ਚੋਰੀ ਹੋਏ ਵਾਹਨਾਂ ਦੇ ਆਨਲਾਈਨ ਚਲਾਨ ਬਣ ਰਹੇ ਪ੍ਰੇਸ਼ਾਨੀ ਦਾ ਸਬੱਬ
( KOROTANY ) ਸ਼ਹਿਰ ‘ਚ ਘੁੰਮ ਰਹੇ ਚੋਰੀ ਹੋਏ ਵਾਹਨ ਲੱਭਣ ‘ਚ ਪੁਲਿਸ ਅਸਫਲ ਰਹੀ, ਮੀਡੀਆ ਨੇ ਲੁਧਿਆਣਾ ‘ਚ ਹੋ ਰਹੇ ਵਾਹਨਾਂ ਦੇ ਆਨਲਾਈਨ ਚਲਾਨ ਦੀ ਪ੍ਰਕ੍ਰਿਆ ਨਾਲ ਜਿੱਥੇ ਸਰਕਾਰ ਦੀ ਕਰੋੜਾਂ ਰੁਪਏ ਦੀ ਆਮਦਨ ‘ਚ ਵਾਧਾ ਹੋਇਆ ਹੈ ਉੱਥੇ ਹੀ ਵਾਹਨ ਚਾਲਕ ਚਲਾਨ ਦੇ ਡਰ ਤੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਵੀ ਦਿਖਾਈ ਦੇ ਰਹੇ ਹਨ ਪਰ ਆਨਲਾਈਨ ਚਲਾਨਾਂ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਅਪਡੇਟ ਹੋਣ ਨਾ ਕਾਰਨ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਚੋਰੀ ਹੋਈ ਵਾਹਨਾਂ ਦੇ ਡਾਟੇ ਨੂੰ ਆਨਲਾਈਨ ਅਪਡੇਟ ਕਰ ਦਿੱਤਾ ਜਾਵੇ ਤਾਂ ਸੜਕਾਂ ਤੇ ਦੌੜ ਰਹੇ ਚੋਰੀ ਹੋਏ ਵਾਹਨਾਂ ਨੂੰ ਆਸਾਨੀ ਨਾਲ ਟਰੇਸ਼ ਕੀਤਾ ਜਾ ਸਕਦਾ ਹੈ l ਦੱਸਣਾ ਬਣਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਵਾਹਨ ਚੋਰਾਂ ਵੱਲੋਂ ਚੋਰੀ ਕਰ ਲਏ ਜਾਂਦੇ ਹਨ।
ਉਨ੍ਹਾਂ ਚੋਰੀ ਹੋਏ ਵਾਹਨਾਂ ਦੇ ਆਨਲਾਈਨ ਚਲਾਨ ਵੀ ਅਸਲ ਮਾਲਕਾਂ ਦੇ ਮੋਬਾਈਲ ਨੰਬਰ ‘ਤੇ ਪਹੁੰਚ ਰਹੇ ਹਨ, ਜਿਸ ਦਾ ਸਾਫ ਮਤਲਬ ਹੈ ਕਿ ਚੋਰਾਂ ਵੱਲੋਂ ਚੋਰੀ ਕੀਤੇ ਵਾਹਨਾਂ ਦੀ ਵਰਤੋ ਸ਼ਰੇਆਮ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਟ੍ਰੇਸ ਕਰਨ ‘ਚ ਜ਼ਿਲਾ ਪੁਲਿਸ ਪ੍ਰਸ਼ਾਸਨ ਮੁਕੰਮਲ ਫੇਲ ਸਾਬਿਤ ਹੁੰਦੀ ਦਿਖਾਈ ਦੇ ਰਹੀ ਹੈ l ਬਾਕਸ–ਚੋਰੀ ਹੋਈ ਐਕਟਿਵਾ ਦੇ ਹੋਏ ਆਨਲਾਈਨ ਚਲਾਨ ਨੇ ਸ਼ਸ਼ੋਪੰਜ’ਚ ਪਾਇਆ ਵਾਹਨ ਮਾਲਕ ਥਾਣਾ ਮੋਤੀ ਨਗਰ ਦੀ ਹਦੂਦ ‘ਚ ਰਹਿਣ ਵਾਲੇ ਅਮਨਦੀਪ ਅਹੂਜਾ ਨੇ ਦੱਸਿਆ ਕਿ ਉਸ ਦੇ ਭਰਾ ਦੀ ਐਕਟਿਵਾ ਸਾਲ 2021 ‘ਚ ਚੋਰਾਂ ਵੱਲੋਂ ਚੋਰੀ ਕਰ ਲਿਆ ਜਾਂਦਾ ਹੈ, ਜਿਸ ਸਬੰਧੀ ਥਾਣਾ ਮੋਤੀ ਨਗਰ ‘ਚ ਐਕਟਿਵਾ ਚੋਰੀ ਹੋਣ ਦੀ FIR ਵੀ ਦਰਜ ਕਰਵਾ ਦਿੱਤੀ ਜਾਂਦੀ ਹੈ ਪਰ ਇੱਕ ਦਿਨ ਅਚਾਨਕ ਸਾਨੂੰ ਚੋਰੀ ਹੋਈ ਐਕਟਿਵਾ ਦੇ ਚਲਾਨ ਫੋਨ ਦਾ ਨੋਟੀਫਿਕੇਸ਼ਨ ਫੋਨ ਮੈਸੇਜ ਰਾਹੀਂ ਆਉਂਦਾ ਹੈ, ਜਿਸ ਨੂੰ ਦੇਖ ਅਸੀਂ ਹੱਕੇ-ਬੱਕੇ ਰਹੇ ਜਾਂਦੇ ਹਾਂ ਤੇ ਚਲਾਨ ਦੀ ਲੋਕੇਸ਼ਨ ਦੇਖ ਖੁਦ ਹੀ ਆਪਣੇ ਚੋਰੀ ਹੋਈ ਐਕਟਿਵਾ ਦੀ ਭਾਲ ਕਰਨ ਲੱਗ ਜਾਂਦੇ ਹਾਂ। ਇੱਕ ਦਿਨ ਸਾਡੀ ਚੋਰੀ ਹੋਈ ਐਕਟਿਵਾ ਸਕੂਟਰ ਪ੍ਰਤਾਪ ਚੌਕ ਕੋਲ ਕਿਸੇ ਦੁਕਾਨ ਦੇ ਬਾਹਰ ਖੜ੍ਹਾ ਦਿਖਾਈ ਦਿੰਦਾ ਹੈ। ਉਨ੍ਹਾਂ ਵੱਲੋਂ ਜਲਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪਰ ਉਕਤ ਐਕਟਿਵਾ ਦਾ ਕੋਈ ਚਾਲਕ ਸਾਹਮਣੇ ਨਹੀਂ ਆਉਂਦਾ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੀ ਐਕਟਿਵਾ ਦੀ ਕੋਰਟ ਰਾਹੀਂ ਸਪੁਰਦਦਾਰੀ ਲੈ ਲਈ ਜਾਂਦੀ ਹੈ। ਐਕਟਿਵਾ ਦੀ ਹਾਲਤ ਕਾਫੀ ਖਸਤਾ ਹੁੰਦੀ ਹੈ, ਜਿਸ ਨੂੰ ਰਿਪੇਅਰ ਕਰਵਾਉਣ ‘ਚ ਹਜ਼ਾਰਾਂ ਰੁਪਏ ਦਾ ਖਰਚ ਆ ਜਾਂਦਾ ਹੈ, ਜਿਸ ਤੋਂ ਬਾਅਦ ਐਕਟਿਵਾ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਲਈ ਅਰਜ਼ੀ ਕਰਦੇ ਹਾਂ ਤਾਂ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਐਕਟਇਵਾ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਅਨੁਸਾਰ ਉਸ ਦੀ ਐਕਟਿਵਾ ਦੇ ਚੈਸੀ ਤੇ ਰਜਿਸਟ੍ਰੇਸ਼ਨ ਨੰਬਰ ਦੋਨੋਂ ਅਲੱਗ-ਅਲੱਗ ਹਨ, ਜਿਸ ਤੋਂ ਬਾਅਦ ਭੰਬਲਭੂਸੇ ‘ਚ ਪਏ ਉਹ ਆਪਣੀ ਐਕਟਿਵਾ ਲੈ ਕੇ ਏਜੰਸੀ ‘ਚ ਜਾਂਦੇ ਹਨ ਤੇ ਏਜੰਸੀ ਕਰਮਚਾਰੀਆਂ ਨੂੰ ਆਪਣੀ ਸਮੱਸਿਆ ਦੱਸਦੇ ਹਨ। ਉਥੇ ਇੱਕ ਵਾਰ ਫਿਰ ਝਟਕਾ ਲੱਗਦਾ ਹੈ। ਕੰਪਨੀ ਕਰਮਚਾਰੀਆਂ ਵੱਲੋਂ ਦੱਸਿਆ ਜਾਂਦਾ ਹੈ ਕਿ ਉਕਤ ਐਕਟਿਵਾ ਕਿਸੇ ਹੋਰ ਦੀ ਹੈ। ਹੁਣ ਸਾਨੂੰ ਇੱਕ ਹੋਰ ਤਥਾ ਕਥਿਤ ਐਕਟਿਵਾ ਦੀ ਦਾਅਵੇਦਾਰੀ ਰੱਖਣ ਵਾਲੇ ਵਿਅਕਤੀ ਦਾ ਫੋਨ ਐਕਟਿਵਾ ਉਸ ਨੂੰ ਦੇ ਦੇਣ ਸਬੰਧੀ ਆ ਰਿਹਾ ਹੈ। ਦੂਸਰੇ ਪਾਸੇ ਉਕਤ ਐਕਟਿਵਾ ਦੀ ਸਪੁਰਦਾਰੀ ਸਾਡੇ ਵੱਲੋਂ ਅਦਾਲਤ ਰਾਹੀਂ ਲਈ ਗਈ ਹੈ। ਹਾਲਾਂਕਿ ਉਨ੍ਹਾਂ ਵੱਲੋਂ ਐਕਟਿਵਾ ਵਾਪਸ ਕਰਨ ‘ਚ ਕੋਈ ਮਨਾਹੀ ਨਹੀਂ ਕੀਤੀ ਜਾ ਰਹੀ ਪਰ ਸਵਾਲ ਇਹ ਹੈ ਕਿ ਐਕਟਿਵਾ ਵਾਪਸ ਕਰਨ ਦੀ ਕਾਨੂੰਨੀ ਪ੍ਰਕਿਰਿਆ ਕੀ ਹੋਵੇਗੀ, ਜਦਕਿ ਕੇਸ ਚੱਲਣ ਤੱਕ ਉਕਤ ਐਕਟਿਵਾ ਦੀ ਲੋੜ ਪੈਣ ‘ਤੇ ਅਦਾਲਤ ‘ਚ ਹਾਜ਼ਰ ਕਰਨਾ ਸਾਡੀ ਜ਼ਿੰਮੇਵਾਰੀ ਹੈ।

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ
Public Holiday: ਪੰਜਾਬ ਵਿਚ ਬੁੱਧਵਾਰ ਨੂੰ ਸਰਕਾਰੀ ਛੁੱਟੀ…