Global Awareness News

Awareness is Power: Know the World

ਜ਼ਿਲ੍ਹਾ ਬਰਨਾਲਾ ਵਿੱਚ ਮੌਜੂਦਾ ਸੀਜ਼ਨ ਵਿੱਚ 4 ਲੱਖ ਪੌਦੇ ਲਾਉਣ ਦਾ ਟੀਚਾ: ਡਿਪਟੀ ਕਮਿਸ਼ਨਰ

ਜ਼ਿਲ੍ਹਾ ਬਰਨਾਲਾ ਵਿੱਚ ਮੌਜੂਦਾ ਸੀਜ਼ਨ ਵਿੱਚ 4 ਲੱਖ ਪੌਦੇ ਲਾਉਣ ਦਾ ਟੀਚਾ: ਡਿਪਟੀ ਕਮਿਸ਼ਨਰ

* ਪੰਚਾਇਤੀ ਰਾਜ ਵਿਭਾਗ ਵਲੋਂ ਪਿੰਡਾਂ ਵਿੱਚ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ

* ਪੌਦੇ ਲਾਉਣ ਦੇ ਨਾਲ ਨਾਲ ਸੰਭਾਲ ‘ਤੇ ਜ਼ੋਰ ਦੇਣ ਦੇ ਨਿਰਦੇਸ਼

* ਸੂਬੇ ਵਿਚ ਵਣ/ ਪੌਦਿਆਂ ਅਧੀਨ ਖੇਤਰ ਲਗਭਗ 5.92 ਫੀਸਦੀ: ਡਾ. ਮੋਨਿਕਾ ਯਾਦਵ

( KOROTANY ) ਬਰਨਾਲਾ, 10 ਜੁਲਾਈ
ਜ਼ਿਲ੍ਹਾ ਬਰਨਾਲਾ ਵਿੱਚ ਮੌਜੂਦਾ ਮੌਨਸੂਨ ਸੀਜ਼ਨ ਦੌਰਾਨ ਕਰੀਬ 4 ਲੱਖ ਪੌਦੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਦੇ ਨਾਲ ਹੀ ਪੌਦੇ ਲਾਉਣ ਦੇ ਨਾਲ ਨਾਲ ਓਨ੍ਹਾਂ ਦੀ ਸੰਭਾਲ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ ਵੱਖ ਵਿਭਾਗਾਂ ਦੀ ਮੀਟਿੰਗ ਦੌਰਾਨ ਕੀਤਾ।
ਇਸ ਮੌਕੇ ਡਿਵੀਜ਼ਨਲ ਜੰਗਲਾਤ ਅਫ਼ਸਰ ਡਾ. ਮੋਨਿਕਾ ਯਾਦਵ ਨੇ ਵਿਸ਼ੇਸ਼ ਤੌਰ ‘ਤੇ ਗੈਰ ਜੰਗਲਾਤ ਸਰਕਾਰੀ ਜ਼ਮੀਨ ਅਤੇ ਜਨਤਕ ਥਾਵਾਂ ਲਈ ਪ੍ਰੀਜ਼ਰਵੇਸ਼ਨ ਪਾਲਿਸੀ 2024 ਬਾਰੇ ਵਿਭਾਗਾਂ ਨੂੰ ਜਾਣਕਾਰੀ ਦਿੱਤੀ। ਓਨ੍ਹਾਂ ਦੱਸਿਆ ਕਿ ਸੂਬੇ ਵਿਚ ਵਣ/ ਪੌਦਿਆਂ ਅਧੀਨ ਖੇਤਰ 5.92 ਫੀਸਦੀ ਹੈ ਅਤੇ ਇਸਨੂੰ ਸਾਲ 2030 ਤੱਕ 7.5 ਫੀਸਦੀ ਤੱਕ ਲਿਜਾਣ ਦਾ ਟੀਚਾ ਹੈ। ਇਸ ਮੌਕੇ ਉਨ੍ਹਾਂ ਨੀਤੀ ਤਹਿਤ ਕਿਸੇ ਪ੍ਰੋਜੈਕਟ ਲਈ ਦਰੱਖਤ ਕੱਟਣ ਵਾਸਤੇ ਜ਼ਰੂਰੀ ਪ੍ਰਕਿਰਿਆ ਅਤੇ ਉਨ੍ਹਾਂ ਦਰੱਖਤਾਂ ਦੀ ਜਗ੍ਹਾ ਨਵੇਂ ਪੌਦੇ ਲਗਾਉਣ ਬਾਰੇ ਜਾਣਕਾਰੀ ਦਿੱਤੀ। ਓਨ੍ਹਾਂ ਦੱਸਿਆ ਕਿ ਇਸ ਨੀਤੀ ਤਹਿਤ ਜੇਕਰ ਕਿਸੇ ਪ੍ਰੋਜੈਕਟ ਕਈ ਇਕ ਦਰੱਖਤ ਕੱਟਿਆ ਜਾਂਦਾ ਹੈ ਤਾਂ ਇਸ ਦੇ ਬਦਲੇ 5 ਪੌਂਦੇ ਲਾਉਣੇ ਹੁੰਦੇ ਹਨ ਅਤੇ ਉਨ੍ਹਾਂ ਦੀ ਘੱਟੋ- ਘੱਟ 5 ਸਾਲ ਤਕ ਸੰਭਾਲ ਕਰਨੀ ਹੁੰਦੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਮੌਜੂਦਾ ਮੌਨਸੂਨ ਸੀਜ਼ਨ ਦੌਰਾਨ ਟੀਚੇ ਅਨੁਸਾਰ ਪੌਦੇ ਲਾਉਣ ਅਤੇ ਓਨ੍ਹਾਂ ਦੀ ਸੰਭਾਲ ਕਰਨ ਉੱਤੇ ਜ਼ੋਰ ਦਿੱਤਾ ਤਾਂ ਜੋ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇ।
ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੇ ਦੱਸਿਆ ਕਿ ਪਿੰਡਾਂ ਵਿਚ ਰਾਊਂਡਗਲਾਸ ਸੰਸਥਾ ਦੇ ਸਹਿਯੋਗ ਨਾਲ ਪੌਦੇ ਲਾਏ ਜਾ ਰਹੇ ਹਨ। ਬਲਾਕ ਬਰਨਾਲਾ ਦੇ 9 ਪਿੰਡਾਂ ਵਿਚ ਅਤੇ ਬਲਾਕ ਸ਼ਹਿਣਾ ਦੇ 5 ਪਿੰਡਾਂ ਵਿਚ ਪੌਦੇ ਲਾਏ ਜਾ ਚੁੱਕੇ ਹਨ ਅਤੇ ਬਾਕੀ ਪਿੰਡਾਂ ਵਿਚ ਇਹ ਮੁਹਿੰਮ ਜਾਰੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਨੁਪ੍ਰਿਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ, ਐੱਸ ਡੀ ਐਮ ਸਿਮਰਪ੍ਰੀਤ ਕੌਰ, ਸਹਾਇਕ ਕਮਿਸ਼ਨਰ (ਯੂ ਟੀ) ਸਿਵਾਂਸ਼ ਰਾਠੀ ਤੇ ਹੋਰ ਅਧਿਕਾਰੀ ਮੌਜੂਦ ਸਨ।