ਐੱਸ ਬੀ ਆਈ ਵਲੋਂ ਜਵਾਹਰ ਨਵੋਦਯ ਵਿਦਿਆਲਯ ਨੂੰ ਆਰ.ਓ ਦਾਨ
( KOROTANY ) ਤਪਾ, 16 ਅਗਸਤ 2025
ਸਟੇਟ ਬੈਂਕ ਆਫ਼ ਇੰਡੀਆ ਵਲੋਂ ਪੀਐਮ ਸ੍ਰੀ ਜਵਾਹਰ ਨਵੋਦਯ ਵਿਦਿਆਲਯ ਢਿੱਲਵਾਂ ਬਰਨਾਲਾ ਨੂੰ ਆਰ.ਓ. ਵਾਟਰ ਪਿਊਰੀਫਾਇਰ ਦਾਨ ਕੀਤਾ ਗਿਆ।
ਇਸ ਮੌਕੇ ਲੀਡ ਬੈਂਕ ਮੈਨੇਜਰ ਗੁਰਪਰਮਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਵਲੋ ਸੀ ਐੱਸ ਆਰ ਤਹਿਤ ਵੱਖ ਵੱਖ ਗਤੀਵਿਧੀਆਂ ਜਾਰੀ ਹਨ, ਇਸੇ ਤਹਿਤ ਵਿਦਿਆਰਥੀਆਂ ਦੀ ਅਹਿਮ ਲੋੜ ਨੂੰ ਮੁੱਖ ਰੱਖਦੇ ਹੋਏ ਆਜ਼ਾਦੀ ਦਿਵਸ ਮੌਕੇ ਪੀਐਮ ਸ੍ਰੀ ਜਵਾਹਰ ਨਵੋਦਯ ਵਿਦਿਆਲਯ, ਬਰਨਾਲਾ ਨੂੰ ਡਿਪਟੀ ਕਮਿਸ਼ਨਰ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਟੀ. ਬੈਨਿਥ ਬੇਨਿਥ ਦੇ ਨਿਰਦੇਸ਼ਾਂ ਤਹਿਤ ਆਰ.ਓ. ਵਾਟਰ ਪਿਊਰੀਫਾਇਰ ਦਾਨ ਕੀਤਾ ਗਿਆ। ਐਲ ਡੀ ਐਮ ਨੇ ਦੱਸਿਆ ਕਿ ਰੀਜਨਲ ਮੈਨੇਜਰ ਮਨੋਜ ਕੁਮਾਰ ਸਿੰਘ, ਰੀਜਨਲ ਬਿਜ਼ਨਸ ਆਫਿਸ, ਬਰਨਾਲਾ ਦੀ ਅਗਵਾਈ ਹੇਠ ਸੀ ਐਸ ਆਰ ਗਤਿਵਿਧੀਆਂ ਜਾਰੀ ਹਨ।
ਆਜ਼ਾਦੀ ਦਿਵਸ ਦੇ ਮੱਦੇਨਜ਼ਰ ਜਵਾਹਰ ਨਵੋਦਯ ਵਿਦਿਆਲਯ ਵਿੱਚ ਇੱਕ ਸ਼ਾਨਦਾਰ ਸਮਾਰੋਹ ਵੀ ਕਰਾਇਆ ਗਿਆ ਜਿਸ ਵਿੱਚ ਗੁਰਪਰਮਿੰਦਰ ਸਿੰਘ (ਲੀਡ ਬੈਂਕ ਮੈਨੇਜਰ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਸ਼੍ਰੀਮਤੀ ਪੁਸ਼ਪਿੰਦਰ ਕੌਰ, ਉਪ-ਪ੍ਰਿੰਸੀਪਲ ਸ਼੍ਰੀ ਉਮੇਸ਼ ਭਾਰਦਵਾਜ, ਅਤੇ ਸਕੂਲ ਦੇ ਸਾਰੇ ਅਧਿਆਪਕਾਂ ਦੀ ਮੌਜੂਦਗੀ ਵਿੱਚ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਗਈਆਂ।

More Related Stories
ਲਾਗੂ ਹੋਈਆਂ ਨਵੀਆਂ ਵਿਆਜ ਦਰਾਂ: ਜਾਣੋ PPF, NSC ਤੇ SCSS ‘ਤੇ ਹੁਣ ਕਿੰਨਾ ਮਿਲੇਗਾ ਰਿਟਰਨ
ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਮਹਾਰਾਜ ਜਸਦੀਪ ਸਿੰਘ ਗਿੱਲ: ਕ੍ਰਿਸ਼ਨਾ ਤਲਵਾਰ ਦੀ ਅੰਤਿਮ ਸੰਸਕਾਰ ‘ਚ ਹੋਏ ਸ਼ਾਮਲ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ