Global Awareness News

Awareness is Power: Know the World

ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਓ.ਟੀ.ਐਸ. ਸਕੀਮ ਆਫ Pre-GST Arrears (2025) ਸਬੰਧੀ ਅੱਜ ਜੀਐਸਟੀ ਭਵਨ, ਜਲੰਧਰ ਵਿਖੇ ਸਮਾਗਮ ਆਯੋਜਿਤ ਕੀਤੀ ਗਈ।

ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਓ.ਟੀ.ਐਸ. ਸਕੀਮ ਆਫ Pre-GST Arrears (2025) ਸਬੰਧੀ ਅੱਜ ਜੀਐਸਟੀ ਭਵਨ, ਜਲੰਧਰ ਵਿਖੇ ਸਮਾਗਮ ਆਯੋਜਿਤ ਕੀਤੀ ਗਈ।

( KOROTANY ) ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਓ.ਟੀ.ਐਸ. ਸਕੀਮ ਆਫ Pre-GST Arrears (2025) ਸਬੰਧੀ ਅੱਜ ਜੀਐਸਟੀ ਭਵਨ, ਜਲੰਧਰ ਵਿਖੇ ਸ੍ਰੀਮਤੀ ਦਰਵੀਰ ਰਾਜ, ਮਾਨਯੋਗ ਉਪ ਕਮਿਸ਼ਨਰ ਰਾਜ ਕਰ, ਜਲੰਧਰ ਮੰਡਲ, ਜਲੰਧਰ ਅਤੇ ਸ੍ਰੀਮਤੀ ਨਰਿੰਦਰ ਕੌਰ, ਸਹਾਇਕ ਕਮਿਸ਼ਨਰ ਰਾਜ ਕਰ, ਜਲੰਧਰ-3 ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਇੱਕ ਸਨਮਾਨ ਉਤਸਵ ਆਯੋਜਿਤ ਕੀਤਾ ਗਿਆ।

ਸਨਮਾਨ ਉਤਸਵ ਦੌਰਾਨ ਵਿਸਥਾਰ ਨਾਲ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ 01.10.2025 ਨੂੰ ਓ.ਟੀ.ਐਸ. ਸਕੀਮ ਲਾਗੂ ਕੀਤੀ ਗਈ ਹੈ, ਜਿਸ ਤਹਿਤ ਵਪਾਰੀਆਂ ਦੇ 30.09.2025 ਤੱਕ ਦੇ ਨਿਰਧਾਰਤ ਅਸੈਸਮੈਂਟ ਕੇਸਾਂ ਵਿੱਚ ਵਿਸ਼ੇਸ਼ ਕਰ-ਰਾਹਤਾਂ ਦਿੱਤੀਆਂ ਗਈਆਂ ਹਨ।

ਇਸ ਸਕੀਮ ਅਧੀਨ:

ਜਿਨ੍ਹਾਂ ਕੇਸਾਂ ਵਿੱਚ ਵਾਧੂ ਮੰਗ 1 ਕਰੋੜ ਰੁਪਏ ਤੱਕ ਹੈ, ਉਹਨਾਂ ਵਿੱਚ ਕੇਵਲ ਮੂਲ ਕਰ ਦੀ 50% ਰਕਮ ਵਪਾਰੀ ਵੱਲੋਂ ਜਮ੍ਹਾਂ ਕਰਵਾਉਣੀ ਹੋਵੇਗੀ, ਜਦੋਂ ਕਿ ਬਾਕੀ ਵਿਆਜ ਅਤੇ ਜੁਰਮਾਨੇ ਦੀ ਪੂਰੀ ਰਕਮ ਮੁਆਫ ਕੀਤੀ ਗਈ ਹੈ

ਜਿਨ੍ਹਾਂ ਕੇਸਾਂ ਵਿੱਚ ਵਾਧੂ ਮੰਗ 1 ਕਰੋੜ ਤੋਂ 25 ਕਰੋੜ ਰੁਪਏ ਤੱਕ ਹੈ, ਉਹਨਾਂ ਵਿੱਚ ਕੇਵਲ ਮੂਲ ਕਰ ਦੀ 75% ਰਕਮ ਵਪਾਰੀ ਵੱਲੋਂ ਜਮ੍ਹਾਂ ਕਰਵਾਉਣੀ ਹੋਵੇਗੀ, ਜਦੋਂ ਕਿ ਬਾਕੀ ਵਿਆਜ ਅਤੇ ਜੁਰਮਾਨੇ ਦੀ ਪੂਰੀ ਰਕਮ ਮੁਆਫ ਕੀਤੀ ਗਈ ਹੈ।

ਜਿਨ੍ਹਾਂ ਕੇਸਾਂ ਵਿੱਚ ਵਾਧੂ ਮੰਗ 25 ਕਰੋੜ ਰੁਪਏ ਤੋਂ ਵੱਧ ਹੈ, ਉਹਨਾਂ ਵਿੱਚ ਕੇਵਲ ਮੂਲ ਕਰ ਦੀ 90% ਰਕਮ ਵਪਾਰੀ ਵੱਲੋਂ ਜਮ੍ਹਾਂ ਕਰਵਾਉਣੀ ਹੋਵੇਗੀ, ਜਦੋਂ ਕਿ ਬਾਕੀ ਵਿਆਜ ਅਤੇ ਜੁਰਮਾਨੇ ਦੀ ਪੂਰੀ ਰਕਮ ਮੁਆਫ ਕੀਤੀ ਗਈ ਹੈ

ਇਸ ਮੌਕੇ ਉਪ ਕਮਿਸ਼ਨਰ ਰਾਜ ਕਰ, ਜਲੰਧਰ ਮੰਡਲ, ਜਲੰਧਰ ਨੇ ਕਿਹਾ:

“ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਓ. ਟੀ.ਐਸ. ਸਕੀਮ ਵਪਾਰੀਆਂ ਲਈ ਇੱਕ ਸੁਨਹਿਰੀ ਮੌਕਾ ਹੈ, ਜਿਸ ਰਾਹੀਂ ਉਹ ਆਪਣੇ ਲੰਬੇ ਸਮੇਂ ਤੋਂ ਬਕਾਇਆ ਟੈਕਸ ਮਾਮਲਿਆਂ ਦਾ ਆਸਾਨ ਅਤੇ ਰਾਹਤਪੂਰਵਕ ਨਿਪਟਾਰਾ ਕਰ ਸਕਦੇ ਹਨ । ਸਰਕਾਰ ਦਾ ਉਦੇਸ਼ ਵਪਾਰੀਆਂ ਨੂੰ ਰਾਹਤ ਦੇਣਾ ਅਤੇ ਰਾਜਸਵ ਵਿੱਚ ਸੁਧਾਰ ਕਰਨਾ ਹੈ । ਅਸੀਂ ਸਾਰੀਆਂ ਵਪਾਰੀਆਂ ਅਤੇ ਐਸੋਸੀਏਸ਼ਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।”

ਸਨਮਾਨ ਉਤਸਵ ਦਾ ਮਕਸਦ ਵਪਾਰੀਆਂ ਅਤੇ ਵਿੱਤੀ ਮਾਮਲਿਆਂ ਨਾਲ ਸੰਬੰਧਿਤ ਸੰਸਥਾਵਾਂ ਨੂੰ ਸਕੀਮ ਦੇ ਲਾਭਾਂ ਬਾਰੇ ਸੂਚਿਤ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਹਿੱਸੇਦਾਰੀ ਯਕੀਨੀ ਬਣਾਈ ਜਾ ਸਕੇ।

ਸਨਮਾਨ ਉਤਸਵ ਦੌਰਾਨ ਉਹਨਾਂ ਵਪਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਅੱਜ ਪਹਿਲੇ ਦਿਨ ਹੀ ਰਕਮ ਜਮ੍ਹਾਂ ਕਰਵਾ ਕੇ ਸਕੀਮ ਪ੍ਰਤੀ ਆਪਣੇ ਭਰੋਸੇ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ।