ਇੰਨੋਸੈਂਟ ਹਾਰਟਸ ਨੇ ਉਤਸ਼ਾਹ ਅਤੇ ਸਕਾਰਾਤਮਕ ਊਰਜਾ ਨਾਲ ਕੀਤੀ ਨਵੇਂ ਸੈਸ਼ਨ 2026-27 ਦੀ ਸ਼ੁਰੂਆਤ
( KOROTANY ) ਨਵੇਂ ਸੈਸ਼ਨ 2026-27 ਦੀ ਸ਼ੁਰੂਆਤ ਵਿੱਚ ਬੱਚਿਆਂ ਦੇ ਉੱਜਵਲ ਭਵਿੱਖ ਅਤੇ ਸਕੂਲ ਦੇ ਵਿਕਾਸ ਦੀ ਕਾਮਨਾ ਕਰਨ ਲਈ ਪੰਜਾਂ ਇੰਨੋਸੈਂਟ ਹਾਰਟਸ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਦੇ ਸਕੂਲ ਕੰਪਲੈਕਸ ਵਿੱਚ ਅਰਦਾਸ ਕੀਤੀ ਗਈ। ਇਸ ਸਮਾਗਮ ਵਿੱਚ ਸ਼੍ਰੀਮਤੀ ਸ਼ੈਲੀ ਬੌਰੀ (ਕਾਰਜਕਾਰੀ ਡਾਇਰੈਕਟਰ , ਸਕੂਲਜ਼), ਸ਼੍ਰੀਮਤੀ ਅਰਾਧਨਾ ਬੌਰੀ (ਕਾਰਜਕਾਰੀ ਡਾਇਰੈਕਟਰ, ਕਾਲਜ), ਡਾ. ਪਲਕ ਗੁਪਤਾ ਬੌਰੀ (ਡਾਇਰੈਕਟਰ ਸੀਐਸਆਰ), ਸਾਰੇ ਸਕੂਲਾਂ ਦੇ ਪ੍ਰਿੰਸੀਪਲ, ਸ਼੍ਰੀ ਰਾਜੀਵ ਪਾਲੀਵਾਲ (ਗ੍ਰੀਨ ਮਾਡਲ ਟਾਊਨ), ਕੁਮਾਰੀ ਸ਼ਾਲੂ ਸਹਿਗਲ (ਲੋਹਾਰਾਂ), ਸ਼੍ਰੀਮਤੀ ਜਸਮੀਤ ਬਖਸ਼ੀ (ਨੂਰਪੁਰ ਰੋਡ), ਸ਼੍ਰੀਮਤੀ ਸੋਨਾਲੀ (ਕੈਂਟ ਜੰਡਿਆਲਾ ਰੋਡ), ਸ਼੍ਰੀਮਤੀ ਸ਼ੀਤੂ ਖੰਨਾ (ਕਪੂਰਥਲਾ ਰੋਡ) ਅਤੇ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ, (ਡਾਇਰੈਕਟਰ, ਨੂਰਪੁਰ ਰੋਡ), ਸ਼੍ਰੀਮਤੀ ਸ਼ਰਮੀਲਾ ਨਾਕਰਾ (ਡਿਪਟੀ ਡਾਇਰੈਕਟਰ, ਕਲਚਰਰ ਅਫੇਅਰਸ), ਸ਼੍ਰੀਮਤੀ ਗੁਰਵਿੰਦਰ ਕੌਰ (ਡਿਪਟੀ ਡਾਇਰੈਕਟਰ, ਸਕੂਲ ਐਕਡੈਮਿਕ ਐਂਡ ਐਗਜਾਮੀਨੇਸ਼ਨ), ਸ਼੍ਰੀਮਤੀ ਹਰਲੀਨ ਗੁਲੇਰੀਆ (ਡਿਪਟੀ ਡਾਇਰੈਕਟਰ, ਪ੍ਰਾਇਮਰੀ ਐਜੂਕੇਸ਼ਨ) ਅਤੇ ਸੀਨੀਅਰ ਅਧਿਆਪਕ ਮੌਜੂਦ ਸਨ। ਅਰਦਾਸ ਤੋਂ ਬਾਅਦ, ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ ਅਤੇ ਸਾਰੇ ਮੈਂਬਰਾਂ ਨੇ ਇੱਕ ਦੂਜੇ ਨੂੰ ਨਵੇਂ ਸੈਸ਼ਨ ਦੀ ਸ਼ੁਰੂਆਤ ਦੀ ਵਧਾਈ ਦਿੱਤੀ।

More Related Stories
ਪੰਜਾਬ ਸਰਕਾਰ ਅਤੇ ਔਰਤਾਂ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਮਾਵਨ-ਧਿਆਨ ਸਤਕਾਰ ਯੋਜਨਾ ‘ਤੇ ਸਖ਼ਤ ਰੁਖ਼ ਅਪਣਾਇਆ, ਫੰਡ ਟ੍ਰਾਂਸਫਰ ‘ਤੇ ਰੋਕ ਲਗਾ ਦਿੱਤੀ।
ਪੰਜਾਬ – ਘਰ, ਦੁਕਾਨ ਅਤੇ ਦਫ਼ਤਰ ਇੱਕੋ ਪਲਾਟ ‘ਤੇ ਬਣਾਏ ਜਾ ਸਕਦੇ ਹਨ: 7 ਦਿਨਾਂ ਦੇ ਅੰਦਰ ਨਕਸ਼ੇ ਦੀ ਪ੍ਰਵਾਨਗੀ, ਸਵੈ-ਪ੍ਰਮਾਣੀਕਰਨ ਲੋੜੀਂਦਾ ਹੈ
ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੋਹਾਰਾਂ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਦੇ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ