ਜਨਤਕ ਤੌਰ ‘ਤੇ ਦਿੱਤੀ ਮੌਤ ਦੀ ਸਜ਼ਾ ਅਫ਼ਗਾਨਿਸਤਾਨ ‘ਚ 13 ਸਾਲਾ ਲੜਕੇ ਕੋਲੋਂ ਦੋਸ਼ੀ ਨੂੰ ਮਰਵਾਈ ਗੋਲੀ
ਦੋਸ਼ੀ ਮੰਗਲ ਖਾਨ ਨੇ ਲੜਕੇ ਦੇ ਪਰਿਵਾਰ ਦੇ 13 ਮੈਂਬਰਾਂ ਦੀ ਕੀਤੀ ਸੀ ਹੱਤਿਆ, ( KOROTANY ) ਜਲੰਧਰ-ਅਫ਼ਗਾਨਿਸਤਾਨ ਦੇ ਖੋਸਤ ਪ੍ਰਾਂਤ ਦੇ ਸਟੇਡੀਅਮ ‘ਚ 80,000 ਲੋਕਾਂ ਦੇ ਸਾਹਮਣੇ ਇਕ 13 ਸਾਲਾਂ ਦੇ ਲੜਕੇ ਕੋਲੋਂ ਮੰਗਲ ਖ਼ਾਨ ਨਾਂਅ ਦੇ ਇਕ ਅਪਰਾਧੀ ਨੂੰ ਗੋਲੀ ਮਰਵਾਈ ਗਈ। ਉਕਤ ਵਿਅਕਤੀ ‘ਤੇ ਲੜਕੇ ਦੇ ਪਰਿਵਾਰ ਦੇ 13 ਮੈਂਬਰਾਂ ਨੂੰ ਮਾਰਨ ਦਾ ਦੋਸ਼ ਸੀ, ਜਿਨ੍ਹਾਂ ‘ਚ ਕਈ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਸਨ। ਉਸ ਦੀ ਜਨਤਕ ਮੌਤ ਤੋਂ ਪਹਿਲਾਂ ਤਾਲਿਬਾਨ ਅਧਿਕਾਰੀਆਂ ਨੇ ਲੜਕੇ ਤੋਂ ਪੁੱਛਿਆ ਕਿ ਕੀ ਉਹ ਦੋਸ਼ੀ ਨੂੰ ਮੁਆਫ਼ ਕਰਨਾ ਚਾਹੁੰਦਾ ਹੈ। ਇਸ ‘ਤੇ ਲੜਕੇ ਨੇ ਇਨਕਾਰ ਕਰ ਦਿੱਤਾ। ਫਿਰ ਅਧਿਕਾਰੀ ਨੇ ਉਸ ਨੂੰ ਇਕ ਬੰਦੂਕ ਦਿੱਤੀ ਅਤੇ ਸਾਹਮਣੇ ਖੜ੍ਹੇ ਦੋਸ਼ੀ ਵਿਅਕਤੀ ਨੂੰ ਗੋਲੀ ਮਾਰਨ ਦਾ ਹੁਕਮ ਦਿੱਤਾ। ਤਾਲਿਬਾਨ ਸੁਪਰੀਮ ਕੋਰਟ ਵਲੋਂ ਜਾਰੀ ਕੀਤੇ ਫ਼ੈਸਲੇ ‘ਚ ਦੱਸਿਆ ਗਿਆ ਕਿ ਮਾਰੇ ਗਏ ਵਿਅਕਤੀ ਮੰਗਲ ਖ਼ਾਨ ਨੇ ਅਬਦੁਲ ਰਹਿਮਾਨ ਨਾਂਅ ਦੇ ਇਕ ਵਿਅਕਤੀ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਹੱਤਿਆ ਕੀਤੀ ਸੀ। ਖੋਸਤ ਪੁਲਿਸ ਦੇ ਬੁਲਾਰੇ ਮੁਸਤਗਫਿਰ ਗੋਰਬਾਜ਼ ਅਨੁਸਾਰ ਮਿ੍ਤਕ ਅਤੇ ਕਾਤਲ ਦੋਵੇਂ ਰਿਸ਼ਤੇਦਾਰ ਸਨ। ਇਸ ਮਾਮਲੇ ‘ਚ ਦੋ ਹੋਰ ਦੋਸ਼ੀਆਂ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਸੀ, ਪਰ ਉਨ੍ਹਾਂ ਦੀ ਫਾਂਸੀ ਨਹੀਂ ਦਿੱਤੀ ਗਈ ਕਿਉਂਕਿ ਕੁਝ ਪੀੜਤਾਂ ਦੇ ਵਾਰਿਸ ਮੌਜੂਦ ਨਹੀਂ ਸਨ। ਇਕ ਦਿਨ ਪਹਿਲਾਂ ਤਾਲਿਬਾਨ ਨੇ ਲੋਕਾਂ ਨੂੰ ਫਾਂਸੀ ਵੇਖਣ ਲਈ ਖੋਸਤ ਦੇ ਸੈਂਟਰਲ ਸਟੇਡੀਅਮ ‘ਚ ਇਕੱਠੇ ਹੋਣ ਲਈ ਕਿਹਾ ਸੀ। ਤਾਲਿਬਾਨ ਸੁਪਰੀਮ ਕੋਰਟ ਨੇ ਦੱਸਿਆ ਕਿ ਇਕ ਕਾਤਲ ਨੂੰ ਕਿਸਾਸ (ਜੀਵਨ ਬਦਲੇ ਜ਼ਿੰਦਗੀ) ਦੀ ਸਜ਼ਾ ਦੇ ਰੂਪ ‘ਚ ਜਨਤਕ ਤੌਰ ‘ਤੇ ਮੌਤ ਦੀ ਸਜ਼ਾ ਦਿੱਤੀ ਗਈ। ਬਿਆਨ ਮੁਤਾਬਿਕ ਮੰਗਲ ਖਾਨ ਮੂਲ ਰੂਪ ‘ਚ ਪਕਤੀਆ ਪ੍ਰਾਂਤ ਦਾ ਰਹਿਣ ਵਾਲਾ ਸੀ ਅਤੇ ਉਹ ਖੋਸਤ ‘ਚ ਰਹਿ ਰਿਹਾ ਸੀ। ਉਸ ਨੇ ਅਬਦੁਲ ਰਹਿਮਾਨ, ਸਬਿਤ ਅਤੇ ਅਲੀ ਖਾਨ ਦਾ ਕਤਲ ਕੀਤਾ ਸੀ, ਜੋ ਕਿ ਖੋਸਤ ਤੋਂ ਸਨ। ਫਾਂਸੀ ਦੀ ਸਜ਼ਾ ਦੌਰਾਨ ਸਟੇਡੀਅਮ ‘ਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ, ਖੋਸਤ ਦੇ ਰਾਜਪਾਲ, ਖੋਸਤ ਅਪੀਲੀ ਅਦਾਲਤ ਦੇ ਮੁਖੀ ਅਤੇ ਹੋਰ ਸਰਕਾਰੀ ਅਧਿਕਾਰੀ ਵੀ ਮੌਜੂਦ ਸਨ।

More Related Stories
ਜਲੰਧਰ ਵਿੱਚ 2 ਚੋਰੀ ਹੋਈਆਂ ਐਕਟਿਵਾ ਬਰਾਮਦ; ਪੁਲਿਸ ਨੇ ਪਹਿਲਾਂ ਹੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ
ਇਜ਼ਰਾਈਲ ਦੀ ਸੰਸਦ ਭੰਗ, ਆਮ ਚੋਣਾਂ ਦਾ ਰਾਹ ਪੱਧਰਾ; ਨੇਤਨਯਾਹੂ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ
73.29 ਲੱਖ ਰੁਪਏ ਦੇ ਗਬਨ ਮਾਮਲੇ ਵਿੱਚ ਪੰਜਾਬ ਦੇ ਜਲੰਧਰ ਦੇ ਪਿੰਡ ਕਾਦੀਆਂਵਾਲੀ ਦੇ ਸਰਪੰਚ ਲਵਪ੍ਰੀਤ ਸਿੰਘ ਅਤੇ ਮੁਅੱਤਲ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਜਾਰੀ ਕੀਤੇ ਹੁਕਮ