Global Awareness News

Awareness is Power: Know the World

ਦੇਸ਼ ਦਾ ਪਹਿਲਾ ਐੱਸ. ਸੀ. ਕਮਿਸ਼ਨ ਕੋਰਟ ਰੂਮ ਚੰਡੀਗੜ੍ਹ ‘ਚ ਸ਼ੁਰੂ

ਦੇਸ਼ ਦਾ ਪਹਿਲਾ ਐੱਸ. ਸੀ. ਕਮਿਸ਼ਨ ਕੋਰਟ ਰੂਮ ਚੰਡੀਗੜ੍ਹ ‘ਚ ਸ਼ੁਰੂ

( KOROTANY ) ਚੰਡੀਗੜ੍ਹ, 18 ਨਵੰਬਰ (ਅੰਕੁਰ) : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਨਵੇਂ ਤਿਆਰ ਕੋਰਟ ਰੂਮ ਦਾ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਤੇ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵੀ. ਕੇ. ਮੀਨਾ ਵੱਲੋਂ ਉਦਘਾਟਨ ਕੀਤਾ ਗਿਆ। ਇਹ ਪੂਰੇ ਦੇਸ਼ ‘ਚ ਕਿਸੇ ਵੀ ਰਾਜ ਦੇ ਐੱਸ. ਸੀ. ਕਮਿਸ਼ਨ ਹੇਠ ਬਣਿਆ ਸਭਤੋਂ ਪਹਿਲਾ ਕੋਰਟ ਰੂਮ ਹੈ।

ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਨਵਾਂ ਕੋਰਟ ਰੂਮ ਸ਼ਿਕਾਇਤਾਂ ਦੀ ਤੇਜ਼ ਸੁਣਵਾਈ, ਮਾਮਲਿਆਂ ਦੇ ਸਮੇਂ ਸਿਰ ਨਿਪਟਾਰੇ ਤੇ ਕਮਿਸ਼ਨ ਦੇ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ‘ਚ ਮਦਦਗਾਰ ਸਾਬਤ ਹੋਵੇਗਾ। ਇਸ ਕੋਰਟ ਰੂਮ ‘ਚ ਆਧੁਨਿਕ ਸਹੂਲਤਾਂ, ਸੁਚਾਰੂ ਬੈਠਕ ਪ੍ਰਬੰਧ ਦੀ ਸਹੂਲਤ ਦਿੱਤੀ ਗਈ ਹੈ, ਜਿਸ ਨਾਲ ਹਰ ਸੁਣਵਾਈ ਪੇਸ਼ਵਰ, ਪਾਰਦਰਸ਼ੀ ਤੇ ਬਿਨਾਂ ਕਿਸੇ ਦੇਰੀ ਤੋਂ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਬਹੁਤ ਜਲਦ ਕਮਿਸ਼ਨ ਵੱਲੋਂ ਆਨਲਾਈਨ ਕੋਰਟ ਵੀ ਵੀ ਸ਼ੁਰੂ ਕੀਤੀ ਜਾ ਰਹੀ ਹੈ। ਰਹੀ ਹੈ ਤਾਂ ਜੋ ਲੋਕਾਂ ਦਾ ਕੀਮਤੀ ਸਮਾਂ ਤੇ ਪੈਸਾ ਬਚ ਸਕੇ। ਇਸ ਮੌਕੇ ਆਮ ਰਾਜ

ਕੋਰਟ ਰੂਮ ਦਾ ਉਦਘਾਟਨ ਕਰਦੇ ਪ੍ਰਿੰਸੀਪਲ ਸਕੱਤਰ ਵੀ. ਕੇ. ਮੀਨਾ, ਜਸਵੀਰ ਸਿੰਘ ਗੜ੍ਹੀ ਤੇ ਹੋਰ।

ਪ੍ਰਬੰਧ ਵਿਭਾਗ ਦੇ ਸਕੱਤਰ ਗੋਰੀ ਪਰਾਸ਼ਰ ਜੋਸ਼ੀ, ਮੈਂਬਰ ਸਕੱਤਰ ਡਾ. ਨਯਨ ਜੱਸਲ, ਐੱਸ. ਸੀ. ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ ਤੇ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਸਮੂਹ ਸਟਾਫ ਹਾਜ਼ਰ ਸੀ।