ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਆਮ ਪਬਲਿਕ ਦੇ ਇਕੱਠੇ ਹੋਣ ’ਤੇ ਪਾਬੰਦੀ
ਜਲੰਧਰ, 2 ਮਈ : ਜ਼ਿਲ੍ਹਾ ਮੈਜਿਸਟ੍ਰੇਟ ਡਾ.ਹਿਮਾਂਸ਼ੂ ਅਗਰਵਾਲ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਦਿ ਨੈਸ਼ਨਲ ਇਲੀਜੀਬਿਲਟੀ ਕਮ ਐਂਟਰੇਂਸ ਟੈਸਟ (ਯੂ.ਜੀ)-2025 ਦੀ ਮਿਤੀ 04 ਮਈ 2025 ਨੂੰ ਕਰਵਾਈ ਜਾ ਰਹੀ ਪ੍ਰੀਖਿਆ ਦੇ ਮੱਦੇਨਜ਼ਰ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਪੀ.ਐਮ.ਸ੍ਰੀ ਕੇਂਦਰੀ ਵਿਦਿਆਲਾ ਨੰ. 2-ਜਲੰਧਰ ਕੈਂਟ, ਪੀ.ਐਮ. ਸ੍ਰੀ ਕੇਂਦਰੀ ਵਿਦਿਆਲਾ ਨੰ.1, ਜਲੰਧਰ ਕੈਂਟ, ਪੀ.ਐਮ.ਸ੍ਰੀ ਕੇਂਦਰੀ ਵਿਦਿਆਲਾ ਨੰ.3, ਜਲੰਧਰ ਕੈਂਟ, ਕੇਂਦਰੀ ਵਿਦਿਆਲਾ ਨੰ. 4, ਜਲੰਧਰ ਕੈਂਟ, ਬੀ.ਐਸ.ਐਫ.ਸੀਨੀਅਰ ਸੈਕੰਡਰੀ ਜਲੰਧਰ ਸਕੂਲ, ਪੀ.ਐਮ.ਸ੍ਰੀ ਕੇਂਦਰੀ ਵਿਦਿਆਲਾ ਨੰ. 2 ਏ.ਐਫ.ਐਸ.ਆਦਮਪੁਰ ਅਤੇ ਪੀ.ਐਮ.ਕੇਂਦਰੀ ਵਿਦਿਆਲਾ ਨੰ.1 ਏ.ਐਫ.ਐਸ. ਆਦਮਪੁਰ ਵਿਖੇ ਸਥਾਪਤ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਆਮ ਪਬਲਿਕ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਮਿਤੀ 04-05-2025 ਲਈ ਲਾਗੂ ਰਹੇਗਾ।


More Related Stories
ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਮਹਾਰਾਜ ਜਸਦੀਪ ਸਿੰਘ ਗਿੱਲ: ਕ੍ਰਿਸ਼ਨਾ ਤਲਵਾਰ ਦੀ ਅੰਤਿਮ ਸੰਸਕਾਰ ‘ਚ ਹੋਏ ਸ਼ਾਮਲ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ
ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ‘ਚ ਟੇਕਿਆ ਮੱਥਾ