ਪਿਤਾ ਦੇ ਨਾਮ ਤੋਂ ਬਿਨਾਂ ਨਾਬਾਲਗ ਧੀ ਦਾ ਪਾਸਪੋਰਟ ਹੋਵੇਗਾ ਜਾਰੀ, ਹਾਈ ਕੋਰਟ ਦਾ ਆਦੇਸ਼
( KOROTANY ) ਨਵੀਂ ਦਿੱਲੀ। ਦਿੱਲੀ ਹਾਈ ਕੋਰਟ ਨੇ ਇੱਕ ਨਾਬਾਲਗ ਲੜਕੀ ਦਾ ਪਾਸਪੋਰਟ ਉਸ ਦੇ ਪਿਤਾ ਦੇ ਨਾਮ ਤੋਂ ਬਿਨਾਂ ਦੁਬਾਰਾ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਹਾਈ ਕੋਰਟ ਨੇ ਰਿਕਾਰਡ ‘ਤੇ ਲਿਆ ਕਿ ਟਰਾਇਲ ਕੋਰਟ ਦੇ ਹੁਕਮਾਂ ਅਨੁਸਾਰ, ਪਿਤਾ ਨੇ ਬੇਟੀ ਦੀ ਕਸਟਡੀ ਅਤੇ ਮੁਲਾਕਾਤ ਦੇ ਸਾਰੇ ਅਧਿਕਾਰ ਤਿਆਗ ਦਿੱਤੇ ਹਨ।ਕੋਰਟ ਨੇ ਉਕਤ ਹੁਕਮ ਨਾਬਾਲਗ ਦਾ ਪਾਸਪੋਰਟ ਪਿਤਾ ਦੇ ਨਾਮ ਤੋਂ ਬਿਨਾਂ ਦੁਬਾਰਾ ਜਾਰੀ ਕਰਨ ਦੀ ਉਸ ਦੀ ਮਾਂ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪਾਸ ਕੀਤੇ।
ਪਟੀਸ਼ਨਰ ਮਹਿਲਾ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਲੜਕੀ ਦੇ ਮਾਤਾ-ਪਿਤਾ ਨੇ 2021 ਵਿੱਚ ਇੱਕ ਸਮਝੌਤਾ ਕੀਤਾ ਸੀ ਅਤੇ ਇਸ ਤੋਂ ਬਾਅਦ 2022 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ।
ਸਮਝੌਤੇ ਦੀਆਂ ਸ਼ਰਤਾਂ ਅਨੁਸਾਰ, ਪਿਤਾ ਨੇ ਸਹਿਮਤੀ ਦਿੱਤੀ ਸੀ ਕਿ ਨਾਬਾਲਗ ਬੱਚੀ ਮਾਂ ਦੀ ਇਕੱਲੀ ਦੇਖਭਾਲ ਅਤੇ ਸਰਪ੍ਰਸਤੀ ਹੇਠ ਰਹੇਗੀ, ਅਤੇ ਉਹ ਭਵਿੱਖ ਵਿੱਚ ਨਾ ਤਾਂ ਬੱਚੀ ਦੀ ਕਸਟਡੀ ਦਾ ਦਾਅਵਾ ਕਰੇਗਾ ਅਤੇ ਨਾ ਹੀ ਮਿਲਣ ਦੇ ਅਧਿਕਾਰ ਮੰਗੇਗਾ।

More Related Stories
ਲਾਗੂ ਹੋਈਆਂ ਨਵੀਆਂ ਵਿਆਜ ਦਰਾਂ: ਜਾਣੋ PPF, NSC ਤੇ SCSS ‘ਤੇ ਹੁਣ ਕਿੰਨਾ ਮਿਲੇਗਾ ਰਿਟਰਨ
ਹਸਪਤਾਲਾਂ ‘ਚ 10 ਗੁਣਾ ਕੀਮਤ ‘ਤੇ ਦਵਾਈ ਵੇਚਣਾ ‘ਕਤਲੇਆਮ’ : ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕੀਤੀ ਸਖ਼ਤ ਟਿੱਪਣੀ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ