ਰਾਜੇਸ਼ਵਰੀ ਕਲਾ ਸੰਗਮ, ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੀ ਗੋਲਡਨ ਜੁਬਲੀ ਅਤੇ ਛੇਵੇਂ ਰਾਜੇਸ਼ਵਰੀ ਕਲਾ ਮਹਾਉਤਸਵ ਮਹਾਂ ਕੁੰਭ ਦੀ ਅਦਭੁੱਤ ਸ਼ੁਰੂਆਤ
( ਮਦਨ ਸਿੰਘ ਕੋਰੋਟਾਣੇ, ਮੁੱਖ ਸੰਪਾਦਕ ) ਜਲੰਧਰ/ਰਾਜੇਸ਼ਵਰੀ ਕਲਾ ਸੰਗਮ, ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੀ ਗੋਲਡਨ ਜੁਬਲੀ ਸਮਾਰੋਹ ਅਤੇ 6ਵੇਂ ਰਾਜੇਸ਼ਵਰੀ ਕਲਾ ਮਹਾਉਤਸਵ ਦੇ ਮਹਾਂਕੁੰਭ ਦਾ ਵਿਲੱਖਣ ਉਦਘਾਟਨ ਮਾਣਯੋਗ ਸ਼ਖਸੀਅਤਾਂ ਲਈ ਭਾਵਨਾਤਮਕ ਅਸਰਦਾਇਕ ਸਿੱਧ ਹੋਇਆ। ਇਸ ਸ਼ਾਨਦਾਰ ਸਮਾਰੋਹ ਵਿੱਚ ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਸ਼ਾਨਦਾਰ ਸੁਨਹਿਰੀ ਜਸ਼ਨ ਦੀ ਪ੍ਰਧਾਨਗੀ ਏਪੀਜੇ ਐਜੂਕੇਸ਼ਨ, ਏਪੀਜੇ ਸੱਤਿਆ ਐਂਡ ਸਵਰਨ ਗਰੁੱਪ ਦੀ ਮੁਖੀ ਅਤੇ ਏਪੀਜੇ ਸੱਤਿਆ ਯੂਨੀਵਰਸਿਟੀ ਦੀ ਚਾਂਸਲਰ ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਨੇ ਕੀਤੀ। ਏਪੀਜੇ ਸੱਤਿਆ ਅਤੇ ਸਵਰਨ ਗਰੁੱਪ ਦੀ ਕੋ- ਔਨਰ ਐਂਡ ਡਾਇਰੈਕਟਰ ਸੱਤਿਆ ਐਂਡ ਸਵਰਨ ਗਰੁੱਪ, ਲੀਡ-ਐਜੂਕੇਸ਼ਨ ਵਰਟੀਕਲ – ਏਪੀਜੇ ਐਜੂਕੇਸ਼ਨ, ਪ੍ਰੋ-ਚਾਂਸਲਰ, ਏਪੀਜੇ ਸੱਤਿਆ

ਯੂਨੀਵਰਸਿਟੀ ਡਾ. ਨੇਹਾ ਬਰਲੀਆ ਦੀ ਊਰਜਾਵਾਨ ਮੌਜੂਦਗੀ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਅਤੇ ਡਾ. ਨੇਹਾ ਬਰਲੀਆ ਨੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬਚੰਦ ਕਟਾਰੀਆ ਦਾ ਸੁਗੰਧਿਤ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾ ਦਾ ਸਵਾਗਤ ਕੀਤਾ। ਕਾਲਜ ਦੀਆਂ ਵਿਦਿਆਰਥਣਾਂ ਨੇ ਸ਼੍ਰੀ ਕਟਾਰੀਆ ਦਾ ਸਵਾਗਤ ਪੰਜਾਬ ਦੇ ਰਵਾਇਤੀ ਲੋਕ ਨਾਚ ਗਿੱਧੇ ਦੀਆਂ ਬੋਲੀਆਂ ਨਾਲ ਕੀਤਾ। ਮਾਣਯੋਗ ਰਾਜਪਾਲ ਸ਼੍ਰੀ ਗੁਲਾਬਚੰਦ ਜੀ, ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਅਤੇ ਡਾ. ਨੇਹਾ ਬਰਲੀਆ ਜੀ ਨੇ ਆਪਣੇ ਹੱਥਾਂ ਨਾਲ 6ਵੇਂ ਰਾਜੇਸ਼ਵਰੀ ਕਲਾ ਮਹਾਂਉਤਸਵ ਅਤੇ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ।

ਗੋਲਡਨ ਜੁਬਲੀ ਦੇ ਸ਼ੁਭ ਮੌਕੇ ‘ਤੇ, ਅਲੋਪ ਹੋ ਰਹੀਆਂ ਕਲਾਵਾਂ
ਵਾਰਲੀ ਆਰਟ, ਗੋਂਡ ਆਰਟ, ਮਿਨੀਏਚਰ ਪੇਂਟਿੰਗ, ਮਧੂਬਨੀ ਪੇਂਟਿੰਗ, ਖਰੜ ਬੁਣਾਈ, ਪਿਪਲੀ, ਮਿੱਟੀ ਦੇ ਭਾਂਡੇ, ਟੈਰਾਕੋਟਾ, ਸਕਲਪਚਰ, ਬਲਾਕ ਪ੍ਰਿੰਟਿੰਗ, ਲੱਕੜ ਦੀ ਨੱਕਾਸ਼ੀ ਅਤੇ ਵੁਡ ਇਨਲੇਅ ਆਦਿ ਦੀਆਂ ਵਰਕਸ਼ਾਪਾਂ ਦਾ ਸਵੇਰੇ ਉਦਘਾਟਨ ਵੀ ਕੀਤਾ ਗਿਆ। ਇਸ ਵਿੱਚ ਪੰਜਾਬ ਆਰਟ ਕੌਂਸਲ ਚੰਡੀਗੜ੍ਹ ਦੇ ਪ੍ਰਧਾਨ ਅਤੇ ਕਾਲਜ ਦੇ ਸਾਬਕਾ ਵਿਦਿਆਰਥੀ ਸ੍ਰੀ ਸਵਰਨਜੀਤ ਸਾਵੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਪਹਾੜੀ ਮਿਨੀਏਚਰ ਆਰਟਿਸਟ ਅਤੇ ਕਲਾ ਇਤਿਹਾਸਕਾਰ, ਪਦਮ ਸ਼੍ਰੀ ਪੁਰਸਕਾਰ ਜੇਤੂ ਸ਼੍ਰੀ ਵਿਜੇ ਸ਼ਰਮਾ ਮੌਜੂਦ ਸਨ। ਏਪੀਜੇ ਐਜੂਕੇਸ਼ਨ, ਜਲੰਧਰ ਦੀ ਡਾਇਰੈਕਟਰ ਡਾ. ਸੁਚਰਿਤਾ ਸ਼ਰਮਾ ਅਤੇ ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੀ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਗੋਲਡਨ ਜੁਬਲੀ ਯਾਤਰਾ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਸ. ਸਵਰਨਜੀਤ ਸਿੰਘ ਸਾਵੀ ਜੀ ਜੋ ਕਿ ਇੱਕ ਪ੍ਰਸਿੱਧ ਕਵੀ, ਮੂਰਤੀਕਾਰ, ਚਿੱਤਰਕਾਰ ਅਤੇ ਲੇਖਕ ਵੀ ਹਨ; ਉਨ੍ਹਾਂ ਕਿਹਾ ਕਿ ਸਾਹਿਤ ਅਤੇ ਕਲਾ ਵਿੱਚ ਇੰਨੀ ਸ਼ਕਤੀ ਹੈ ਕਿ ਇਹ ਜ਼ਿੰਦਗੀ ਬਾਰੇ ਤੁਹਾਡੀ ਸੋਚ ਨੂੰ ਬਦਲ ਕੇ ਤੁਹਾਡੇ ਜੀਵਨ ਨੂੰ ਸਕਾਰਾਤਮਕ ਦਿਸ਼ਾ ਦੇ ਸਕਦੇ ਹਨ। ਵਿਸ਼ੇਸ਼ ਮਹਿਮਾਨ ਸ੍ਰੀ ਵਿਜੇ ਸ਼ਰਮਾ ਨੇ ਕਿਹਾ ਕਿ ਸਾਨੂੰ ਆਪਣੀਆਂ ਅਲੋਪ ਹੋ ਰਹੀਆਂ ਕਲਾਵਾਂ ਨੂੰ ਮੁੜ ਸੁਰਜੀਤ ਕਰਨ ਲਈ ਸੁਚੇਤ ਯਤਨ ਕਰਨੇ ਚਾਹੀਦੇ ਹਨ।

ਸ਼੍ਰੀ ਗੁਲਾਬਚੰਦ ਕਟਾਰੀਆ ਜੀ, ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਜੀ ਅਤੇ ਡਾ. ਨੇਹਾ ਬਰਲੀਆ ਨੇ ਸਕਲਪਚਰ ਵਿਭਾਗ ਦੇ ਸਾਬਕਾ ਮੁਖੀ ਸ਼੍ਰੀ ਬਾਸੁਦੇਵ ਬਿਸਵਾਸ ਦੁਆਰਾ ਸਥਾਪਿਤ ਕੀਤੀ ਗਈ ਇੰਸਟਾਲੇਸ਼ਨ ਦਾ ਉਦਘਾਟਨ ਵੀ ਕੀਤਾ, ਜਿਸ ਵਿੱਚ ਕਾਲਜ ਦੀ ਸੁਨਹਿਰੀ ਯਾਤਰਾ ਨੂੰ ਦਰਸਾਇਆ ਗਿਆ ਸੀ। ਉਨ੍ਹਾਂ ਨੇ ਭਾਰਤ ਦੇ ਵੱਖ-ਵੱਖ ਰਾਜਾਂ, ਜਿਵੇਂ ਕਿ ਉੜੀਸਾ, ਮੱਧ ਪ੍ਰਦੇਸ਼, ਹਿਮਾਚਲ, ਪੱਛਮੀ ਬੰਗਾਲ, ਨਵੀਂ ਦਿੱਲੀ ਅਤੇ ਕਲਕੱਤਾ ਦੇ ਆਰਟਿਸਟ ਦੁਆਰਾ ਆਯੋਜਿਤ ਸ਼ਿਲਪ ਮੇਲੇ ਦਾ ਵੀ ਭਰਪੂਰ ਆਨੰਦ ਮਾਣਿਆ ਅਤੇ ਕਿਹਾ ਕਿ ਇਹ ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਜੀ ਅਤੇ ਡਾ. ਨੇਹਾ ਜੀ ਦੀ ਦੂਰਦਰਸ਼ਿਤਾ ਨਾਲ ਇੱਕੋ ਛੱਤ ਹੇਠ ਇੱਕ ਛੋਟੇ ਭਾਰਤ ਵਜੋਂ ਦਰਸਾਇਆ ਹੈ। ਕਾਲਜ ਦੇ ਵੱਖ-ਵੱਖ ਵਿਭਾਗਾਂ ਵੱਲੋਂ ਆਰਟ ਗੈਲਰੀ ਵਿੱਚ ਲਗਾਈ ਗਈ ਕਲਾ ਪ੍ਰਦਰਸ਼ਨੀ ਦੇਖ ਕੇ, ਸ਼੍ਰੀ ਕਟਾਰੀਆ ਜੀ, ਮੈਡਮ ਬਰਲੀਆ ਜੀ ਅਤੇ ਡਾ. ਨੇਹਾ ਬਹੁਤ ਖੁਸ਼ ਹੋਏ। ਸ਼੍ਰੀ ਕਟਾਰੀਆ ਜੀ ਵਿਦਿਆਰਥੀਆਂ ਦੀ ਨਵੀਨਤਾਕਾਰੀ ਪ੍ਰਤਿਭਾ, ਸਿਰਜਣਾਤਮਕਤਾ ਅਤੇ ਕਲਪਨਾ ਨੂੰ ਦੇਖ ਕੇ ਹੈਰਾਨ ਰਹਿ ਗਏ ਅਤੇ ਕਿਹਾ ਕਿ ਇੱਕ ਪਲੇਟਫਾਰਮ ‘ਤੇ ਵੱਖ-ਵੱਖ ਕਲਾ ਰੂਪਾਂ ਦਾ ਸੰਗਮ ਵੱਖ-ਵੱਖ ਨਦੀਆਂ ਦੇ ਇੱਕ ਵਿਸ਼ਾਲ ਸਮੁੰਦਰ ਵਿੱਚ ਰਲ ਜਾਣ ਵਾਂਗ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਵਿਦਿਆਰਥੀਆਂ ਵਿੱਚ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਬਚਾਉਣ ਅਤੇ ਸੰਭਾਲਣ ਦੀ ਸਮਰੱਥਾ ਜ਼ਰੂਰ ਹੈ। ਸ਼੍ਰੀ ਕਟਾਰੀਆ ਨੇ ਕਿਹਾ ਕਿ ਭਾਰਤ ਦੇ ਸਤਰੰਗੀ ਸੱਭਿਆਚਾਰ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਅਤੇ ਇਸਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਨਾ ਸਿਰਫ਼ ਸ਼ਲਾਘਾਯੋਗ ਹੈ ਬਲਕਿ ਦੂਜਿਆਂ ਲਈ ਪ੍ਰੇਰਨਾਦਾਇਕ ਵੀ ਹੈ। ਪੌਦਾ ਲਗਾਉਂਦੇ ਹੋਏ, ਸ਼੍ਰੀ ਗੁਲਾਬਚੰਦ ਜੀ ਨੇ ਕਾਲਜ ਦੀ ਨਿਰੰਤਰ ਵਿਕਾਸ ਯਾਤਰਾ ਲਈ ਆਪਣਾ ਆਸ਼ੀਰਵਾਦ ਵੀ ਦਿੱਤਾ।

ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਜੀ ਨੇ ਮਾਣਯੋਗ ਮਹਿਮਾਨਾ ਦੀ ਮੌਜੂਦਗੀ ਵਿੱਚ ਰਾਜੇਸ਼ਵਰੀ ਸੱਤਿਆ ਆਡੀਟੋਰੀਅਮ ਆਪਣੇ ਮਾਤਾ- ਪਿਤਾ ਨੂੰ ਸਮਰਪਿਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਆਡੀਟੋਰੀਅਮ ਵਿੱਚ ਪਵਿੱਤਰ ਜੋਤ ਜਗਾਉਣ ਨਾਲ ਹੋਈ ਅਤੇ ਪਵਿੱਤਰ ਸੰਸਕ੍ਰਿਤ ਸ਼ਲੋਕਾਂ ਦਾ ਜਾਪ ਕੀਤਾ ਗਿਆ। ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ‘ਮੰਗਲ ਗੀਤ’ ਦੀ ਸੁਰੀਲੀ ਅਤੇ ਸੁੰਦਰ ਪੇਸ਼ਕਾਰੀ ਨਾਲ ਮਹਿਮਾਨਾਂ ਦਾ ਸੰਗੀਤਕ ਸਵਾਗਤ ਕੀਤਾ।

ਏਪੀਜੇ ਐਜੂਕੇਸ਼ਨ ਦੀ ਡਾਇਰੈਕਟਰ ਡਾ. ਸੁਚਰਿਤਾ ਸ਼ਰਮਾ ਨੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸੁਨਹਿਰੀ ਸਮਾਰੋਹ ਵਿੱਚ ਤੁਹਾਡੇ ਵਰਗੇ ਕਰਤੱਵਪੂਰਨ, ਦੂਰਦਰਸ਼ੀ, ਦ੍ਰਿੜ, ਊਰਜਾਵਾਨ, ਤਜਰਬੇਕਾਰ ਸਿਆਸਤਦਾਨ ਦਾ ਆਉਣਾ ਯਕੀਨੀ ਤੌਰ ‘ਤੇ ਸਾਡੇ ਸਾਰਿਆਂ ਲਈ ਖੁਸ਼ੀ ਲਿਆਵੇਗਾ ਅਤੇ ਸਾਡੇ ਵਿਦਿਆਰਥੀਆਂ ਲਈ ਬੜੇ ਮਾਣ ਵਾਲੀ ਗੱਲ ਹੈ। ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਜੀ, ਦਾ ਸਵਾਗਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਤੁਸੀਂ ਬਹੁਤ ਸਮਰਪਣ ਅਤੇ ਵਚਨਬੱਧਤਾ ਨਾਲ ਡਾ. ਸੱਤਿਆਪਾਲ ਜੀ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹੋ ਅਤੇ ਇਸ ਦੇ ਨਾਲ, ਆਪਣੀ ਦੂਰਅੰਦੇਸ਼ੀ ਅਤੇ ਉੱਚ ਸੋਚ ਨਾਲ ਤੁਸੀਂ ਨਾ ਸਿਰਫ਼ ਵਿਦਿਅਕ ਸੰਸਥਾਵਾਂ ਦਾ ਵਿਕਾਸ ਕਰ ਰਹੇ ਹੋ , ਸਗੋਂ ਇਹ ਸੰਸਥਾ ਉੱਦਮਤਾ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਤ ਕਰਕੇ ਤਰੱਕੀ ਦੇ ਰਾਹ ‘ਤੇ ਵੀ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਨਿਸ਼ਾਂਤ ਬਰਲੀਆ, ਸ਼੍ਰੀ ਆਦਿਤਿਆ ਬਰਲੀਆ ਅਤੇ ਡਾ. ਨੇਹਾ ਬਰਲੀਆ ਵੀ ਆਪਣੀ ਨੌਜਵਾਨ ਲੀਡਰਸ਼ਿਪ ਨਾਲ ਏਪੀਜੇ ਐਜੂਕੇਸ਼ਨ ਨੂੰ ਕਦਮ-ਦਰ-ਕਦਮ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰੋਗਰਾਮ ਵਿੱਚ ਮੌਜੂਦ ਡਾ. ਨੇਹਾ ਬਰਲੀਆ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇੱਕ ਉੱਚ ਪੱਧਰੀ ਸਿੱਖਿਆ ਸ਼ਾਸਤਰੀ ਹੋਣ ਦੇ ਨਾਲ-ਨਾਲ ਸ਼ਾਸਤਰੀ ਸੰਗੀਤ ਵਿੱਚ ਵੀ ਚੰਗੀ ਤਰ੍ਹਾਂ ਮਾਹਰ ਹਨ।
ਸਵਰਣਿਮ-ਉਤਸਵ ਦਾ ਆਧਾਰ, ਪ੍ਰੇਰਨਾ ਅਤੇ ਸੋਚ – ਸੰਸਥਾਪਕ ਮੁਖੀ ਡਾ. ਸੱਤਿਆਪਾਲ ਜੀ ਦੇ ਜੀਵਨ ਤੋਂ ਪ੍ਰੇਰਿਤ ਇੱਕ ਛੋਟੀ ਫਿਲਮ ਦਿਖਾਈ ਗਈ।
ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਜੀ ਨੇ ਸੁਨਹਿਰੀ ਜਸ਼ਨ ਦੇ ਇਤਿਹਾਸਕ ਪਲਾਂ ਵਿੱਚ ਮਾਣਯੋਗ ਰਾਜਪਾਲ ਸ਼੍ਰੀ ਗੁਲਾਬਚੰਦ ਕਟਾਰੀਆ ਜੀ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਤੁਸੀਂ ਜਿਸ ਸਾਦਗੀ ਅਤੇ ਸਰਲਤਾ ਨਾਲ ਕਰਾਫਟਮੈਨ ਨਾਲ ਗੱਲ ਕੀਤੀ, ਉਹ ਤੁਹਾਡੀ ਸ਼ਖਸੀਅਤ ਦੀ ਮਹਾਨਤਾ ਨੂੰ ਦਰਸਾਉਂਦਾ ਹੈ। ਉਨ੍ਹਾ ਨੇ ਆਪਣੇ ਪਿਤਾ, ਏਪੀਜੇ ਐਜੂਕੇਸ਼ਨ ਦੇ ਸੰਸਥਾਪਕ ਡਾ. ਸੱਤਿਆ ਪਾਲ ਨੂੰ ਯਾਦ ਕਰਦੇ ਹੋਏ, ਕਿਹਾ ਕਿ ਉਨ੍ਹਾਂ ਨੇ ਰਵਾਇਤੀ ਵਿਦਿਅਕ ਸੰਸਥਾਵਾਂ ਦੇ ਪੱਖ ਵਿੱਚ ਹੋਣ ਦੀ ਬਜਾਏ, ਉਹ ਅਜਿਹੇ ਵਿਦਿਅਕ ਸੰਸਥਾਨ ਸ਼ੁਰੂ ਕਰਨਾ ਚਾਹੁੰਦੇ ਸਨ ਜੋ ਵਿਦਿਆਰਥੀਆਂ ਦੀ ਕਲਪਨਾ ਨੂੰ ਇੱਕ ਨਵਾਂ ਦਿਸ਼ਾ ਦੇ ਸਕਣ ਅਤੇ ਉਨ੍ਹਾਂ ਨੂੰ ਸਤਰੰਗੀ ਪੀਂਘ ਦੇ ਰੰਗਾਂ ਨਾਲ ਭਰ ਸਕਣ। ਉਨ੍ਹਾ ਕਿਹਾ ਕਿ ਉਹ ਭੌਤਿਕ ਸਰੋਤਾਂ ਦੀ ਦੌੜ ਵਿੱਚ ਪੈਣ ਦੀ ਬਜਾਏ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਨਾ ਚਾਹੁੰਦੇ ਸੀ। ਮੇਰੀ ਮਾਂ ਰਾਜੇਸ਼ਵਰੀ ਪਾਲ ਜੀ ਉਨ੍ਹਾਂ ਦੀ ਨਿਰੰਤਰ ਪ੍ਰੇਰਨਾ ਸਨ ਅਤੇ ਇਸੇ ਲਈ ਉਨ੍ਹਾਂ ਨੇ ਰਾਜੇਸ਼ਵਰੀ ਕਲਾ ਸੰਗਮ ਦੀ ਸਥਾਪਨਾ ਉਨ੍ਹਾਂ ਦੇ ਨਾਮ ‘ਤੇ ਸਮਰਪਿਤ ਕੀਤੀ। ਉਨ੍ਹਾਂ ਕਿਹਾ ਕਿ ਡਾ. ਸੱਤਿਆਪਾਲ ਜੀ ਨੇ ਆਪਣੀ ਦੂਰਅੰਦੇਸ਼ੀ ਅਤੇ ਉਚ ਸੋਚ ਨਾਲ ਪੰਜ ਦਹਾਕੇ ਪਹਿਲਾਂ ਏਪੀਜੇ ਵਰਗੇ ਉੱਚ ਪੱਧਰੀ ਸੰਸਥਾਨ ਸਥਾਪਿਤ ਕੀਤੇ ਸਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸੰਵੇਦਨਸ਼ੀਲ ਅਤੇ ਸੰਸਕਾਰੀ ਬਣਾਇਆ ਜਾ ਸਕੇ ਅਤੇ ਲਲਿਤ ਕਲਾਵਾਂ ਦੀ ਸੰਭਾਲ ਅਤੇ ਪ੍ਰਚਾਰ ਨੂੰ ਵਿਦਿਅਕ ਸੰਸਥਾਵਾਂ ਦਾ ਆਧਾਰ ਬਣਾਇਆ ਜਾ ਸਕੇ। ਮੈਡਮ ਬਰਲੀਆ ਨੇ ਕਿਹਾ ਕਿ ਡਾ. ਸੱਤਿਆਪਾਲ ਦੇ ਵਿਚਾਰਾਂ ਨੂੰ ਜ਼ਿੰਦਾ ਰੱਖਣ ਲਈ, ਅਸੀਂ ਰਾਜੇਸ਼ਵਰੀ ਕਲਾ ਮਹੋਤਸਵ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਕਲਾ ਦਿੱਗਜਾਂ ਨੂੰ ਸੱਦਾ ਦੇ ਰਹੇ ਹਾਂ ਤਾਂ ਜੋ ਸਾਡੇ ਨੌਜਵਾਨ ਆਪਣੀ ਪਰੰਪਰਾ ਨਾਲ ਜੁੜੇ ਰਹਿਣ। ਕਾਲਜ ਦੇ ਕਰਾਫਟ ਮੇਲੇ ਦੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ, ਉਨ੍ਹਾਂ ਨੇ ਕਿਹਾ ਕਿ ਜੇਕਰ ਪਰੰਪਰਾ ਨੂੰ ਆਧੁਨਿਕਤਾ ਨਾਲ ਮਿਲਾਇਆ ਜਾਵੇ, ਤਾਂ ਇਹ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ।
ਗੋਲਡਨ ਜੁਬਲੀ ਦੇ ਮੌਕੇ ‘ਤੇ, ਭਗਵਾਨ ਕ੍ਰਿਸ਼ਨ ਦੇ ਜੀਵਨ ‘ਤੇ ਆਧਾਰਿਤ ਨਾਚ-ਨਾਟਕ ‘ਕ੍ਰਿਸ਼ਨਮ’ ਦੀ ਮਨਮੋਹਕ ਪੇਸ਼ਕਾਰੀ ਨੇ ਸਾਰਿਆਂ ਨੂੰ ਅਧਿਆਤਮਿਕਤਾ ਦੀ ਭਾਵਨਾ ਨਾਲ ਭਰ ਦਿੱਤਾ।
ਇਸ ਮੌਕੇ ‘ਤੇ, ਮਾਣਯੋਗ ਰਾਜਪਾਲ ਸ਼੍ਰੀ ਗੁਲਾਬਚੰਦ ਕਟਾਰੀਆ, ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਅਤੇ ਡਾ. ਨੇਹਾ ਨੇ ਏਪੀਜੇ ਸੱਤਿਆ ਆਰਟ ਆਰਚੀਵ ਕੈਟਾਲਾਗ ਜਾਰੀ ਕੀਤਾ।
ਮਾਣਯੋਗ ਰਾਜਪਾਲ ਸ਼੍ਰੀ ਗੁਲਾਬਚੰਦ ਕਟਾਰੀਆ ਜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਉਸ ਸੰਸਥਾ ਵਿੱਚ ਹਾਂ ਜਿੱਥੇ ਇੱਕ ਵਿਅਕਤੀ, ਡਾ. ਸੱਤਿਆਪਾਲ ਦੇ ਸਮਰਪਣ ਸਦਕਾ ਕਲਾ ਦਾ ਇੰਨਾ ਵੱਡਾ ਸਾਮਰਾਜ ਸਥਾਪਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਆਪਣੀਆਂ ਪਰੰਪਰਾਵਾਂ ਅਤੇ ਆਪਣੇ ਪੁਰਖਿਆਂ ਨੂੰ ਨਹੀਂ ਭੁੱਲਦੇ, ਉਨ੍ਹਾਂ ਦੀ ਸਫਲਤਾ ਯਕੀਨੀ ਹੈ। ਏਪੀਜੇ ਐਜੂਕੇਸ਼ਨ ਜਿਸ ਤਰ੍ਹਾਂ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕਲਾ ਰਾਹੀਂ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਨਾਲ ਜੋੜਨ ਲਈ ਜੋ ਯਤਨ ਕਰ ਰਹੇ ਹੋ, ਉਹ ਸੱਚਮੁੱਚ ਸ਼ਲਾਘਾਯੋਗ ਹਨ। ਸ਼੍ਰੀ ਕਟਾਰੀਆ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਰਾਸ਼ਟਰੀ ਸਿੱਖਿਆ ਨੀਤੀ ਅਪਣਾ ਕੇ ਰੁਜ਼ਗਾਰ ਮੁਖੀ ਕੋਰਸਾਂ ਨੂੰ ਉਤਸ਼ਾਹਿਤ ਕਰ ਰਹੇ ਹੋ, ਉਹ ਪ੍ਰੇਰਨਾਦਾਇਕ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਵੀ ਸੋਚਦਾ ਹੈ ਅਤੇ ਜੇਕਰ ਉਸ ਦੇ ਨਾਲ ਸਮਰਪਣ ਵੀ ਹੋਵੇ, ਤਾਂ ਤੁਹਾਡੀ ਸਫਲਤਾ ਨੂੰ ਕੋਈ ਨਹੀਂ ਰੋਕ ਸਕਦਾ। ਕਟਾਰੀਆ ਜੀ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਵਿੱਚ ਦੇਸ਼ ਲਈ ਇੱਕ ਮਜ਼ਬੂਤ ਭਵਿੱਖੀ ਪੀੜ੍ਹੀ ਤਿਆਰ ਕਰਨ ਦੀ ਸਮਰੱਥਾ ਹੈ।
ਸ਼੍ਰੀਮਤੀ ਬਰਲੀਆ ਅਤੇ ਡਾ. ਨੇਹਾ ਨੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬਚੰਦ ਕਟਾਰੀਆ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਡਾ. ਨੇਹਾ ਬਰਲੀਆ ਨੇ ਕਿਹਾ ਕਿ ਮੈਂ ਡਾ. ਸੱਤਿਆਪਾਲ ਜੀ ਦੀ ਸੋਚ ਨੂੰ ਸਲਾਮ ਕਰਦੀ ਹਾਂ, ਮੈਨੂੰ ਲੱਗਦਾ ਹੈ ਕਿ ਭਾਰਤ ਦੀ ਕਲਾ ਦੀ ਆਤਮਾ ਰਾਜੇਸ਼ਵਰੀ ਕਲਾ ਸੰਗਮ ਵਿੱਚ ਵੱਸਦੀ ਹੈ। ਰਾਜੇਸ਼ਵਰੀ ਕਲਾ ਸੰਗਮ ਉਨ੍ਹਾਂ ਲਈ ਇੱਕ ਵਰਦਾਨ ਹੈ ਜੋ ਕਲਾ ਨੂੰ ਜੀਉਂਦੇ ਹਨ ਅਤੇ ਮੇਰਾ ਮੰਨਣਾ ਹੈ ਕਿ ਇਸ ਕਲਾ ਮੰਦਰ ਵਿਚ ਜਾਣ ਨਾਲ ਉਨ੍ਹਾਂ ਦੇ ਸਾਰੇ ਸੁਪਨੇ ਸਾਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਗੋਲਡਨ ਜੁਬਲੀ ਅਸਲ ਵਿੱਚ ਡਾ. ਸੱਤਿਆਪਾਲ ਜੀ ਦੇ ਦ੍ਰਿਸ਼ਟੀਕੋਣ ਅਤੇ ਰਾਜੇਸ਼ਵਰੀ ਪਾਲ ਜੀ ਦੀ ਪ੍ਰੇਰਨਾ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਅੱਜ ਸਵਰਨ ਜਯੰਤੀ ਅਤੇ ਰਾਜੇਸ਼ਵਰੀ ਕਲਾ ਮਹਾਉਤਸਵ ਵਿੱਚ, ਵੱਖ-ਵੱਖ ਕਲਾਵਾਂ ਨਾਲ ਸਬੰਧਤ ਕਲਾਕਾਰ, ਗਾਇਕ, ਚਿੱਤਰਕਾਰ, ਸੰਗੀਤਕਾਰ ਅਤੇ ਨ੍ਰਿਤਕ ਇੱਕ ਮੰਚ ‘ਤੇ ਇਕੱਠੇ ਹੋ ਰਹੇ ਹਨ ਜੋ ਆਪਣੇ ਆਪ ਵਿੱਚ ਬੇਮਿਸਾਲ ਹੈ। ਉਨ੍ਹਾਂ ਕਿਹਾ, ਮੈਂ ਮਾਣਯੋਗ ਰਾਜਪਾਲ ਦਾ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਸੁਨਹਿਰੀ ਯਾਤਰਾ ਨੂੰ ਹੋਰ ਚਾਰ ਚੰਦ ਲਾਉਣ ਲਈ ਆਪਣਾ ਸਮਾਂ ਕੱਢਿਆ। ਮੈਂ ਇਸ ਗੋਲਡਨ ਜੁਬਲੀ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਡਾ. ਸੁਚਰਿਤਾ ਸ਼ਰਮਾ, ਡਾ. ਨੀਰਜਾ ਢੀਂਗਰਾ ਅਤੇ ਸਾਰੇ ਫੈਕਲਟੀ ਦੇ ਯਤਨਾਂ ਦੀ ਵੀ ਸ਼ਲਾਘਾ ਕਰਦੀ ਹਾਂ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ।


More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਇਂੰਨੋਸੈਂਟ ਹਾਰਟਸ ਵਿੱਚ ਸਵਰਗਵਾਸੀ ਸ੍ਰੀਮਤੀ ਕਮਲੇਸ਼ ਬੌਰੀ ਜੀ ਦੀ ਬਰਥ ਐਨੀਵਰਸਿਰੀ ਮੌਕੇ ਸ਼ਰਧਾਪੂਰਵਕ ਮਨਾਇਆ ਗਿਆ ਫਾਊਂਡਰਜ਼ ਡੇ
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ