੱਖ ਪ੍ਰਕਾਰ ਦੀਆਂ ਕਿਸਮਾਂ ਦੇਖ ਕੇ ਵਿਦਿਆਰਥੀ ਉਹਨਾਂ ਦੀ ਖੂਬਸੂਰਤੀ ਦੇਖ ਕੇ ਹੈਰਾਨ ਹੋ ਗਏ। ਈਕੋ ਕਲੱਬ ਦੇ 50 ਵਿਦਿਆਰਥੀ ਮੈਡਮ ਚੇਤਨਾ ਸ਼ਰਮਾ, ਮੈਡਮ ਰਚਿਤਾ ਜੈਨ ਅਤੇ ਸ਼੍ਰੀ ਅਮਨਦੀਪ ਸਿੰਘ ਦੀ ਅਗਵਾਈ ਹੇਠ ਰੋਜ਼ ਫੈਸਟੀਵਲ ਵਿੱਚ ਗਏ। ਡਾ: ਢੀਂਗਰਾ ਨੇ ਵਿਦਿਆਰਥੀਆਂ ਦੇ ਇਸ ਦੌਰੇ ਦੇ ਆਯੋਜਨ ਲਈ ਈਕੋ ਕਲੱਬ ਦੀ ਡੀਨ ਡਾ: ਸਿਮਕੀ ਦੇਵ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

More Related Stories
ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਮਹਾਰਾਜ ਜਸਦੀਪ ਸਿੰਘ ਗਿੱਲ: ਕ੍ਰਿਸ਼ਨਾ ਤਲਵਾਰ ਦੀ ਅੰਤਿਮ ਸੰਸਕਾਰ ‘ਚ ਹੋਏ ਸ਼ਾਮਲ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ
ਪੰਜਾਬ – ਬਲਾਤਕਾਰ ਦੇ ਦੋਸ਼ਾਂ ਨੂੰ ਲੈ ਕੇ ਐਲਪੀਯੂ ਵਿੱਚ ਹੰਗਾਮਾ: ਵਿਦਿਆਰਥੀਆਂ ਨੇ ਕੈਂਪਸ ਨੂੰ ਅੱਗ ਲਗਾ ਦਿੱਤੀ, ਐਂਟਰੀ ਗੇਟ ਤੋੜਨ ਦੀ ਕੋਸ਼ਿਸ਼ ਕੀਤੀ; ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕਰ ਦਿੱਤਾ ਗਿਆ