ਐਚ.ਐਮ.ਵੀ. ਦੇ ਮਲਟੀਮੀਡੀਆ ਵਿਭਾਗ ਵੱਲੋਂ 30 ਘੰਟਿਆਂ ਦਾ ਸਰਟੀਫਿਕੇਟ ਕੋਰਸ ਸਫਲਤਾਪੂਰਵਕ ਸੰਪੰਨ
( KOROTANY ) ਜਲੰਧਰ : ਹੰਸਰਾਜਮ ਮਹਿਲਾ ਮਹਾਵਿਦਿਆਲਾ ਦੇ ਪੀ.ਜੀ. ਮਲਟੀਮੀਡੀਆ ਵਿਭਾਗ ਦੇ ਮਲਟੀਮੀਡੀਆ ਕਲੱਬ ਨੇ ਐਚ.ਐਮ.ਵੀ ਸਕਿਲਡ ਕੋਰਸ ਹੱਬ ਦੇ ਸਹਿਯੋਗ ਨਾਲ “ਵੈੱਬ ਐਪਲੀਕੇਸ਼ਨਜ਼ ਮੇਜਰ ਪ੍ਰੋਜੈਕਟ” ਵਿਸ਼ੇ ‘ਤੇ 30 ਘੰਟਿਆਂ ਦਾ ਸ਼ਾਰਟ ਟਰਮ ਵੈਲਯੂ ਐਡਿਡ ਸਰਟੀਫਿਕੇਟ ਕੋਰਸ ਸਫਲਤਾਪੂਰਵਕ ਸੰਪੰਨ ਕੀਤਾ। ਇਸ ਕੋਰਸ ਰਾਹੀਂ ਵਿਦਿਆਰਥਣਾਂ ਨੂੰ ਆਧੁਨਿਕ ਵੈੱਬ ਡਿਵੈਲਪਮੈਂਟ ਦੀ ਪ੍ਰਯੋਗਾਤਮਕ ਸਿਖਲਾਈ ਦਿੱਤੀ ਗਈ। ਕੋਰਸ ਵਿੱਚ ਵੈੱਬਸਾਈਟ ਤਿਆਰ ਕਰਨ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਰਿਸਪਾਂਸਿਵ ਇੰਟਰਫੇਸ ਡਿਜ਼ਾਇਨ, ਫਰੰਟਐਂਡ-ਬੈਕਐਂਡ-ਡਾਟਾਬੇਸ ਇੰਟੀਗ੍ਰੇਸ਼ਨ ਅਤੇ ਪੋਰਟਫੋਲਿਓ ਲਈ ਉਚਿਤ ਪ੍ਰੋਜੈਕਟ ਤਿਆਰ ਕਰਨ ‘ਤੇ ਖਾਸ ਧਿਆਨ ਦਿੱਤਾ ਗਿਆ। ਕੋਰਸ ਵਿੱਚ ਸਰਗਰਮ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਵਿੱਚ ਜਸਕਰਨਜੀਤ ਕੌਰ, ਪ੍ਰਭਮੀਤ ਕੌਰ, ਭਾਵਿਆ, ਵੈਸ਼ਿਕਾ, ਵੈਸ਼ਣਵੀ, ਜਨਜੋਤ ਕੌਰ ਅਤੇ ਨੁਸਰਤ ਫਾਤਿਮਾ ਸ਼ਾਮਲ ਸਨ। ਇਸ ਪ੍ਰੋਗਰਾਮ ਨੇ ਵਿਦਿਆਰਥਣਾਂ ਦੇ ਰਿਸਪਾਂਸਿਵ ਵੈੱਬ ਡਿਜ਼ਾਇਨ, ਫੁੱਲ-ਸਟੈਕ ਡਿਵੈਲਪਮੈਂਟ ਅਤੇ ਸੁਰੱਖਿਅਤ ਕੋਡਿੰਗ ਨਾਲ ਸੰਬੰਧਿਤ ਹੁਨਰਾਂ ਨੂੰ ਹੋਰ ਮਜ਼ਬੂਤ ਕੀਤਾ। ਇਹ ਕੋਰਸ ਪ੍ਰਿੰਸੀਪਲ ਡਾ. (ਸ਼੍ਰੀਮਤੀ) ਏਕਤਾ ਖੋਸਲਾ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਦਾ ਆਯੋਜਨ ਸ੍ਰੀਮਤੀ ਬੀਨੂ ਗੁਪਤਾ ਵੱਲੋਂ ਕੀਤਾ ਗਿਆ, ਜਦਕਿ ਮਲਟੀਮੀਡੀਆ ਵਿਭਾਗ ਦੇ ਮੁਖੀ ਮਿਸਟਰ ਆਸ਼ੀਸ਼ ਚੱਢਾ ਨੇ ਕੋਰਸ ਇੰਚਾਰਜ ਵਜੋਂ ਭੂਮਿਕਾ ਨਿਭਾਈ। ਸੈਸ਼ਨਾਂ ਦੀ ਸਿਖਲਾਈ ਮਲਟੀਮੀਡੀਆ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਮਿਸ ਹੀਨਾ ਧੀਰ ਵੱਲੋਂ ਦਿੱਤੀ ਗਈ। ਸੰਸਥਾ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਅਕਾਦਮਿਕ ਸਿੱਖਿਆ ਅਤੇ ਉਦਯੋਗਿਕ ਲੋੜਾਂ ਵਿਚਕਾਰ ਪੁਲ ਦਾ ਕੰਮ ਕਰਦੇ ਹਨ ਅਤੇ ਵਿਦਿਆਰਥਣਾਂ ਨੂੰ ਪ੍ਰਯੋਗਾਤਮਕ ਗਿਆਨ ਅਤੇ ਰੁਜਗਾਰ ਸਿਖਲਾਈ ਨਾਲ ਗਿਆਨਵਾਨ ਬਣਾਉਂਦੇ ਹਨ।

More Related Stories
ਲਾਗੂ ਹੋਈਆਂ ਨਵੀਆਂ ਵਿਆਜ ਦਰਾਂ: ਜਾਣੋ PPF, NSC ਤੇ SCSS ‘ਤੇ ਹੁਣ ਕਿੰਨਾ ਮਿਲੇਗਾ ਰਿਟਰਨ
ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਮਹਾਰਾਜ ਜਸਦੀਪ ਸਿੰਘ ਗਿੱਲ: ਕ੍ਰਿਸ਼ਨਾ ਤਲਵਾਰ ਦੀ ਅੰਤਿਮ ਸੰਸਕਾਰ ‘ਚ ਹੋਏ ਸ਼ਾਮਲ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ