ਜੇਲ ਵਿੱਚ ਮੋਬਾਈਲ ਫੋਨ ਸਪਲਾਈ ਕਰਦਾ ਜੇਲ ਕਰਮਚਾਰੀ ਕਾਬੂ,
( ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) ਜਲੰਧਰ/ਅੰਮ੍ਰਿਤਸਰ 11 ਮਾਰਚ 2025–
ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਚਾਹ ਦੇ ਬਹਾਨੇ ਮੋਬਾਈਲ ਫੋਨ ਸਪਲਾਈ ਕਰਨ ਵਾਲੇ ਜੇਲ ਦੇ ਹੀ ਕਰਮਚਾਰੀ ਨੂੰ ਅਧਿਕਾਰੀਆਂ ਨੇ ਔਰੰਗੇ ਹੱਥੀ ਕਾਬੂ ਕੀਤਾ ਹੈ ਇਹ ਜਾਣਕਾਰੀ ਦਿੰਦੇ ਜੇਲ ਸੁਭੰਡ ਸ੍ਰੀ ਹੇਮੰਤ ਸ਼ਰਮਾ ਨੇ ਦੱਸਿਆ ਕਿ ਪੈਸਕੋ ਕਰਮਚਾਰੀ ਜਗਦੀਪ ਸਿੰਘ ਸਵੇਰੇ ਚਾਹ ਦੀ ਭਰੀ ਕੇਤਲੀ ਲੈ ਕੇ ਡਿਊੜੀ ਵਿੱਚ ਹਾਜ਼ਰ ਹੋਇਆ। ਡਿਊੜੀ ਵਿੱਚ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਸ਼੍ਰੀ ਪ੍ਰਭਦਿਆਲ ਸਿੰਘ ਸਹਾਇਕ ਸੁਪਰਡੈਂਟ, ਹੈੱਡਵਾਰਡਰ ਹਰਜੀਤ ਕੁਮਾਰ ਪੇਟੀ, ਕਾਂਸਟੇਬਲ ਸੁਖਵਿੰਦਰ ਸਿੰਘ ਵੱਲੋਂ ਉਕਤ ਪੈਸਕੋ ਕਰਮਚਾਰੀ ਜਗਦੀਪ ਸਿੰਘ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ।
ਤਲਾਸ਼ੀ ਦੌਰਾਨ ਉਕਤ ਪੈਸਕੋ ਕਰਮਚਾਰੀ ਵੱਲੋਂ ਫੜੀ ਹੋਈ ਕੇਤਲੀ ਵਿੱਚੋਂ ਛੁਪਾਏ ਹੋਏ 2 ਮੋਬਾਇਲ ਫੋਨ ਅਤੇ 2 ਚਾਰਜਰ ਬਰਾਮਦ ਹੋਏ। ਇਸ ਦੀ ਜਾਣਕਾਰੀ ਤੁਰੰਤ ਸੀਨੀਅਰ ਅਫਸਰਾਂ ਅਤੇ ਮੁੱਖ ਅਫਸਰ, ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਨੂੰ ਦਿੱਤੀ ਗਈ। ਉਕਤ ਬਰਾਮਦ ਹੋਏ ਮੋਬਾਇਲ ਫੋਨ ਮੁੱਖ ਅਫਸਰ, ਥਾਣਾ ਇਸਲਾਮਾਬਾਦ ਭੇਜਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਆਰੰਭ ਕੀਤੀ ਗਈ।
ਸ੍ਰੀ ਹੇਮੰਤ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ, ਜੇਲ੍ਹ ਮੰਤਰੀ ਅਤੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਜੇਲ੍ਹਾਂ) ਪੰਜਾਬ, ਚੰਡੀਗੜ੍ਹ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇਲ੍ਹ ਅੰਦਰ ਸਖਤ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ ਅਤੇ ਗਾਰਦ ਵਿੱਚ ਕਾਲੀਆਂ ਭੇਡਾਂ ਦੀ ਪਹਿਚਾਣ ਕਰਨ ਲਈ ਖੂਫੀਆ ਤੰਤਰ ਕਾਇਮ ਕੀਤਾ ਜਾ ਰਿਹਾ ਹੈ।

More Related Stories
ਬਲੈਕਮੇਲਿੰਗ / ਬਾਹਾਂ ਮਰੋੜਨ ਵਾਲਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ’-ਹੜਤਾਲ ‘ਤੇ ਚੱਲ ਰਹੇ ਬਿਜਲੀ ਕਾਮਿਆਂ ਨੂੰ ਮੰਤਰੀ ਅਮਨ ਅਰੋੜਾ ਦੀ ਦੋ-ਟੁਕ
ਪੰਜਾਬ ਸਰਕਾਰ ਅਤੇ ਔਰਤਾਂ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਮਾਵਨ-ਧਿਆਨ ਸਤਕਾਰ ਯੋਜਨਾ ‘ਤੇ ਸਖ਼ਤ ਰੁਖ਼ ਅਪਣਾਇਆ, ਫੰਡ ਟ੍ਰਾਂਸਫਰ ‘ਤੇ ਰੋਕ ਲਗਾ ਦਿੱਤੀ।
ਜਲੰਧਰ ਵਿੱਚ 2 ਚੋਰੀ ਹੋਈਆਂ ਐਕਟਿਵਾ ਬਰਾਮਦ; ਪੁਲਿਸ ਨੇ ਪਹਿਲਾਂ ਹੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ