60 ਸਾਲ ਬਾਅਦ ਅਜਨਾਲਾ ਦਾ ਬਿਜਲੀ ਗਰਿੱਡ ਹੋਇਆ ਅਪਗਰੇਡ -ਧਾਲੀਵਾਲ
ਇਲਾਕੇ ਵਿੱਚ ਸਨਅਤਾਂ ਲੱਗਣ ਦੀ ਆਸ ਬੱਝੀ
( ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) ਜਲੰਧਰ/ਅਜਨਾਲਾ , 9 ਮਾਰਚ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਸਹਿਯੋਗ ਨਾਲ ਸਰਹੱਦੀ ਇਲਾਕੇ ਅਜਨਾਲੇ ਦਾ ਬਿਜਲੀ ਗਰੇਡ 60 ਸਾਲ ਬਾਅਦ ਅਪਗਰੇਡ ਹੋਣ ਲੱਗਾ ਹੈ ਜਿਸ ਨਾਲ ਇਸ ਇਲਾਕੇ ਵਿੱਚ ਸਨਅਤਾਂ ਲੱਗਣ ਦੀ ਆਸ ਬੱਝੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿਖੇ ਪਹਿਲਾਂ ਲੱਗੇ 66ਕੇ.ਵੀ. ਗਰਿਡ ਸਬ-ਸਟੇਸ਼ਨ ਨੂੰ 34.74 ਕਰੋੜ ਦੀ ਲਾਗਤ ਨਾਲ ਅਪਗ੍ਰੇਡ ਕਰਨ ਦੀ ਸ਼ੁਰੂਆਤ ਕਰਦੇ ਕੀਤਾ।
ਉਨਾਂ ਕਿਹਾ ਕਿ ਇਸ ਕਾਰਜ ਦੇ ਹੋਣ ਨਾਲ ਬਿਜਲੀ ਘਰ 66ਕੇ.ਵੀ. ਅਜਨਾਲਾ, 66ਕੇ.ਵੀ ਚੱਕ ਡੋਗਰਾ, 66ਕੇ.ਵੀ. ਗੱਗੋਮਾਹਲ, 66 ਕੇ.ਵੀ. ਰਮਦਾਸ ਅਤੇ 66 ਕੇ.ਵੀ. ਡਿਆਲ ਭੜੰਗ ਜੋ ਕਿ ਪਹਿਲਾਂ 220 ਕੇ.ਵੀ. ਫਤਿਹਗੜ ਚੂੜੀਆਂ ਤੋਂ ਚਲਦੇ ਸਨ ਹੁਣ ਇਹ ਬਿਜਲੀ ਘਰ 220 ਕੇ.ਵੀ. ਅਜਨਾਲਾ ਤੇ ਚੱਲਣਗੇ। ਇਹਨਾਂ ਬਿਜਲੀ ਘਰਾਂ ਅਧੀਨ ਪੈਂਦੇ ਲਗਭਗ 115 ਪਿੰਡਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਅਤੇ ਇਸ ਨਾਲ ਇਸ ਏਰੀਏ ਦੇ ਪਿੰਡਾਂ ਦੀ ਬਿਜਲੀ ਸਪਲਾਈ ਵਿਚ ਵੀ ਸੁਧਾਰ ਹੋਵੇਗਾ। ਉਹਨਾਂ ਕਿਹਾ ਕਿ ਬਿਜਲੀ ਗਰਿੱਡ ਇਕ ਸਾਲ ਵਿੱਚ ਚਾਲੂ ਹੋ ਜਾਵੇਗਾ।
ਦੱਸਣਯੋਗ ਹੈ ਕਿ ਇਸ ਇਲਾਕੇ ਨੂੰ ਪਹਿਲਾਂ 220 ਕੇ.ਵੀ. ਗਰਿਡ ਸਬ-ਸਟੇਸ਼ਨ ਫਤਿਹਗੜ ਚੂੜੀਆਂ ਤੋਂ ਸਪਲਾਈ ਆਉਂਦੀ ਹੈ ਜੋ ਕਿ ਪਹਿਲਾਂ ਹੀ ੳਵਰਲੋਡ ਹੈ ਅਤੇ ਗਰਮੀਆਂ ਦੇ ਸੀਜਨ ਵਿਚ ਕਈ ਵਾਰ ਖਪਤਕਾਰਾਂ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਉਹਨਾਂ ਕਿਹਾ ਕਿ ਨਵੇ 220 ਕੇ.ਵੀ. ਗਰਿਡ ਸਬ ਸਟੇਸ਼ਨ ਅਜਨਾਲਾ ਦੇ ਬਣਨ ਨਾਲ ਇਸ ਇਲਾਕੇ ਦੇ ਬਿਜਲੀ ਸਿਸਟਮ ਵਿਚ ਬਹੁਤ ਵੱਡਾ ਸੁਧਾਰ ਹੋਵੇਗਾ ਅਤੇ ਖਪਤਕਾਰਾਂ ਨੂੰ ਨਿਰਵਿਘਨ ਅਤੇ ਵੱਧ ਬਿਜਲੀ ਸਪਲਾਈ ਦਿੱਤੀ ਜਾ ਸਕੇਗੀ। ਇਸ ਕਾਰਜ ਅਧੀਨ ਨਵੇਂ ਗਰਿਡ ਸਬ-ਸਟੇਸ਼ਨ ਅਜਨਾਲਾ ਵਿਖੇ ਨਵੇ ਪਾਵਰ ਟਰਾਂਸਫਾਰਮਰ ਲਗਾਏ ਜਾਣਗੇ ਅਤੇ 18 ਕਿਲੋਮੀਟਰ ਲੰਬੀ ਟਰਾਂਸਮਿਸ਼ਨ ਲਾਈਨ ਦੀ ਉਸਾਰੀ ਵੀ ਕੀਤੀ ਜਾਵੇਗੀ। ਜਿਸ ਕਾਰਨ ਖਪਤਕਾਰਾਂ ਨੂੰ ਨਵੇ ਬਿਜਲੀ ਕੁਨੈਕਸ਼ਨ ਦੇਣ ਵਿਚ ਕੋਈ ਵੀ ਔਕੜ ਨਹੀ ਆਵੇਗੀ ਅਤੇ ਇਸ ਇਲਾਕੇ ਦਾ ਬਿਜਲੀ ਨੈਟਵਰਕ ਪਹਿਲਾਂ ਨਾਲੋ ਜਿਆਦਾ ਮਜਬੂਤ ਹੋ ਜਾਵੇਗਾ।
ਇਸ ਮੌਕੇ ਸ੍ਰੀ ਖੁਸ਼ਪਾਲ ਸਿੰਘ ਧਾਲੀਵਾਲ, ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਅਮਿੱਤ ਔਲ਼, ਹਰਿੰਦਰ ਸਿੰਘ ਨਿਜ਼ਾਮਪੁਰਾ, ਸਵਿੰਦਰ ਸਿੰਘ ਮਾਨ, ਇੰਜੀਨੀਅਰ ਦੇਸ ਰਾਜ ਬੰਗੜ ਮੁੱਖ ਇੰਜੀਨੀਅਰ ਬਾਰਡਰ ਜੋਨ, ਇੰਜੀਨੀਅਰ ਬਲਕਾਰ ਸਿੰਘ ਉਪ ਮੁੱਖ ਇੰਜੀਨੀਅਰ ਸਬ-ਅਰਬਨ ਹਲਕਾ ਅੰਮ੍ਰਿਤਸਰ, ਇੰਜੀਨੀਅਰ ਚਰਨਕੰਵਲ ਸਿੰਘ ਕਾਹਲੋਂ ਉਪ ਮੁੱਖ ਇੰਜੀਨੀਅਰ ਸਿਵਲ ਉਸਾਰੀ ਹਲਕਾ ਪਟਿਆਲਾ, ਇੰਜੀਨੀਅਰ ਅਨੀਸ਼ਦੀਪ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਵੰਡ ਮੰਡਲ ਅਜਨਾਲਾਅਤੇ ਇੰਜੀਨੀਅਰ ਯਤਿਨ ਚਲਹੋਤਰਾਸੀਨੀਅਰ ਕਾਰਜਕਾਰੀ ਇੰਜੀਨੀਅਰ ਸਿਵਲ ਉਸਾਰੀ ਮੰਡਲ ਜਲੰਧਰ ਮੌਜੂਦ ਸਨ।

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ
Public Holiday: ਪੰਜਾਬ ਵਿਚ ਬੁੱਧਵਾਰ ਨੂੰ ਸਰਕਾਰੀ ਛੁੱਟੀ…