ਐਚ.ਐਮ.ਵੀ. ਦੀ ਬੀ.ਕਾਮ ਸਮੈਸਟਰ-6 ਦੀਆਂ ਵਿਦਿਆਰਥਣਾਂ ਦਾ ਪਹਿਲੇ ਤਿੰਨ ਸਥਾਨਾਂ ਤੇ ਕਬਜਾ
( ਕੋਰੋਟਾਣੇ ) ਜਲੰਧਰ: ਹੰਸਰਾਜ ਮਹਿਲਾ ਮਹਾਂਵਿਦਿਆਲਿਆ ਜਲੰਧਰ ਦੀ ਬੀ.ਕਾਮ ਸਮੈਸਟਰ-6 ਦੀਆਂ ਵਿਦਿਆਰਥਣਾਂ ਨੇ ਜੀਐਨਡੀਯੂ ਦੇ ਮਈ 2025 ਦੇ ਪਰੀਖਿਆ ਨਤੀਜਿਆਂ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਕਬਜਾ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਸ਼ਾਮਲੀ ਸ਼ਰਮਾ ਨੇ 2100 ਵਿੱਚੋਂ 1739 ਅੰਕਾਂ ਨਾਲ ਪਹਿਲਾ, ਹਰਸ਼ਦੀਪ ਕੌਰ ਨੇ 1685 ਅੰਕਾਂ ਨਾਲ ਦੂਜਾ, ਧਰਿਤੀ ਮਲਹਨ ਨੇ 1670 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਖੁਸ਼ੀ ਗੋਗਨਾ ਅਤੇ ਤਾਨੀਆ ਵਰਮਾ ਨੇ ਕ੍ਰਮਵਾਰ 1618 ਅਤੇ 1617 ਅੰਕਾਂ ਨਾਲ ਮੈਰਿਟ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਪ੍ਰੋ. ਡਾ. (ਸ੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਅਤੇ ਵਿਭਾਗ ਮੁਖੀ ਸ੍ਰੀਮਤੀ ਮੀਨੂ ਕੋਹਲੀ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਕਾਜਲ ਪੁਰੀ ਅਤੇ ਸ੍ਰੀਮਤੀ ਸਵਿਤਾ ਮਹਿੰਦਰੂ ਵੀ ਮੌਜੂਦ ਸਨ।
Add a caption…
Madan Singh Korotany (

More Related Stories
ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਮਹਾਰਾਜ ਜਸਦੀਪ ਸਿੰਘ ਗਿੱਲ: ਕ੍ਰਿਸ਼ਨਾ ਤਲਵਾਰ ਦੀ ਅੰਤਿਮ ਸੰਸਕਾਰ ‘ਚ ਹੋਏ ਸ਼ਾਮਲ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ
ਪੰਜਾਬ – ਬਲਾਤਕਾਰ ਦੇ ਦੋਸ਼ਾਂ ਨੂੰ ਲੈ ਕੇ ਐਲਪੀਯੂ ਵਿੱਚ ਹੰਗਾਮਾ: ਵਿਦਿਆਰਥੀਆਂ ਨੇ ਕੈਂਪਸ ਨੂੰ ਅੱਗ ਲਗਾ ਦਿੱਤੀ, ਐਂਟਰੀ ਗੇਟ ਤੋੜਨ ਦੀ ਕੋਸ਼ਿਸ਼ ਕੀਤੀ; ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕਰ ਦਿੱਤਾ ਗਿਆ