ਡੇਰਾ ਸੰਤ ਦਿਆਲ ਸਿੰਘ ਜੀ ਮਹਾਰਾਜ ਜੀ ਦੇ ਡੇਰੇ ਵਿਖੇ ਧੰਨ ਧੰਨ ਗੁੱਗਾ ਜਾਰ ਪੀਰ ਛੱਤਰੀ ਛੁਆਨ ਜੀ ਮਹਾਰਾਜ ਜੀ ਦੀ ਪਾਵਨ ਮਹਿਮਾ ਅਤੇ ਜੀਵਨੀ ਦਾ ਗੁਣਗਾਨ ਕੀਤਾ
( KOROTANY ) 10 ਅਗਸਤ 2025, ਦਿਨ ਐਤਵਾਰ 26 ਸਾਵਨ
ਡੇਰਾ ਸੰਤ ਦਿਆਲ ਸਿੰਘ ਜੀ ਮਹਾਰਾਜ ਜੀ ਦੇ ਡੇਰੇ ਵਿਖੇ ਧੰਨ ਧੰਨ ਗੁੱਗਾ ਜਾਰ ਪੀਰ ਛੱਤਰੀ ਛੁਆਨ ਜੀ ਮਹਾਰਾਜ ਜੀ ਦੀ ਪਾਵਨ ਮਹਿਮਾ ਅਤੇ ਜੀਵਨੀ ਦਾ ਗੁਣਗਾਨ ਜੱਥਾ ਭਗਤ ਬਾਬਾ ਸੇਵਾ ਸਿੰਘ ਜੀ ਮਹਾਰਾਜ ਜੀ ਪਿੰਡ ਸਿੰਘਾ ਤੋਂ ਬਹੁਤ ਸੋਹਣੇ ਢੰਗ ਨਾਲ ਮਨੋਹਰ ਕੀਰਤਨ ਦੇ ਰੂਪ ਵਿੱਚ ਕੀਤਾ। ਮਨੋਹਰ ਕੀਰਤਨ ਕਰਦੇ ਹੋਏ ਆਰਤੀਆਂ ਅਤੇ ਸੋਹਲੇ ਬਹੁਤ ਹੀ ਮਿੱਠੀ ਆਵਾਜ਼ ਵਿੱਚ ਗਾਇਨ ਕੀਤੇ। ਸੰਤ ਬਾਬਾ ਦਿਆਲ ਸਿੰਘ ਜੀ ਮਹਾਰਾਜ ਜੀ ਦੇ ਡੇਰੇ ਤੇ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਗੁਰੂਦੇਵ ਬਾਬਾ ਚਰਨ ਸਿੰਘ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਸਲਾਨਾ ਜੋੜ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਪਾਵਨ ਜੋੜ ਮੇਲੇ ਤੇ ਸੁਆਮੀ ਹਰਿ ਬਿਲਾਸ ਜੀ ਮਹਾਰਾਜ ਸੈਨਪੁਰ ਤੋਂ, ਸੁਆਮੀ ਹੁਸਨ ਲਾਲ ਜੀ ਸ਼ਿਵ ਮੰਦਿਰ ਭਗਤ ਸਾਧੂ ਰਾਮ ਜੀ ਮਹਾਰਾਜ ਮਿੱਠਾਪੁਰ ਤੋਂ, ਬਾਬਾ ਜੋਗਿੰਦਰ ਸਿੰਘ ਜੀ ਦਾਰੇਵਾਲ ਸਾਹਿਬ, ਪੰਡਿਤ ਗਿਰਜਾ ਸ਼ੰਕਰ ਜੀ ਦੂਬੇ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਤੋਂ, ਪੰਡਿਤ ਬਿਹਾਰੀ ਲਾਲ ਜੀ ਸ਼ਾਸਤਰੀ ਭਲੇਤੀ ਬੰਗਾਨਾ ਜਿਲਾ ਉਨਾ ਹਿਮਾਚਲ ਪ੍ਰਦੇਸ਼ ਤੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਸਤਿਕਾਰਯੋਗ ਸਰਦਾਰ ਮੰਗਲ ਸਿੰਘ ਜੀ ਬਾਸੀ ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਿਟਡ ਪੰਜਾਬ ਸਰਕਾਰ ਅਤੇ ਸਰਦਾਰ ਪਰਮਿੰਦਰ ਸਿੰਘ ਆਲੂਵਾਲੀਆ ਜੀ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸੰਤਾਂ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸੰਤ ਬਾਬਾ ਦਿਆਲ ਸਿੰਘ ਜੀ ਵੱਲੋਂ ਸਾਧ ਸੰਗਤਾਂ ਨੂੰ ਨਾਮ ਜਪਣ ਦੀ ਪ੍ਰੇਰਨਾ ਦਿੱਤੀ।
ਛੋਟੇ ਸੰਤਾਂ ਵਜੋਂ ਸੰਤ ਦਿਆਲ ਸਿੰਘ ਜੀ ਦੇ ਸਪੁੱਤਰ ਪ੍ਰਿਤਪਾਲ ਜੀ ਨੇ ਵੀ ਸਮੂਹ ਸੰਤ ਜਨ ਅਤੇ ਸਾਧ ਸੰਗਤ ਦੀ ਖੂਬ ਸੇਵਾ ਕੀਤੀ । ਸੇਵਾਦਾਰ ਮਨਜੀਤ ਲਾਲ ਦਾਦੂਵਾਲ ਤੋਂ, ਮਹਿੰਦਰ ਸਿੰਘ ਰੰਧਾਵਾ ਵਜੂਆ ਖੁਰਦ ਤੋਂ ਅਤੇ ਸਾਰੇ ਸੇਵਾਦਾਰਾਂ ਨੇ ਵੀ ਸੰਪੂਰਨ ਤੌਰ ਤੇ ਆਪਣੀਆਂ ਜਿੰਮੇਵਾਰੀਆਂ ਨਿਭਾਈਆਂ । ਗੁਰਮੁਖ ਪਰਿਵਾਰ ਸੰਤ ਬਾਬਾ ਗੁਰਦਿੱਤਾ ਗਿਰ ਜੀ ਮਹਾਰਾਜ ਪਿੰਡ ਉਮਰਪੁਰਾ ਤੋਂ ਵੀ ਸੰਗਤਾਂ ਵਿੱਚ ਸ਼ਿਰਕਤ ਕਰਕੇ ਸਾਧ ਸੰਗਤ ਦੀ ਰੌਣਕ ਨੂੰ ਵਧਾਇਆ। ਸਵੇਰ ਤੋਂ ਚਾਹ ਪਕੌੜਿਆਂ ਦੇ ਲੰਗਰ ਚਲਦੇ ਰਹੇ ਦੁਪਹਿਰ 2 ਵਜੇ ਤੋਂ ਰਾਤ ਤੱਕ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਇਂੰਨੋਸੈਂਟ ਹਾਰਟਸ ਵਿੱਚ ਸਵਰਗਵਾਸੀ ਸ੍ਰੀਮਤੀ ਕਮਲੇਸ਼ ਬੌਰੀ ਜੀ ਦੀ ਬਰਥ ਐਨੀਵਰਸਿਰੀ ਮੌਕੇ ਸ਼ਰਧਾਪੂਰਵਕ ਮਨਾਇਆ ਗਿਆ ਫਾਊਂਡਰਜ਼ ਡੇ
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ