Global Awareness News

Awareness is Power: Know the World

ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਵਿਦਿਆਰਥੀ ਸਮਰਜੀਤ ਸਿੰਘ ਨੂੰ ਜ਼ੇਵੀਅਰ ਇੰਸਟੀਚਿਊਟ ਆਫ਼ ਮੈਨੇਜਮੈਂਟ, ਭੁਵਨੇਸ਼ਵਰ ਵਿਖੇ ਐਮਬੀਏ ਕੋਰਸ ਲਈ ਚੁਣਿਆ ਗਿਆ ਹੈ।

ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਵਿਦਿਆਰਥੀ ਸਮਰਜੀਤ ਸਿੰਘ ਨੂੰ ਜ਼ੇਵੀਅਰ ਇੰਸਟੀਚਿਊਟ ਆਫ਼ ਮੈਨੇਜਮੈਂਟ, ਭੁਵਨੇਸ਼ਵਰ ਵਿਖੇ ਐਮਬੀਏ ਕੋਰਸ ਲਈ ਚੁਣਿਆ ਗਿਆ ਹੈ।

(ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ) ਜਲੰਧਰ/ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਪੀਜੀ ਵਿਭਾਗ ਆਫ਼ ਕਾਮਰਸ ਐਂਡ ਮੈਨੇਜਮੈਂਟ ਦੇ ਬੀਬੀਏ 6ਵੇਂ ਸਮੈਸਟਰ ਦੇ ਵਿਦਿਆਰਥੀ ਨੇ ਜ਼ੇਵੀਅਰ ਸਕੂਲ ਆਫ਼ ਮੈਨੇਜਮੈਂਟ, ਭੁਵਨੇਸ਼ਵਰ ਵਿਖੇ ਐਮਬੀਏ ਕੋਰਸ ਲਈ ਚੁਣੇ ਜਾਣ ਕਰਕੇ ਕਾਲਜ ਦਾ ਮਾਣ ਵਧਾਇਆ ਹੈ। ਸਮਰਜੀਤ ਸਿੰਘ ਨੇ ਸੀ ਐਮ ਏ ਟੀ (ਕਾਮਨ ਮੈਨੇਜਮੈਂਟ ਟੈਸਟ) ਵਿੱਚ 99.497 ਪ੍ਰਤੀਸ਼ਤ, ਐਨ ਐਮ ਏ ਟੀ (ਐਨ ਐਮ ਆਈ ਐਮ ਐਸ ਮੈਨੇਜਮੈਂਟ ਐਪਟੀਟਿਊਡ ਟੈਸਟ) ਵਿੱਚ 99.3 ਪ੍ਰਤੀਸ਼ਤ ਅਤੇ ਐਸ ਐਨ ਏ ਪੀ (ਸਿੰਬਾਇਓਸਿਸ ਨੈਸ਼ਨਲ ਐਪਟੀਟਿਊਡ ਟੈਸਟ) ਵਿੱਚ 92.3 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਇਹ ਸੀਟ ਹਾਸਲ ਕੀਤੀ। ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਸਮਰਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਡੇ ਕਾਲਜ ਦੇ ਅਧਿਆਪਕ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਖੋਜਣ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਲਈ ਲਗਾਤਾਰ ਯਤਨਸ਼ੀਲ ਰਹਿੰਦੇ ਹਨ। ਸਮਰਜੀਤ ਸਿੰਘ ਨੇ ਆਪਣੀ ਸਫ਼ਲਤਾ ਦਾ ਸਿਹਰਾ ਪ੍ਰਿੰਸੀਪਲ ਡਾ: ਨੀਰਜਾ ਢੀਂਗਰਾ ਦੀ ਸਫ਼ਲ ਅਗਵਾਈ ਅਤੇ ਕਾਮਰਸ ਵਿਭਾਗ ਦੇ ਮੁਖੀ ਡਾ: ਮੋਨਿਕਾ ਅਰੋੜਾ, ਡਾ: ਪਾਇਲ ਅਰੋੜਾ, ਮੈਡਮ ਗਰਿਮਾ ਅਰੋੜਾ, ਮੈਡਮ ਇਨਾਇਤ ਦੀ ਨਿਰੰਤਰ ਅਗਵਾਈ ਨੂੰ ਦਿੱਤਾ |