Global Awareness News

Awareness is Power: Know the World

ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ‘ਨਜ਼ਰੀਆ 2.0″ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ ਗਿਆ 

ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ ‘ਨਜ਼ਰੀਆ 2.0″ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ ਗਿਆ 

( KOROTANY ) ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵੱਲੋਂ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ “ਵਰਲਡ ਫੋਟੋਗਰਾਫੀ ਡੇ” ਦੇ ਮੌਕੇ ਤੇ ‘ਨਜ਼ਰੀਆ 2.0’ ​​ਫੋਟੋਗ੍ਰਾਫੀ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਕਾਲਜ ਦੇ ਸਾਰੇ ਵਿਭਾਗਾਂ ਦੇ 100 ਦੇ ਕਰੀਬ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।  ਡਾ: ਨੀਰਜਾ ਢੀਂਗਰਾ ਨੇ ਇਸ ਮੁਕਾਬਲੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਡਾ ਕਾਲਜ ਇਕ ਬਹੁ-ਅਨੁਸ਼ਾਸਨੀ ਅਤੇ ਬਹੁ-ਪੱਖੀ ਕਾਲਜ ਹੈ, ਜਿਸ ਵਿਚ ਇੱਕੋ ਸਮੇਂ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ।

ਡਾ.ਢੀਂਗਰਾ ਨੇ ਕਿਹਾ ਕਿ ਸਾਡੇ ਕਾਲਜ ਦੇ ਵਿਦਿਆਰਥੀ ਨਾ ਸਿਰਫ਼ ਗਾਇਕੀ, ਸੰਗੀਤਕ ਸਾਜ਼, ਡਾਂਸ, ਥੀਏਟਰ, ਸਾਹਿਤਕ, ਲਲਿਤ ਕਲਾ ਅਤੇ ਡਿਜ਼ਾਈਨ ਵਿਭਾਗਾਂ ਵੱਲੋਂ ਕਰਵਾਏ ਜਾਂਦੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ ਸਗੋਂ ਫੋਟੋਗ੍ਰਾਫੀ ਦੇ ਖੇਤਰ ਵਿੱਚ ਵੀ ਸਾਡੇ ਕੋਲ ਅਜਿਹੇ ਵਿਦਿਆਰਥੀ ਹਨ ਜਿਨ੍ਹਾਂ ਦਾ ਜਨੂੰਨ ਫੋਟੋਗ੍ਰਾਫੀ ਹੈ। ਇਨ੍ਹਾ ਮੁਕਾਬਲਿਆਂ ਵਿੱਚ  ਜੱਜ ਦੀ ਭੂਮਿਕਾ  ਡਿਜ਼ਾਇਨ ਵਿਭਾਗ ਦੇ ਅਧਿਆਪਕ ਸ਼੍ਰੀ  ਰਾਜੇਸ਼ ਕਲਸੀ  ਨੇ ਨਿਭਾਈ ਅਤੇ ਇਸ ਮੁਕਾਬਲੇ ਵਿੱਚ ਵੱਖ-ਵੱਖ ਕੈਟਾਗਰੀ : ਪੋਰਟਰੇਟ, ਹੈਰੀਟੇਜ, ਨੇਚਰ, ਮੂਵਮੈਂਟ ਇਨ ਮੋਸ਼ਨ , ਲਾਇਟ ਐਂਡ ਸ਼ੈਡੋ।

ਪੋਰਟਰੇਟ :

ਪਹਿਲਾ ਇਨਾਮ- ਸਮਿਤਾ (BFA ਸੈਮ 5) ਦੂਜਾ ਇਨਾਮ- ਦੀਆ (BAJMC ਸੈਮ 5)

ਹੈਰੀਟੇਜ:

ਪਹਿਲਾ ਇਨਾਮ- ਰਿਭਵ ਬੱਤਰਾ (B.D ਸੈਮ 7)                                                ਦੂਜਾ ਇਨਾਮ- ਨਿਹਾਰਿਕਾ ਸ਼ਰਮਾ (B.D ਇੰਟੀਰੀਅਰ ਸੇਮ 3)                        ਤੀਜਾ ਇਨਾਮ- ਆਰੀਅਨ ਜੈਸਵਾਲ (BFA ਸੈਮ 5)

ਨੇਚਰ:

ਪਹਿਲਾ ਇਨਾਮ- ਚੰਦਰਿਮਾ ਕਾਲੀਆ (BAJMC ਸੈਮ 1)

ਦੂਜਾ ਇਨਾਮ- ਸਹਿਜ (BCOM ਸੈਮ 3)

ਤੀਜਾ ਇਨਾਮ- ਪਾਰਥ (BAJMC ਸੈਮ 1)

ਲਾਈਟਸ ਐਂਡ ਸ਼ੈਡੋਜ਼ :

ਪਹਿਲਾ ਇਨਾਮ- ਸ੍ਰਿਸ਼ਟੀ ਅਰੋੜਾ (BAJMC ਸੈਮ 1)

ਦੂਜਾ ਇਨਾਮ- ਭੂਪਤ (B.D ਸੈਮ 7)

ਤੀਜਾ ਇਨਾਮ – ਨਮਨ

(BFA ਸੈਮ 3) ਨੇ ਪ੍ਰਾਪਤ ਕੀਤਾ।  ਡਾ: ਨੀਰਜਾ ਢੀਂਗਰਾ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ |  ਡਾ: ਢੀਂਗਰਾ ਨੇ ਇਸ ਮੁਕਾਬਲੇ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਬੈਚਲਰ ਆਫ਼ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਅਧਿਆਪਕਾਂ  ਡਾ. ਨਿਵੇਦਿਤਾ ਖੋਸਲਾ,ਸ਼੍ਰੀ ਮੋਹਿਤ ਅਤੇ  ਮੈਡਮ ਰਿਤੂ ਸੋਹਲ  ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਵਿੱਖ ਵਿਚ ਵੀ ਉਹ ਇਸ ਤਰ੍ਹਾਂ ਦੇ ਮੁਕਾਬਲੇ ਕਰਵਾ ਕੇ ਵਿਦਿਆਰਥੀਆ ਦੀ ਪ੍ਰਤਿਭਾ ਨੂੰ ਨਿਖਾਰਦੇ ਰਹਿਣ।