Global Awareness News

Awareness is Power: Know the World

43ਵੀਂ ਆਲ ਇੰਡੀਆ ਪੁਲਿਸ, ਘੋੜ ਸਵਾਰੀ ਚੈਂਪੀਅਨਸ਼ਿਪ-2025 ਮਿਤੀ 12 ਮਾਰਚ 2025 ਤੋਂ 23 ਮਾਰਚ 2025 ਤੱਕ ਬੀ.ਟੀ.ਸੀ., ਆਈ.ਟੀ.ਬੀ.ਪੀ., ਭਾਨੂ ਹਰਿਆਣਾ ਵਿਖੇ ਹੋਈ, ਜਿਸ ਦਾ ਉਦਘਾਟਨ ਸ਼੍ਰੀ ਗੌਰਵ ਯਾਦਵ, ਆਈ.ਪੀ.ਐੱਸ., ਡੀ.ਜੀ.ਪੀ., ਪੰਜਾਬ ਨੇ ਕੀਤਾ

43ਵੀਂ ਆਲ ਇੰਡੀਆ ਪੁਲਿਸ, ਘੋੜ ਸਵਾਰੀ ਚੈਂਪੀਅਨਸ਼ਿਪ-2025 ਮਿਤੀ 12 ਮਾਰਚ 2025 ਤੋਂ 23 ਮਾਰਚ 2025 ਤੱਕ ਬੀ.ਟੀ.ਸੀ., ਆਈ.ਟੀ.ਬੀ.ਪੀ., ਭਾਨੂ ਹਰਿਆਣਾ ਵਿਖੇ ਹੋਈ,

ਜਿਸ ਦਾ ਉਦਘਾਟਨ ਸ਼੍ਰੀ ਗੌਰਵ ਯਾਦਵ, ਆਈ.ਪੀ.ਐੱਸ., ਡੀ.ਜੀ.ਪੀ., ਪੰਜਾਬ ਨੇ ਕੀਤਾ

( KOROTANY ) 43ਵੀਂ ਆਲ ਇੰਡੀਆ ਪੁਲਿਸ, ਘੋੜ ਸਵਾਰੀ ਚੈਂਪੀਅਨਸ਼ਿਪ-2025 ਮਿਤੀ 12 ਮਾਰਚ 2025 ਤੋਂ 23 ਮਾਰਚ 2025 ਤੱਕ ਬੀ.ਟੀ.ਸੀ., ਆਈ.ਟੀ.ਬੀ.ਪੀ., ਭਾਨੂ ਹਰਿਆਣਾ ਵਿਖੇ ਹੋਈ, ਜਿਸ ਦਾ ਉਦਘਾਟਨ ਸ਼੍ਰੀ ਗੌਰਵ ਯਾਦਵ, ਆਈ.ਪੀ.ਐੱਸ., ਡੀ.ਜੀ.ਪੀ., ਪੰਜਾਬ ਨੇ ਕੀਤਾ ਅਤੇ ਝੰਡਾ ਲਹਿਰਾਇਆ। ਇਸ ਚੈਂਪੀਅਨਸ਼ਿਪ ਵਿੱਚ ਸ੍ਰੀ ਇੰਦਰਬੀਰ ਸਿੰਘ, ਆਈ.ਪੀ.ਐੱਸ., ਡੀ.ਆਈ.ਜੀ.

ਨੇ ਆਪਣੀ ਘੋੜੀ ਇੰਨੋਸੈਂਟ ਅਫੈਅਰ ਨਾਲ ਹੈਕਸ ਓਪਨ ਇੰਵੈਂਟ ਵਿੱਚ ਸੋਨ ਤਗਮਾ ਜਿੱਤਿਆ। ਮੁੱਖ ਸਿਪਾਹੀ ਗੁਰਤੇਜ ਸਿੰਘ ਨੇ ਆਪਣੇ ਘੋੜੇ ਰਾਜ ਕੁਮਾਰ ਤੇ ਸ਼ੋਅ ਜੰਮਪਿੰਗ ਸਿਕਸ ਬਾਰ ਵਿੱਚ ਕਾਂਸੇ ਦਾ ਤਗਮਾ ਜਿੱਤਿਆ। ਮੁੱਖ ਸਿਪਾਹੀ ਸੰਦੀਪ ਸਿੰਘ ਨੇ ਆਪਣੇ ਘੋੜੇ ਅਕਾਸ਼ ਤੇ ਸ਼ੋਅ ਜੰਮਪਿੰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਪੰਜਾਬ ਪੁਲਿਸ ਦੀ ਟੀਮ-ਏ ਵਿੱਚ ਸ੍ਰੀ ਇੰਦਰਬੀਰ ਸਿੰਘ, ਆਈ.ਪੀ.ਐੱਸ., ਡੀ.ਆਈ.ਜੀ. ਨੇ ਆਪਣੇ ਘੋੜੇ ਪੰਨਾ, ਸ੍ਰੀ ਰਾਮ ਲਾਲ ਡੀ.ਐਸ.ਪੀ ਨੇ ਆਪਣੇ ਘੋੜੇ ਲੈਜੇਂਡ ਆਰਡਰ, ਇੰਸਪੈਕਟਰ ਯੰਗਬੀਰ ਸਿੰਘ ਨੇ ਆਪਣੇ ਘੋੜੇ ਸ਼ਹਿਨਸ਼ਾਹ ਅਤੇ ਐਸ.ਆਈ ਲਖਵਿੰਦਰ ਸਿੰਘ ਨੇ ਆਪਣੇ ਘੋੜੀ ਕਰਿਸ਼ਮਾ ਨਾਲ ਟੈਂਟ ਪੈਗਿੰਗ ਇੰਡੀਅਨ ਫਾਈਲ ਇੰਵੈਂਟ ਵਿੱਚ ਸੋਨ ਤਗਮਾ ਜਿੱਤਿਆ। ਮੁੱਖ ਸਿਪਾਹੀ ਗੁਰਤੇਰਾ ਸਿੰਘ ਨੇ ਆਪਣੇ ਘੋੜੇ ਮਸਤਾਨਾ ਨਾਲ ਸ਼ੋਅ ਜੰਮਪਿੰਗ ਓਪਨ ਇੰਵੈਂਟ ਵਿੱਚ ਸਿਲਵਰ ਤਗਮਾ ਜਿੱਤਿਆ। ਪੰਜਾਬ ਪੁਲਿਸ ਦੀ ਟੀਮ -ਬੀ ਵਿੱਚ ਏ.ਐਸ.ਆਈ ਮਨਜੀਤ ਸਿੰਘ ਨੇ ਆਪਣੇ ਘੋੜੇ ਅਫਤਾਬ, ਏ.ਐਸ.ਆਈ ਗੁਰਦੀਪ ਸਿੰਘ ਨੇ ਆਪਣੇ ਘੋੜੇ ਤੂਫਾਨ, ਸੀਨੀਅਰ ਸਿਪਾਹੀ ਰਮਨ ਕੁਮਾਰ ਨੇ ਆਪਣੇ ਘੋੜੀ ਡੋਲਫਿਨ ਅਤੇ ਸੀਨੀਅਰ ਸਿਪਾਹੀ ਕਰਨਦੀਪ ਸਿੰਘ ਨੇ ਆਪਣੀ ਘੋੜੇ ਸੁਲਤਾਨ ਨਾਲ ਟੈਂਟ ਪੈਗਿੰਗ ਟੀਮ ਇੰਵੈਂਟ ਵਿੱਚ ਕਾਂਸੇ ਦਾ ਤਮਗਾ ਜਿੱਤਿਆ। ਪੰਜਾਬ ਪੁਲਿਸ ਦੀ ਟੀਮ ਨੇ ਪ੍ਰੀ-ਨੋਆਇਸ ਕ੍ਰਾਸ ਕੰਟਰੀ ਇੰਵੈਂਟ ਵਿੱਚ ਏ.ਐਸ.ਆਈ ਜਰਮਨਜੀਤ ਸਿੰਘ ਨੇ ਆਪਣੇ ਘੋੜੇ ਕਿੰਗ, ਮੁੱਖ ਸਿਪਾਹੀ ਸੁਖਪ੍ਰੀਤ ਸਿੰਘ ਨੇ ਆਪਣੇ ਘੋੜੇ ਅਜ਼ਾਦ ਏ ਗੰਨ, ਸੀਨੀਅਰ ਸਿਪਾਹੀ ਸੁਖਪਾਲ ਸਿੰਘ ਨੇ ਆਪਣੇ ਘੋੜੇ ਸ਼ਾਨ ਏ ਪੰਜਾਬ ਅਤੇ ਸੀਨੀਅਰ ਸਿਪਾਹੀ ਵਿਸ਼ਾਲ ਕੁਮਾਰ ਨੇ ਆਪਣੇ ਘੋੜੇ ਵਿਕਟਰ ਨਾਲ ਤਾਂਬੇ ਦਾ ਤਗਮਾ ਜਿੱਤਿਆ।