Global Awareness News

Awareness is Power: Know the World

ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ, ਬੂਟਾ ਮੰਡੀ, ਜਲੰਧਰ ਨੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਰੋਹ।

ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ, ਬੂਟਾ ਮੰਡੀ, ਜਲੰਧਰ ਨੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਰੋਹ।

(ਮਦਨ ਸਿੰਘ ਕੋਰੋਟਾਣੇ, ਮੁੱਖ ਸੰਪਾਦਕ) ਜਲੰਧਰ: ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ, ਬੂਟਾ ਮੰਡੀ, ਜਲੰਧਰ ਵਿੱਚ ਮਿਤੀ 12-04-2025 ਨੂੰ ਚੌਥਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪ੍ਰੋ. (ਡਾ.) ਹਰਜਿੰਦਰ ਸਿੰਘ, ਡਿਪਟੀ ਡਾਇਰੈਕਟਰ ਹਾਇਰ ਐਜੂਕੇਸ਼ਨ, ਪੰਜਾਬ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਾਮਿਲ ਹੋਏ। ਡਾ. ਹਰਜਿੰਦਰ ਸਿੰਘ ਕੋਲ ਪ੍ਰਸ਼ਾਸਕੀ ਅਨੁਭਵ ਦੇ ਨਾਲ-ਨਾਲ ਸਿੱਖਿਆ ਖੇਤਰ ਵਿੱਚ ਮੈਥ ਵਿਸ਼ਾ ਪੜ੍ਹਾਉਣ ਦਾ 30 ਸਾਲ ਤੋਂ ਵੱਧ ਦਾ ਅਨੁਭਵ ਹੈ। ਉਨ੍ਹਾਂ ਨੇ ਜਲੰਧਰ ਸ਼ਹਿਰ ਦੀ ਸਿੱਖਿਆ ਸੰਸਥਾ ਲਾਇਲਪੁਰ ਖਾਲਸਾ ਕਾਲਜ ਤੋਂ ਅਗਸਤ 1994 ਤੋਂ ਆਪਣਾ ਨੌਕਰੀ ਦਾ ਸਫਰ ਸ਼ੁਰੂ ਕੀਤਾ। 2021 ਵਿੱਚ ਉਹ ਬਤੌਰ ਪ੍ਰੋਫੈਸਰ ਪਦ-ਉੱਨਤ ਹੋਏ ਅਤੇ ਸਤੰਬਰ 2023 ਵਿੱਚ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਨਿਯੁਕਤ ਹੋਏ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੋ. (ਡਾ.) ਹਰਜਿੰਦਰ ਸਿੰਘ ਜੀ ਨੇ ਕਿਹਾ ਕਿ, “ਵਿਦਿਆਰਥੀਆਂ ਨੂੰ ਆਪਣਾ ਜ਼ਿੰਦਗੀ ਦਾ ਟੀਚਾ ਸਾਹਮਣੇ ਰੱਖ ਕੇ ਲਗਾਤਾਰ ਸਖਤ ਮਿਹਨਤ ਕਰਨੀ ਚਾਹੀਦੀ ਹੈ। ਮਿਹਨਤ ਹੀ ਬੰਦੇ ਦੀ ਕਿਸਮਤ ਬਦਲ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਕੰਮ ਦਾ ਤਜਰਬਾ ਵੀ ਹੋਣਾ ਚਾਹੀਦਾ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਰਹਿਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਚੰਦਰ ਕਾਂਤਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਕਾਲਜ ਸਟਾਫ ਨਾਲ ਜਾਣ-ਪਛਾਣ ਕਰਵਾਈ। ਪ੍ਰਿੰਸੀਪਲ ਡਾ. ਚੰਦਰ ਕਾਂਤਾ ਜੀ ਨੇ ਕਿਹਾ ਕਿ ਪ੍ਰੋ. (ਡਾ.) ਹਰਜਿੰਦਰ ਸਿੰਘ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਵਿਦਿਆਰਥੀ ਆਪਣੀ ਕਿਸਮਤ ਆਪ ਘੜਣੀ ਸਿੱਖ ਸਕਦੇ ਹਨ। ਇਸ ਉਪਰੰਤ ਉਨ੍ਹਾਂ ਨੇ ਕਾਲਜ ਦੀ ਸਾਲਾਨਾ ਰਿਪੋਰਟ ਵੀ ਪੜ੍ਹੀ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਰਜਿਸਟਰਾਰ ਘਰੇਲੂ ਪ੍ਰੀਖਿਆਵਾਂ ਸ਼੍ਰੀਮਤੀ ਨਵਿਤਾ ਨੇ ਦੱਸਿਆ ਕਿ ਕਾਲਜ ਦੇ ਚੌਥੇ ਇਨਾਮ ਵੰਡ ਸਮਾਗਮ ਵਿੱਚ ਕੁੱਲ 119 ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।

ਕਾਲਜ ਦਾ ਰਸਾਲਾ ਸਮਲੋਕ ਵੀ ਇਸ ਮੌਕੇ ਲੋਕ ਅਰਪਿਤ ਕੀਤਾ ਗਿਆ।ਜਿਸ ਸਬੰਧੀ ਜਾਣਕਾਰੀ ਮੈਗਜ਼ੀਨ ਦੇ ਮੁੱਖ ਸੰਪਾਦਕ ਪ੍ਰੋ.(ਡਾ.) ਸੁਖਪਾਲ ਸਿੰਘ ਥਿੰਦ ਨੇ ਦਿੱਤੀ। ਇਸ ਪ੍ਰੋਗਰਾਮ ਦਾ ਮੰਚ ਸੰਚਾਲਣ ਡਾ. ਹਰਬਲਾਸ ਹੀਰਾ ਅਤੇ ਡਾ. ਰਜਨੀਸ਼ ਕੁਮਾਰ ਨੇ ਬਖੂਬੀ ਕੀਤਾ। ਕਾਲਜ ਦੇ ਵਿਦਿਆਰਥੀਆਂ ਨੂੰ ਪੜ੍ਹਾਈ, ਸੱਭਿਆਚਾਰਕ ਅਤੇ ਸਹਿ-ਸਿੱਖਿਅਕ ਸਰਗਰਮੀਆਂ ਲਈ ਰੋਲ ਆਫ ਆਨਰ, ਕਾਲਜ ਕਲਰ ਅਤੇ ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਅਲੀਸ਼ਾ, ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਨੂੰ ਸਮੁੱਚੀਆਂ ਪ੍ਰਾਪਤੀਆਂ ਦੇ ਆਧਾਰ ਉੱਤੇ ਕਾਲਜ ਦੀ ਸਰਵੋਤਮ ਵਿਦਿਆਰਥਣ ਦੀ ਟਰਾਫੀ ਦਿੱਤੀ ਗਈ। ਸਾਲਾਨਾ ਇਨਾਮ ਵੰਡ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸ਼੍ਰੀਮਤੀ ਰਮਣੀਕ ਕੌਰ, ਡਾ. ਸੁਖਪਾਲ ਸਿੰਘ ਥਿੰਦ, ਸ਼੍ਰੀਮਤੀ ਨਰਿੰਦਰ ਕੌਰ, ਸ਼੍ਰੀਮਤੀ ਸ਼ਿਖਾ ਸਨਨ, ਡਾ.ਕਲਪਨਾ ਦੇਵੀ, ਸ਼੍ਰੀ ਮਹਿੰਦਰ ਸਿੰਘ, ਸ਼੍ਰੀ ਹਰਪਾਲ ਸਿੰਘ, ਮਿਸ ਪੂਜਾ, ਮਿਸ ਮਧੂ ਮਹਿਤਾ, ਡਾ. ਸੀਮਾ, ਸ਼੍ਰੀਮਤੀ ਸੁਮਨ ਬਾਲਾ, ਸ਼੍ਰੀ ਅਸ਼ਵਨੀ ਕੁਮਾਰ, ਸ਼੍ਰੀਮਤੀ ਅਨੂ ਸ਼ਰਮਾ, ਸ਼੍ਰੀਮਤੀ ਪੂਨਮ ਬੈਂਸ, ਡਾ. ਨਰਿੰਦਰ ਕੁਮਾਰ, ਸ਼੍ਰੀ ਨਰੇਸ਼ ਕੁਮਾਰ, ਸ਼੍ਰੀ ਅਸ਼ਵਨੀ ਵਾਲੀਆ, ਸ਼੍ਰੀ ਗੁਰਮਿੰਦਰ ਸਿੰਘ, ਸ਼੍ਰੀ ਰਵੈਲ ਸਿੰਘ ਅਤੇ ਸ਼੍ਰੀਮਤੀ ਤਨਵੀ ਹਾਜ਼ਰ ਸਨ। ਕਾਲਜ ਦੇ ਦਰਜਾ ਚਾਰ ਕਮਰਚਾਰੀਆਂ ਵੱਲੋਂ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਸ਼ਲਾਘਾਯੋਗ ਕੰਮ ਕੀਤਾ।