Global Awareness News

Awareness is Power: Know the World

ਦੋ ਦਿਨਾਂ ‘ਚ 1000 ਲੋਕਾਂ ਦੀ ਮੌਤ, ਸੀਰੀਆ ਵਿੱਚ ਫੌਜ ਤੇ ਅਸਦ ਸਮਰਥਕਾਂ ਵਿਚਕਾਰ ਖੂਨੀ ਟਕਰਾਅ

ਦੋ ਦਿਨਾਂ ‘ਚ 1000 ਲੋਕਾਂ ਦੀ ਮੌਤ, ਸੀਰੀਆ ਵਿੱਚ ਫੌਜ ਤੇ ਅਸਦ ਸਮਰਥਕਾਂ ਵਿਚਕਾਰ ਖੂਨੀ ਟਕਰਾਅ

( Madan Singh Korotany Chief Eidter ) Revenge killings in Sirya: ਸੀਰੀਆ ਵਿੱਚ ਪਿਛਲੇ ਦੋ ਦਿਨਾਂ ਵਿੱਚ ਸੁਰੱਖਿਆ ਬਲਾਂ ਅਤੇ ਗੱਦੀਓਂ ਲਾਹੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਸਮਰਥਕਾਂ ਵਿਚਕਾਰ ਹੋਈਆਂ ਝੜਪਾਂ ਵਿੱਚ ਹੁਣ ਤੱਕ 1,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇੱਕ ਯੁੱਧ ਨਿਗਰਾਨੀ ਸਮੂਹ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ 14 ਸਾਲ ਪਹਿਲਾਂ ਸੀਰੀਆ ਦੇ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਹਿੰਸਾ ਦੀਆਂ ਸਭ ਤੋਂ ਘਾਤਕ ਘਟਨਾਵਾਂ ਵਿੱਚੋਂ ਇੱਕ ਹੈ।

ਸੀਰੀਆ ਵਿੱਚ ਬਾਗ਼ੀਆਂ ਵੱਲੋਂ ਅਸਦ ਨੂੰ ਬੇਦਖਲ ਕਰਨ ਅਤੇ ਸੱਤਾ ‘ਤੇ ਕਾਬਜ਼ ਹੋਣ ਤੋਂ ਤਿੰਨ ਮਹੀਨੇ ਬਾਅਦ ਵੀਰਵਾਰ ਨੂੰ ਸ਼ੁਰੂ ਹੋਈ ਲੜਾਈ ਦਮਿਸ਼ਕ ਵਿੱਚ ਨਵੀਂ ਸਰਕਾਰ ਲਈ ਇੱਕ ਵੱਡੀ ਚੁਣੌਤੀ ਵਜੋਂ ਉਭਰੀ ਹੈ।

ਅਸਦ ਸਮਰਥਕਾਂ ਨੇ ਘਾਤ ਲਗਾ ਕੇ ਕੀਤਾ ਹਮਲਾ

ਸਰਕਾਰ ਨੇ ਕਿਹਾ ਕਿ ਉਹ ਅਸਦ ਦੇ ਸਮਰਥਕਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਕਾਰਵਾਈ ਕਰ ਰਹੀ ਹੈ। ਉਸ ਨੇ ਇਸ ਵੱਡੇ ਪੱਧਰ ‘ਤੇ ਹੋਈ ਹਿੰਸਾ ਲਈ ਵਿਅਕਤੀਗਤ ਲੋਕਾਂ ਦੀਆਂ ਕਾਰਵਾਈਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੀਰੀਆ ਵਿੱਚ ਤਾਜ਼ਾ ਝੜਪਾਂ ਉਦੋਂ ਸ਼ੁਰੂ ਹੋਈਆਂ ਜਦੋਂ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਤੱਟਵਰਤੀ ਸ਼ਹਿਰ ਜਬਲੇਹ ਦੇ ਨੇੜੇ ਇੱਕ ਲੋੜੀਂਦੇ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਦੌਰਾਨ ਅਸਦ ਦੇ ਵਫ਼ਾਦਾਰਾਂ ਨੇ ਉਸ ‘ਤੇ ਘਾਤ ਲਗਾ ਕੇ ਹਮਲਾ ਕਰ ਦਿੱਤਾ।

ਅਲਾਵਾਈ ਭਾਈਚਾਰੇ ਦੇ ਲੋਕਾਂ ਦੀਆਂ ਹੱਤਿਆਵਾਂ

ਸੀਰੀਆ ਦੀ ਨਵੀਂ ਸਰਕਾਰ ਦੇ ਵਫ਼ਾਦਾਰ ਸੁੰਨੀ ਮੁਸਲਿਮ ਬੰਦੂਕਧਾਰੀਆਂ ਵੱਲੋਂ ਸ਼ੁੱਕਰਵਾਰ ਨੂੰ ਅਸਦ ਦੇ ਘੱਟ ਗਿਣਤੀ ਅਲਾਵਾਈ ਭਾਈਚਾਰੇ ਦੇ ਮੈਂਬਰਾਂ ਨੂੰ ਮਾਰਨ ਤੋਂ ਬਾਅਦ ਦੋਵਾਂ ਵਿਚਕਾਰ ਝੜਪਾਂ ਜਾਰੀ ਹਨ। ਪਰ ਇਹ ਹਯਾਤ ਤਹਿਰੀਰ ਅਲ-ਸ਼ਾਮ ਲਈ ਇੱਕ ਵੱਡਾ ਝਟਕਾ ਹੈ, ਕਿਉਂਕਿ ਇਸ ਦੀ ਅਗਵਾਈ ਵਿੱਚ ਹੀ ਬਾਗੀ ਸਮੂਹਾਂ ਨੇ ਅਸਦ ਦੇ ਸ਼ਾਸਨ ਦਾ ਤਖਤਾ ਪਲਟ ਦਿੱਤਾ ਸੀ।

ਘਰ ਦੇ ਦਰਵਾਜ਼ੇ ‘ਤੇ ਮਾਰੀਆਂ ਗੋਲੀਆਂ

ਅਲਾਵਾਈ ਪਿੰਡਾਂ ਅਤੇ ਕਸਬਿਆਂ ਦੇ ਵਸਨੀਕਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਬੰਦੂਕਧਾਰੀਆਂ ਨੇ ਜ਼ਿਆਦਾਤਰ ਅਲਾਵਾਈ ਆਦਮੀਆਂ ਨੂੰ ਗਲੀਆਂ ਵਿੱਚ ਜਾਂ ਉਨ੍ਹਾਂ ਦੇ ਘਰਾਂ ਦੇ ਦਰਵਾਜ਼ਿਆਂ ‘ਤੇ ਗੋਲੀ ਮਾਰ ਦਿੱਤੀ। ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦਾ ਕਹਿਣਾ ਹੈ ਕਿ ਹੁਣ ਤੱਕ ਝੜਪਾਂ ਵਿੱਚ 428 ਅਲਾਵਾਈ ਮਾਰੇ ਗਏ ਹਨ। ਇਨ੍ਹਾਂ ਤੋਂ ਇਲਾਵਾ, 120 ਅਸਦ ਪੱਖੀ ਲੜਾਕੇ ਤੇ 89 ਸੁਰੱਖਿਆ ਕਰਮਚਾਰੀ ਮਾਰੇ ਗਏ ਹਨ। ਸੰਗਠਨ ਦੇ ਮੁਖੀ ਰਾਮੀ ਅਬਦੁਰਰਹਿਮਾਨ ਨੇ ਕਿਹਾ ਕਿ ਬਦਲੇ ਵੱਜੋਂ ਕੀਤੀ ਜਾ ਰਹਿਆਂ ਹੱਤਿਆ ਸ਼ਨੀਵਾਰ ਨੂੰ ਬੰਦ ਹੋ ਗਈਆਂ।