Global Awareness News

Awareness is Power: Know the World

ਬਰਸਾਤੀ ਪਾਣੀ ਦੀ ਨਿਕਾਸੀ ਲਈ ਨਗਰ ਕੌਂਸਲ ਦੀਆਂ ਟੀਮਾਂ ਲਗਾਤਾਰ ਕਾਰਜਸ਼ੀਲ-ਕਾਰਜਸਾਧਕ ਅਫ਼ਸਰ

ਬਰਸਾਤੀ ਪਾਣੀ ਦੀ ਨਿਕਾਸੀ ਲਈ ਨਗਰ ਕੌਂਸਲ ਦੀਆਂ ਟੀਮਾਂ ਲਗਾਤਾਰ ਕਾਰਜਸ਼ੀਲ-ਕਾਰਜਸਾਧਕ ਅਫ਼ਸਰ

ਵੀਰ ਨਗਰ, ਓਵਰ ਬਰਿੱਜ, ਅੰਡਰ ਬਰਿੱਜ, ਤਿੰਨ ਕੋਨੀ ਅਤੇ ਠੂਠਿਆਂਵਾਲੀ ਰੋਡ ‘ਤੇ ਲਿਫਟ ਪੰਪ ਲਗਾ ਕੇ ਕੱਢਿਆ ਜਾ ਰਿਹੈ ਮੀਂਹ ਦਾ ਪਾਣੀ

ਕੂੜਾ ਕਰਕਟ ਅਤੇ ਨਾਲੀਆਂ ਦੀ ਕਰਵਾਈ ਜਾ ਰਹੀ ਹੈ ਸਫਾਈ

( KOROTANY ) ਮਾਨਸਾ, 11 ਜੁਲਾਈ:
ਪਿਛਲੇ ਦਿਨਾਂ ਦੌਰਾਨ ਹੋ ਰਹੀ ਭਾਰੀ ਬਾਰਿਸ਼ ਦੇ ਮੱਦੇਨਜ਼ਰ ਸ਼ਹਿਰ ਅੰਦਰ ਜਮ੍ਹਾਂ ਹੋਏ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਗਰ ਕੌਂਸਲ, ਮਾਨਸਾ ਦੀਆਂ ਟੀਮਾਂ ਲਗਾਤਾਰ ਕਾਰਜਸ਼ੀਲ ਹਨ | ਪਾਣੀ ਦੀ ਨਿਕਾਸੀ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ |
ਇਹ ਜਾਣਕਾਰੀ ਦਿੰਦਿਆਂ ਕਾਰਜਸਾਧਕ ਅਫ਼ਸਰ, ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਆਦਾ ਬਰਸਾਤ ਹੋਣ ਕਾਰਨ ਸ਼ਹਿਰ ਅੰਦਰ ਮੀਂਹ ਦਾ ਪਾਣੀ ਜਮ੍ਹਾ ਹੋਇਆ ਹੈ, ਜਿਸ ਦੇ ਲਈ ਵੱਧ ਪਾਣੀ ਵਾਲੇ ਇਲਾਕਿਆਂ ‘ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ ਅਤੇ ਹਰ ਤਰ੍ਹਾਂ ਨਾਲ ਢੁਕਵੇਂ ਪ੍ਰਬੰਧ ਅਮਲ ਵਿਚ ਲਿਆਂਦੇ ਜਾ ਰਹੇ ਹਨ |
ਉਨ੍ਹਾਂ ਦੱਸਿਆ ਕਿ ਮਾਨਸਾ ਦੇ ਵੀਰ ਨਗਰ, ਖੋਖਰ ਰੋੜ ਨੇੜੇ ਓਵਰ ਬਰਿੱਜ, ਤਿੰਨ ਕੋਨੀ ਅਤੇ ਅੰਡਰ ਬਰਿੱਜ ‘ਤੇ ਜਮ੍ਹਾ ਹੋਇਆ ਪਾਣੀ ਲਿਫਟ ਪੰਪਾਂ ਦੀ ਮਦਦ ਨਾਲ ਕੱਢਿਆ ਜਾ ਰਿਹਾ ਹੈ | ਇਸ ਤੋਂ ਇਲਾਵਾ ਠੂਠਿਆਂਵਾਲੀ ਰੋਡ ‘ਤੇ ਵੀ ਇਕ ਪ੍ਰਾਈਵੇਟ ਲਿਫਟ ਪੰਪ ਲਗਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਮੀਂਹ ਦੇ ਪਾਣੀ ਤੋਂ ਰਾਹਤ ਮਿਲੇ I


ਕਾਰਜਕਾਰੀ ਪ੍ਰਧਾਨ ਸੁਨੀਲ ਨੀਨੂ ਨੇ ਦੱਸਿਆ ਕਿ ਉਹ ਨਗਰ ਕੌਂਸਲ ਦੇ ਕਰਮਚਾਰੀਆਂ ਨਾਲ ਖੁਦ ਹੋਟਸਪੋਟ ਥਾਵਾਂ ਦਾ ਜਾਇਜ਼ਾ ਲੈ ਰਹੇ ਹਨ | ਮਸ਼ੀਨਰੀ ਦੀ ਵਰਤੋਂ ਨਾਲ ਕੂੜੇ ਕਰਕਟ ਅਤੇ ਨਾਲੀਆਂ ਦੀ ਸਾਫ ਸਫਾਈ ਕਰਵਾਈ ਜਾ ਰਹੀ ਹੈ ਤਾਂ ਜੋ ਪਾਣੀ ਦੀ ਨਿਕਾਸੀ ਹੰਦੀ ਰਹੇ ਅਤੇ ਪਾਣੀ ਇਕ ਥਾਂ ‘ਤੇ ਜਮ੍ਹਾ ਨਾ ਹੋਵੇ |
ਉਨ੍ਹਾਂ ਦੱਸਿਆ ਕਿ ਲਗਾਤਾਰ ਬਰਸਾਤ ਹੋਣ ਕਾਰਨ ਸ਼ਹਿਰ ਅੰਦਰ ਪਾਣੀ ਜ਼ਿਆਦਾ ਜਮ੍ਹਾ ਹੋ ਗਿਆ ਜਿਸ ਦੀ ਨਿਕਾਸੀ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜਲਦ ਹੀ ਸ਼ਹਿਰ ਵਾਸੀਆਂ ਨੂੰ  ਬਰਸਾਤ ਦੇ ਪਾਣੀ ਤੋਂ ਨਿਜਾਤ ਮਿਲੇਗੀ I