ਏ ਪੀ ਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਵੱਲੋਂ ਲਾਰਡ ਸਵਰਾਜ ਪਾਲ ਨੂੰ ਸ਼ਰਧਾਂਜਲੀ
ਏ ਪੀ ਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿੱਚ, ਏਪੀਜੇ ਐਜੂਕੇਸ਼ਨ ਦੇ ਸੰਸਥਾਪਕ ਡਾ. ਸਤਿਆਪਾਲ ਜੀ ਦੇ ਛੋਟੇ ਭਰਾ ਮਰਹੂਮ ਸ਼੍ਰੀ ਲਾਰਡ ਸਵਰਾਜ ਪਾਲ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ।
ਡਾ. ਨੀਰਜਾ ਢੀਂਗਰਾ ਨੇ ਆਪਣੀਆਂ ਸ਼ੋਕ ਸੰਵੇਦਨਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਲਾਰਡ ਸਵਰਾਜ ਪਾਲ ਜੀ ਭਾਰਤੀ ਮੂਲ ਦੇ, ਬ੍ਰਿਟਿਸ਼ ਆਧਾਰਿਤ ਮਹਾਨ ਉਦਯੋਗਪਤੀ, ਸਮਾਜ ਸੇਵੀ ਅਤੇ ਲੇਬਰ ਰਾਜਨੀਤੀਵਾਨ ਸਨ। 1996 ਵਿੱਚ ਉਹ ਲਾਈਫ਼ ਪੀਅਰ ਬਣੇ ਅਤੇ ਸਿਟੀ ਆਫ਼ ਵੇਸਟਮਿੰਸਟਰ ਵਿੱਚ “ਬੈਰਨ ਪਾਲ ਆਫ਼ ਮਾਰਲੇਬਨ” ਦੀ ਉਪਾਧੀ ਨਾਲ ਹਾਊਸ ਆਫ਼ ਲਾਰਡਜ਼ ਵਿੱਚ ਬੈਠੇ।ਉਨ੍ਹਾਂ ਕਿਹਾ ਕਿ ਲਾਰਡ ਸਵਰਾਜ ਪਾਲ ਜੀ ਸੰਵੇਦਨਸ਼ੀਲ ਸ਼ਖ਼ਸੀਅਤ ਸਨ ਅਤੇ ਹਮੇਸ਼ਾਂ ਸਮਾਜ ਸੇਵਾ ਲਈ ਤਤਪਰ ਰਹਿੰਦੇ ਸਨ। ਉਹ ਹਮੇਸ਼ਾਂ ਏ ਪੀ ਜੇ ਪਰਿਵਾਰ ਲਈ ਸਫ਼ਲ ਮਾਰਗਦਰਸ਼ਕ ਸਾਬਤ ਹੋਏ। ਡਾ. ਢੀਂਗਰਾ ਨੇ ਦੱਸਿਆ ਕਿ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਉਨ੍ਹਾਂ ਦੇ ਦੇਹਾਂਤ ‘ਤੇ ਸ਼ੋਕ ਸੰਵੇਦਨਾ ਪ੍ਰਗਟ ਕੀਤੀ ਹੈ।
ਡਾ. ਢੀਂਗਰਾ ਨੇ ਕਿਹਾ ਕਿ ਲਾਰਡ ਸਵਰਾਜ ਪਾਲ ਦਾ ਏ ਪੀ ਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਨਾਲ ਵਿਸ਼ੇਸ਼ ਲਗਾਅ ਸੀ ਅਤੇ ਉਹ ਹਮੇਸ਼ਾਂ ਲਲਿਤ ਕਲਾਵਾਂ ਦੇ ਖੇਤਰ ਵਿੱਚ ਇਸ ਦੀ ਨਿਰੰਤਰ ਪ੍ਰਗਤੀ ਦੇਖ ਕੇ ਖੁਸ਼ ਹੁੰਦੇ ਸਨ।
ਉਨ੍ਹਾਂ ਕਿਹਾ ਕਿ ਭਾਵੇਂ ਅੱਜ ਉਹ ਸਰੀਰਕ ਰੂਪ ਵਿੱਚ ਸਾਡੇ ਨਾਲ ਨਹੀਂ ਹਨ ਪਰ ਉਨ੍ਹਾਂ ਵੱਲੋਂ ਦਿੱਤੇ ਅਸ਼ੀਰਵਾਦ ਹਮੇਸ਼ਾਂ ਕਾਲਜ ਨੂੰ ਪ੍ਰਗਤੀ ਦੇ ਰਾਹ ‘ਤੇ ਅੱਗੇ ਵਧਣ ਲਈ ਪ੍ਰੇਰਨਾ ਦਿੰਦੇ ਰਹਿਣਗੇ।

More Related Stories
ਬਲੈਕਮੇਲਿੰਗ / ਬਾਹਾਂ ਮਰੋੜਨ ਵਾਲਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ’-ਹੜਤਾਲ ‘ਤੇ ਚੱਲ ਰਹੇ ਬਿਜਲੀ ਕਾਮਿਆਂ ਨੂੰ ਮੰਤਰੀ ਅਮਨ ਅਰੋੜਾ ਦੀ ਦੋ-ਟੁਕ
ਪੰਜਾਬ ਸਰਕਾਰ ਅਤੇ ਔਰਤਾਂ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਮਾਵਨ-ਧਿਆਨ ਸਤਕਾਰ ਯੋਜਨਾ ‘ਤੇ ਸਖ਼ਤ ਰੁਖ਼ ਅਪਣਾਇਆ, ਫੰਡ ਟ੍ਰਾਂਸਫਰ ‘ਤੇ ਰੋਕ ਲਗਾ ਦਿੱਤੀ।
ਜਲੰਧਰ ਵਿੱਚ 2 ਚੋਰੀ ਹੋਈਆਂ ਐਕਟਿਵਾ ਬਰਾਮਦ; ਪੁਲਿਸ ਨੇ ਪਹਿਲਾਂ ਹੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ