Global Awareness News

Awareness is Power: Know the World

ਸ਼੍ਰੀਮਤੀ ਰਾਜੇਸ਼ਵਰੀ ਪਾਲ ਜੀ ਦੇ 101ਵੇਂ ਜਨਮ ਦਿਨ ਨੂੰ ਸਮਰਪਿਤ ਰਾਜੇਸ਼ਵਰੀ ਕਲਾ ਉਤਸਵ ਦਾ ਆਯੋਜਨ  ਕੀਤਾ ਗਿਆ

ਸ਼੍ਰੀਮਤੀ ਰਾਜੇਸ਼ਵਰੀ ਪਾਲ ਜੀ ਦੇ 101ਵੇਂ ਜਨਮ ਦਿਨ ਨੂੰ ਸਮਰਪਿਤ ਰਾਜੇਸ਼ਵਰੀ ਕਲਾ ਉਤਸਵ ਦਾ ਆਯੋਜਨ  ਕੀਤਾ ਗਿਆ

( Korotany) ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਵਿੱਚ  ਏਪੀਜੇ ਸੱਤਿਆ ਗਰੁੱਪ ਦੀ ਪਹਿਲੀ ਮਹਿਲਾ ਸ਼੍ਰੀਮਤੀ ਰਾਜੇਸ਼ਵਰੀ ਪਾਲ ਜੀ ਦੇ 101ਵੇਂ ਜਨਮਦਿਵਸ ਮੌਕੇ ਰਾਜੇਸ਼ਵਰੀ ਕਲਾ ਉਤਸਵ ਦਾ ਆਯੋਜਨ ਕੀਤਾ ਗਿਆ। ਲਲਿਤ ਕਲਾਵਾਂ ਦੇ ਪ੍ਰਤੀ ਉਨ੍ਹਾ ਦੀ ਗਹਿਰੀ ਰੁਚੀ ਨੇ ਹੀ ਸਾਡੇ ਸੰਸਥਾਪਕ ਮੁਖੀ ਸਤਿਆਪਾਲ ਜੀ ਨੂੰ ਰਾਜੇਸ਼ਵਰੀ ਕਲਾ ਸੰਗਮ ਦੀ ਨੀਂਹ ਰੱਖਣ ਲਈ ਪ੍ਰੇਰਿਤ ਕੀਤਾ ਸੀ।

ਇਸ ਮੌਕੇ ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਏ.ਪੀ.ਜੇ ਐਜੂਕੇਸ਼ਨ , ਏ.ਪੀ.ਜੇ ਸੱਤਿਆ ਐਂਡ ਸਵਰਨ ਗਰੁੱਪ ਦੀ ਮੁਖੀ ਅਤੇ ਏ.ਪੀ.ਜੇ.ਸੱਤਿਆ ਯੂਨੀਵਰਸਿਟੀ ਦੀ ਚਾਂਸਲਰ ਸ੍ਰੀਮਤੀ ਸੁਸ਼ਮਾ ਪਾਲ ਬਰਲੀਆ, ਦਾ ਸੰਦੇਸ਼ ਪੜ੍ਹਿਆ |  ਸੁਸ਼ਮਾ ਪਾਲ ਬਰਲੀਆ ਜੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ “ਏ.ਪੀ.ਜੇ. ਐਜੂਕੇਸ਼ਨ ਦੇ ਸੰਸਥਾਪਕ ਮੁਖੀ  ਮੇਰੇ ਪਿਤਾ ਅਤੇ ਮੇਰੀ ਮਾਤਾ ਸ਼੍ਰੀਮਤੀ ਰਾਜੇਸ਼ਵਰੀ ਪਾਲ ਨਾ ਸਿਰਫ਼ ਕਲਾ ਦੇ ਵੱਖ-ਵੱਖ ਰੂਪਾਂ ਦੇ ਪ੍ਰੇਮੀ ਸਨ, ਸਗੋਂ ਭਾਰਤੀ ਕਲਾ ਅਤੇ ਸੱਭਿਆਚਾਰ ਨੂੰ ਸੰਭਾਲਣ, ਉਤਸ਼ਾਹਿਤ ਕਰਨ ਅਤੇ ਫੈਲਾਉਣ ਲਈ ਵੀ ਤਤਪਰ ਸਨ, ਸਾਦਾ ਜੀਵਨ ਅਤੇ ਉੱਚ ਵਿਚਾਰਾਂ ਨੂੰ ਅਪਣਾਉਣ ਵਾਲੇ ਸਾਰਿਆ ਵਿੱਚ ਬਿਨਾ ਸਵਾਰਥ ਦੇ ਪ੍ਰੇਮ ਵੰਡਣ ਵਾਲੇ ਅਤੇ ਦਿਆਲੂ ਸੁਭਾਅ ਦੇ ਮਾਲਕ ਸਨ,  ਉਨ੍ਹਾਂ ਨੇ ਕਿਹਾ ਕਿ ਮੇਰੀ ਮਾਤਾ ਸ਼੍ਰੀਮਤੀ ਰਾਜੇਸ਼ਵਰੀ ਪਾਲ ਨਾ ਕੇਵਲ  ਇੱਕ ਚੰਗੀ ਕੱਥਕ ਨਿਰਤਕੀ  ਸੀ, ਸਗੋਂ  ਉਹ ਤੈਰਾਕੀ ਵਿੱਚ ਵੀ ਮਾਹਿਰ ਸਨ, ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਡਾ.ਸਤਿਆ ਪਾਲ ਜੀ ਨੇ ਰਾਜੇਸ਼ਵਰੀ ਕਲਾ ਸੰਗਮ ਦੀ ਸਥਾਪਨਾ ਕੀਤੀ , ਤਾਂ ਜੋ ਇਹ ਕਲਾ ਲੋਕਾਂ ਤੱਕ ਪਹੁੰਚ ਸਕੇ। ਉਹੀ ਰਾਜੇਸ਼ਵਰੀ ਕਲਾ ਸੰਗਮ ਅੱਜ ਏ.ਪੀ.ਜੇ.ਕਾਲਜ ਦੇ ਰੂਪ ਵਿੱਚ ਚਾਰੇ ਪਾਸੇ ਪਰਫਾਰਮਿੰਗ ਆਰਟਸ ਅਤੇ ਵਿਜ਼ੂਅਲ ਆਰਟਸ ਦੀ ਮਹਿਕ ਫੈਲਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਿਹਾ ਹੈ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਨੀਰਜਾ ਢੀਂਗਰਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਕੇਵਲ ਸਾਡੇ ਅਧਿਆਪਕ ਹੀ ਨਹੀਂ ਬਲਕਿ ਵਿਦਿਆਰਥੀ ਵੀ ਡਾ. ਸਤਿਆਪਾਲ ਜੀ ਅਤੇ ਸ੍ਰੀਮਤੀ ਰਾਜੇਸ਼ਵਰੀ ਪਾਲ ਜੀ ਦੀ ਵਿਰਾਸਤ ਨੂੰ ਸੰਭਾਲਦੇ ਹੋਏ ਲਗਾਤਾਰ ਸਖਤ ਮਿਹਨਤ ਕਰਦੇ ਹੋਏ ਕਲਾ ਦੀ ਖੁਸ਼ਬੂ ਨੂੰ ਪੂਰੇ ਭਾਰਤ ਵਿੱਚ ਫੈਲਾ ਰਹੇ ਹਨ।

ਇਸ ਮੌਕੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਸ਼ਿਵਮ, ਹਰਸਿਫਤ, ਰਮਣੀਕ,ਸੋਨਮ, ਸੁਖਮਣੀ, ਸਾਹਿਲ ਅਤੇ   ਕਾਵਿਆ ਅਤੇ ਜੀਵਨ ਨੇ ਆਪਣੇ ਭਜਨ ਅਤੇ ਸੂਫੀ ਗਾਇਨ ਨਾਲ ਸਭ ਨੂੰ ਮੋਹ ਲਿਆ।  ਮਿਊਜ਼ਿਕ ਇੰਸਟਰੂਮੈਂਟਲ ਵਿਭਾਗ ਦੇ ਵਿਦਿਆਰਥੀ ਹਰਸ਼   ਨੇ ਬਾਂਸੁਰੀ  ’ਤੇ ਸੰਗੀਤਕ ਪੇਸ਼ਕਾਰੀ ਦਿੱਤੀ।

ਇਸ ਮੌਕੇ  ‘ਪਹਿਲੀ ਮਹਿਲਾ”  ਦੀ ਯਾਦ ਵਿੱਚ ਕਾਲਜ ਦੇ ਵਿਦਿਆਰਥੀਆਂ ਵੱਲੋਂ ਕਲਾ ਪ੍ਰਦਰਸ਼ਨੀ ਵੀ ਲਗਾਈ ਗਈ ।  ਡਾਂਸ ਵਿਭਾਗ ਦੀਆਂ  ਵਿਦਿਆਰਥਣਾ ਗਾਰਗੀ ਅਤੇ ਸਮਰਥਾ  ਨੇ ਭਾਰਤੀ ਕਲਾਸੀਕਲ ਡਾਂਸ ਦੀ ਸ਼ਾਨਦਾਰ ਪੇਸ਼ਕਾਰੀ ਦੇ ਕੇ ਰਾਜੇਸ਼ਵਰੀ ਪਾਲ ਜੀ ਨੂੰ ਯਾਦ ਕੀਤਾ।  ਪੰਜਾਬੀ  ਵਿਭਾਗ ਦੀ ਅਧਿਆਪਿਕਾ  ਮੈਡਮ ਅਨੁਰਾਧਾ  ਨੇ ਸਮਾਗਮ ਦਾ ਬਾਖੂਬੀ ਮੰਚ ਸੰਚਾਲਨ ਕੀਤਾ।  ਡਾ: ਢੀਂਗਰਾ ਨੇ ਇਸ ਸਮਾਗਮ ਦੀ ਸ਼ਾਨਦਾਰ ਸਫਲਤਾ ਲਈ  ਐਡਵਾਈਜ਼ਰ ਕਲਚਰਲ ਅਫੇਅਰਜ ਡਾ: ਅਰੁਣ ਮਿਸ਼ਰਾ, ਡੀਨ ਯੂਥ ਅਫੇਅਰਜ ਡਾ. ਅਮਿਤਾ ਮਿਸ਼ਰਾ , ਡਾ.ਮਿਕੀ ਵਰਮਾ ਅਤੇ ਡਾ: ਮੋਨਿਕਾ ਆਨੰਦ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।