ਚੰਡੀਗੜ੍ ਲਲਿਤ ਕਲਾ ਅਕੈਡਮੀ ਦੀ ਜਲੰਧਰ ਵਿੱਚ ਪਹਿਲੀ ਵਾਰ ਰਾਜੇਸ਼ਵਰੀ ਕਲਾ ਸੰਗਮ ਅਤੇ ਡਾ. ਸੱਤਿਆ ਪਾਲ ਆਰਟ ਗੈਲਰੀ ਵਿਰਸਾ ਵਿਹਾਰ ਦੇ ਸਾਂਝੇ ਸਹਿਯੋਗ ਨਾਲ ਸਾਲਾਨਾ ਕਲਾ ਪ੍ਰਦਰਸ਼ਨੀ ਦਾ ਸ਼ਾਨਦਾਰ ਆਰੰਭ
( KOROTANY ) ਚੰਡੀਗੜ੍ ਲਲਿਤ ਕਲਾ ਅਕੈਡਮੀ ਦੀ ਜਲੰਧਰ ਵਿੱਚ ਪਹਿਲੀ ਵਾਰ ਸਲਾਨਾ ਕਲਾ ਪ੍ਰਦਰਸ਼ਨੀ ਰਾਜੇਸ਼ਵਰੀ ਕਲਾ ਸੰਗਮ ਅਤੇ ਡਾ. ਸੱਤਿਆ ਪਾਲ ਆਰਟ ਗੈਲਰੀ ਵਿਰਸਾ ਵਿਹਾਰ ਦੇ ਸਾਂਝੇ ਸਹਿਯੋਗ ਨਾਲ ਬਹੁਤ ਹੀ ਸ਼ਾਨਦਾਰ ਢੰਗ ਨਾਲ ਆਰੰਭ ਹੋਇਆ। ਇਸ ਕਲਾ ਪ੍ਰਦਰਸ਼ਨੀ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਧਨਪ੍ਰੀਤ ਕੌਰ (ਆਈਪੀਐਸ) ਪੁਲਿਸ ਕਮਿਸ਼ਨਰ ਜਲੰਧਰ ਮੌਜੂਦ ਹੋਏ। ਏਪੀਜੇ ਐਜੂਕੇਸ਼ਨ ਦੀ ਡਾਇਰੈਕਟਰ ਅਤੇ ਡਾ. ਸੱਤਿਆ ਪਾਲ ਆਰਟ ਗੈਲਰੀ ਵਿਰਸਾ ਵਿਹਾਰ ਦੀ ਡਾਇਰੈਕਟਰ ਡਾ. ਸੁਚਰਿਤਾ ਸ਼ਰਮਾ ਨੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਏਪੀਜੇ ਐਜੂਕੇਸ਼ਨ ਹਮੇਸ਼ਾ ਰਚਨਾਤਮਕਤਾ ਅਤੇ ਪ੍ਰਗਟਾਵੇ ਦੇ ਸੰਗਮ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਵਿੱਚ ਮੋਹਰੀ ਰਹੀ ਹੈ ਅਤੇ ਅੱਜ ਏਪੀਜੇ ਨੇ ਨਾ ਸਿਰਫ਼ ਪੰਜਾਬ, ਉੱਤਰ ਪ੍ਰਦੇਸ਼ ਵਿੱਚ ਸਗੋਂ ਰਾਸ਼ਟਰੀ ਪੱਧਰ ‘ਤੇ ਵੀ ਲਲਿਤ ਕਲਾ ਦੇ ਖੇਤਰ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਏਪੀਜੇ ਐਜੂਕੇਸ਼ਨ ਦੇ ਸੰਸਥਾਪਕ ਮੁਖੀ ਡਾ. ਸੱਤਿਆ ਪਾਲ ਜੀ , ਲਲਿਤ ਕਲਾਵਾਂ ਦੇ ਵਿਕਾਸ ਪ੍ਰਤੀ ਬਹੁਤ ਸੰਵੇਦਨਸ਼ੀਲ ਸਨ ਅਤੇ ਉਨ੍ਹਾਂ ਦਾ ਯਤਨ ਇਨ੍ਹਾਂ ਕਲਾਵਾਂ ਨੂੰ ਜਨ ਜਨ ਤੱਕ ਪਹੁੰਚਾਉਣਾ ਸੀ। ਅੱਜ ਉਨ੍ਹਾਂ ਦੀ ਸਪੁੱਤਰੀ, ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ, ਜੋ ਕਿ ਏਪੀਜੇ ਐਜੂਕੇਸ਼ਨ ਅਤੇ ਏਪੀਜੇ ਸੱਤਿਆ ਐਂਡ ਸਵਰਨ ਗਰੁੱਪ ਦੇ ਮੁਖੀ ਹਨ ਅਤੇ ਏਪੀਜੇ ਸੱਤਿਆ ਯੂਨੀਵਰਸਿਟੀ ਦੇ ਚਾਂਸਲਰ ਦਾ ਅਹੁਦਾ ਸੰਭਾਲ ਰਹੇ ਹਨ, ਉਹ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਦੇ ਹੋਏ ਹਮੇਸ਼ਾ ਹੀ ਭਾਰਤ ਵਿੱਚ ਲਲਿਤ ਕਲਾਵਾਂ ਦੀ ਸੰਭਾਲ ਅਤੇ ਪ੍ਰਚਾਰ ਵਿੱਚ ਹਮੇਸ਼ਾ ਮਹੱਤਵਪੂਰਨ ਯੋਗਦਾਨ ਪਾਉਂਦੇ ਰਹੇ ਹਨ ਅਤੇ ਇਸ ਕਲਾ ਪ੍ਰਦਰਸ਼ਨੀ ਦਾ ਆਯੋਜਨ ਵੀ ਉਨ੍ਹਾਂ ਦੀ ਪ੍ਰੇਰਨਾ, ਉਤਸ਼ਾਹ ਅਤੇ ਦੂਰਦਰਸ਼ਤਾ ਦਾ ਨਤੀਜਾ ਹੈ। ਇਸ ਮੌਕੇ ਤੇ ਉਨ੍ਹਾਂ ਨੇ ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ, ਖਾਸ ਮਹਿਮਾਨ ਵਜੋਂ ਹਾਜ਼ਰ ਪੰਜਾਬ ਕੇਸਰੀ ਰਮੇਸ਼ ਚੰਦਰ ਮੈਮੋਰੀਅਲ ਟਰੱਸਟ ਦੀ ਡਾਇਰੈਕਟਰ ਸ੍ਰੀਮਤੀ ਸੀਮਾ ਚੋਪੜਾ, ਚੰਡੀਗੜ੍ਹ ਲਲਿਤ ਕਲਾ ਅਕੈਡਮੀ ਦੇ ਚੇਅਰਮੈਨ ਸ੍ਰੀ ਭੀਮ ਮਲਹੋਤਰਾ, ਸ੍ਰੀ ਕੰਵਲ ਪਾਲ ਸਿੰਘ ਸੈਕਰੇਟਰੀ ਚੰਡੀਗੜ੍ਹ ਲਲਿਤ ਕਲਾ ਅਕੈਡਮੀ, ਸ੍ਰੀਮਤੀ ਰੀਨਾ ਭਟਨਾਗਰ ਪ੍ਰਸਿੱਧ ਕਲਾਕਾਰ, ਸ੍ਰੀ ਗੁਰਮੀਤ ਗੋਲਡੀ ਮੂਰਤੀਕਾਰ, ਸ਼੍ਰੀ ਮਦਨ ਲਾਲ ਪ੍ਰਸਿੱਧ ਕਲਾਕਾਰ, ਸ਼ਿਲਪੀ ਅਰੋੜਾ ਆਫਿਸ ਐਡਮਿਨਸਟਰੇਸ਼ਨ, ਚੰਡੀਗੜ੍ਹ ਲਲਿਤ ਕਲਾ ਅਕੈਡਮੀ, ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਸਾਡਾ ਸੁਭਾਗ ਹੈ ਕਿ ਸਾਨੂੰ ਟ੍ਰਾਈਸਿਟੀ ਯਾਨੀ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਸੀਨੀਅਰ ਅਤੇ ਨੌਜਵਾਨ ਕਲਾਕਾਰਾਂ ਦੀਆਂ ਕਲਾ ਦੇ ਵੱਖ-ਵੱਖ ਰੂਪਾਂ, ਪੇਂਟਿੰਗਾਂ, ਸਕਲਪਚਰ , ਡਿਜੀਟਲ ਆਰਟ, ਗ੍ਰਾਫਿਕ ਪ੍ਰਿੰਟਸ, ਫੋਟੋਗ੍ਰਾਫੀ ਦਾ ਇੱਕ ਪਲੇਟਫਾਰਮ ‘ਤੇ ਆਨੰਦ ਲੈਣ ਦਾ ਸਰਵੋਤਮ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲਾਕ੍ਰਿਤੀਆਂ ਰਾਹੀਂ ਇੱਕ ਪਾਸੇ ਕੁਦਰਤ ਦੀ ਸੁੰਦਰਤਾ ਨੂੰ ਇਸਦੇ ਵੱਖ-ਵੱਖ ਰੂਪਾਂ ਵਿੱਚ ਪ੍ਰਗਟ ਕੀਤਾ ਦਿਖਾਈ ਦਿੰਦਾ ਹੈ, ਦੂਜੇ ਪਾਸੇ ਕਲਾਕਾਰਾਂ ਨੇ ਜਾਗਰੂਕਤਾ ਨਾਲ ਕਲਾਕ੍ਰਿਤੀਆਂ ਰਾਹੀਂ ਸਮਕਾਲੀ ਮੁੱਦਿਆਂ ਨੂੰ ਵੀ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਲਾ ਪ੍ਰਦਰਸ਼ਨੀ ਤੋਂ ਪ੍ਰਭਾਵਿਤ ਸ਼੍ਰੀਮਤੀ ਧਨਪ੍ਰੀਤ ਕੌਰ ਨੇ ਆਪਣੀਆਂ ਭਾਵਨਾਵਾਂ ਪ੍ਰਗਟ “ਕਰਦਿਆਂ ਉਹਨਾਂ ਸਭ ਤੋਂ ਪਹਿਲਾਂ ਇਸ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਉਹਨਾ ਨੇ ਕਿਹਾ ਕਿ ਅਸੀਂ ਨਿਸ਼ਚਤ ਤੌਰ ‘ਤੇ ਅਜਿਹੇ ਹੋਰ ਕਲਾਤਮਕ ਯਤਨਾਂ ਦੀ ਉਮੀਦ ਕਰਦੇ ਹਾਂ ਅਤੇ ਏਪੀਜੇ ਕਾਲਜ ਦੀ ਵੀ ਇਸ ਚੰਗੀ ਪਹਿਲਕਦਮੀ ਲਈ ਪ੍ਰਸ਼ੰਸਾ ਕਰਦੇ ਹਾਂ ਕਿ ਉਹ ਕਲਾ ਦੀ ਇਸ ਅਨਮੋਲ ਵਿਰਾਸਤ ਨੂੰ ਪ੍ਰਫੁੱਲਿਤ ਕਰ ਰਹੇ ਹਨ” ।
ਚੰਡੀਗੜ੍ਹ ਲਲਿਤ ਕਲਾ ਅਕੈਡਮੀ ਦੇ ਚੇਅਰਮੈਨ ਸ੍ਰੀ ਭੀਮ ਮਲਹੋਤਰਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ
ਇਸ ਕਲਾ ਪਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਕਲਾਕ੍ਰਿਤੀਆਂ 500 ਤੋਂ ਵੱਧ ਮਹੱਤਵਪੂਰਨ ਕਲਾਕ੍ਰਿਤੀਆਂ ਵਿੱਚੋਂ ਚੁਣੀਆਂ ਗਈਆਂ ਹਨ ਅਤੇ ਸਭ ਤੋਂ ਵਧੀਆ ਕਲਾਕ੍ਰਿਤੀਆਂ ਹੀ ਇਸ ਵਿਲੱਖਣ ਪ੍ਰਦਰਸ਼ਨੀ ਦਾ ਹਿੱਸਾ ਬਣੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਚੰਡੀਗੜ੍ਹ ਲਲਿਤ ਕਲਾ ਅਕੈਡਮੀ ਨੇ ਪੰਜਾਬ ਵਿੱਚ ਆਪਣੇ ਕੰਮ ਨੂੰ ਪ੍ਰਦਰਸ਼ਿਤ ਕੀਤਾ ਹੈ ਅਤੇ ਇਹਨਾ ਨੇ ਉਨ੍ਹਾਂ ਦਾ ਦਿਲੋਂ ਸਵਾਗਤ ਕੀਤਾ ਹੈ। ਉਨ੍ਹਾ ਨੇ ਨੌਜਵਾਨ ਕਲਾਕਾਰਾਂ ਨੂੰ ਵੀ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਕਲਾਤਮਕ ਯਤਨਾਂ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ।
ਇਸ ਸ਼ਾਮ ਦੀ ਸ਼ਾਨ ਨੂੰ ਹੋਰ ਵਧਾਉਂਦਿਆਂ, ਹਿਮਾਨੀ ਅਤੇ ਗਾਰਗੀ ਦੁਆਰਾ “ਅਰਜ ਸੁਨੋ ਬਨਵਾਰੀ” ‘ਤੇ ਇੱਕ ਡੁਇਟ ਕਲਾਸੀਕਲ ਡਾਂਸ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਮੋਹਿਤ ਕਰ ਦਿੱਤਾ। ਇਸ ਪੇਸ਼ਕਾਰੀ ਨੇ ਤਾਲ, ਪ੍ਰਗਟਾਵੇ ਅਤੇ ਪਰੰਪਰਾ ਨੂੰ ਸੁੰਦਰਤਾ ਨਾਲ ਇਕੱਠਾ ਕੀਤਾ, ਜਿੱਥੇ ਇਸ ਨਾਚ ਦੁਆਰਾ ਭਗਤੀ ਅਤੇ ਕਲਾਤਮਕਤਾ ਦੇ ਚਿੱਤਰਣ ਨੇ ਕ੍ਰਿਸ਼ਨ ਦੀ ਬ੍ਰਹਮ ਕਹਾਣੀ ਨੂੰ ਜੀਵੰਤ ਰੂਪ ਵਿੱਚ ਲਿਆਂਦਾ। ਜਿਸ ਨਾਲ ਹਾਲ ਪ੍ਰਸ਼ੰਸਾ ਦੀਆਂ ਤਾੜੀਆਂ ਨਾਲ ਗੂੰਜ ਉੱਠਿਆ ਕਿਉਂਕਿ ਕਲਾਕਾਰਾਂ ਨੇ ਆਪਣੀ ਕਲਾਤਮਕਤਾ ਨਾਲ ਸਾਰਿਆਂ ਨੂੰ ਮੋਹਿਤ ਕਰ ਦਿੱਤਾ। ਡਾ. ਨੀਰਜਾ ਢੀਂਗਰਾ ਨੇ ਸਾਰੇ ਮਹਿਮਾਨਾਂ ਅਤੇ ਕਲਾ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਕਲਾਸਾਗਰ ਦੇ ਅਨਮੋਲ ਰਤਨ ਇੱਕ ਥਾਂ ‘ਤੇ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਕਲਾ ਪ੍ਰਦਰਸ਼ਨੀ ਖਾਸ ਕਰਕੇ ਜਲੰਧਰ ਦੇ ਕਲਾ ਪ੍ਰੇਮੀਆਂ ਲਈ ਇੱਕ ਸੁਨਹਿਰੀ ਮੌਕਾ ਹੈ ਜਦੋਂ ਉਹ ਇੱਕ ਛੱਤ ਹੇਠ ਕਲਾ ਦੇ ਵੱਖ-ਵੱਖ ਰੂਪਾਂ ਦੀ ਪ੍ਰਦਰਸ਼ਨੀ ਦੇਖ ਸਕਣਗੇ। 30 ਅਗਸਤ 2025 ਤੋਂ ਸ਼ੁਰੂ ਹੋਈ ਇਹ ਕਲਾ ਪ੍ਰਦਰਸ਼ਨੀ 6 ਸਤੰਬਰ 2025 ਤੱਕ ਸਵੇਰੇ 11:00 ਵਜੇ ਤੋਂ ਸ਼ਾਮ 7:00 ਵਜੇ ਤੱਕ ਕਲਾ ਪ੍ਰੇਮੀਆਂ ਲਈ ਖੁੱਲ੍ਹੀ ਰਹੇਗੀ। ਡਾ. ਸੁਚਰਿਤਾ ਸ਼ਰਮਾ ਨੇ ਇਸ ਪ੍ਰਦਰਸ਼ਨੀ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਇੰਚਾਰਜ ਸ੍ਰੀ ਅਨਿਲ ਗੁਪਤਾ ਅਤੇ ਸ੍ਰੀ ਬਾਸੁਦੇਵ ਬਿਸਵਾਸ ਦੇ ਯਤਨਾਂ ਦੀ ਸ਼ਲਾਘਾ ਕੀਤੀ।

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਇਂੰਨੋਸੈਂਟ ਹਾਰਟਸ ਵਿੱਚ ਸਵਰਗਵਾਸੀ ਸ੍ਰੀਮਤੀ ਕਮਲੇਸ਼ ਬੌਰੀ ਜੀ ਦੀ ਬਰਥ ਐਨੀਵਰਸਿਰੀ ਮੌਕੇ ਸ਼ਰਧਾਪੂਰਵਕ ਮਨਾਇਆ ਗਿਆ ਫਾਊਂਡਰਜ਼ ਡੇ
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ