Global Awareness News

Awareness is Power: Know the World

BREAKING NEWS: ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ-ਪੁਨਰਸੁਰਜੀਤ ਵਿਚਾਲ਼ੇ ਸਮਝੌਤਾ !

BREAKING NEWS: ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ-ਪੁਨਰਸੁਰਜੀਤ ਵਿਚਾਲ਼ੇ ਸਮਝੌਤਾ !

ਮਸਲੇ ਹੱਲ ਕਰਨ ਦਾ ਭਰੋਸਾ, ਮਿਤ ਸ਼ਾਹ ਨੇ ਦਿੱਤਾ ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨਾਂ ਦੇ ਮਸਲੇ,

ਪੰਜਾਬ ਦੀ ਸਿਆਸਤ ਵਿੱਚ ਬਣਨਗੇ ਕਈ ਨਵੇਂ ਸਮੀਕਰਣ

( KOROTANY ) ਨਵੀਂ ਦਿੱਲੀ: ਪੰਜਾਬ ਦੀ ਸਿਆਸਤ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਅਤੇ ਭਾਰਤੀ ਜਨਤਾ ਪਾਰਟੀ ਵਿਚਾਲ਼ੇ ਸਮਝੌਤਾ ਹੋਣ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣਾਂ-2027 ਤੋਂ ਪਹਿਲਾਂ ਹੋਏ ਇਸ ਸਮਝੌਤੇ ਦੀ ਵੱਡੀ ਅਹਿਮੀਅਤ ਹੈ।

ਇਸ ਸਮਝੌਤੇ ਦਾ ਰਸਮੀ ਐਲਾਨ ਵੀ ਛੇਤੀ ਕਰ ਦਿੱਤਾ ਜਾਵੇਗਾ।

ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲ਼ੀ ਜਾਣਕਾਰੀ ਮੁਤਾਬਕ ਅੱਜ ਸਨਿੱਚਰਵਾਰ ਨੂੰ ਪੁਨਰ-ਸੁਰਜੀਤ ਦਲ ਦੇ ਆਗੂਆਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ਼ ਇੱਕ ਅਹਿਮ ਮੀਟਿੰਗ ਹੋਈ। ਤਕਰੀਬਨ ਪੌਣਾ ਘੰਟਾ ਚੱਲੀ ਇਸ ਮੀਟਿੰਗ ਦੌਰਾਨ ਪੁਨਰ-ਸੁਰਜੀਤ ਦਲ ਦੇ ਆਗੂਆਂ ਨੇ ਪੂਰੀ ਦ੍ਰਿੜ੍ਹਤਾ ਅਤੇ ਇੱਕਜੁਟਤਾ ਨਾਲ਼ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਜਿਹੇ ਪੰਜਾਬ ਦੇ ਮੁੱਦੇ ਉਠਾਏ ਅਤੇ ਸੀਨੀਅਰ ਭਾਜਪਾ ਆਗੂ ਅਮਿਤ ਸ਼ਾਹ ਨੇ ਇਨ੍ਹਾਂ ਸਾਰੀਆਂ ਜਾਇਜ਼ ਮੰਗਾਂ ਨੂੰ ਛੇਤੀ ਤੋਂ ਛੇਤੀ ਅਤੇ ਪਹਿਲ ਦੇ ਆਧਾਰ ਉਤੇ ਅਮਲੀ ਰੂਪ ਦੇਣ ਦਾ ਭਰੋਸਾ ਦਿਵਾਇਆ।

ਪੁਨਰ-ਸੁਰਜੀਤ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਗਗਨਜੀਤ ਸਿੰਘ ਬਰਨਾਲ਼ਾ, ਗੁਰਪ੍ਰਤਾਪ ਸਿੰਘ ਵਡਾਲ਼ਾ ਜਿਹੇ ਆਗੂਆਂ ਨੇ ਅੱਜ ਅਮਿਤ ਸ਼ਾਹ ਨਾਲ਼ ਇੱਕ ਉਚ-ਪੱਧਰੀ ਮੀਟਿੰਗ ਕੀਤੀ। ਦਲ ਦੇ ਪ੍ਰਧਾਨ ਆਪਣੇ ਕੁਝ ਹੋਰ ਰੁਝੇਵਿਆਂ ਕਾਰਣ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਇਸ ਮੀਟਿੰਗ ਨੂੰ ਕਾਫ਼ੀ ਗੁਪਤ ਰੱਖਿਆ ਗਿਆ ਤੇ ਮੀਡੀਆ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ ਗਈ।

ਸੂਤਰਾਂ ਨੇ, ਮੀਡੀਆ ਗਰੁੱਪ’ ਨੂੰ ਦੱਸਿਆ ਕਿ ਅਮਿਤ ਸ਼ਾਹ ਨੇ ਅੱਜ ਇਹ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਹੁਣ ਕਿਸੇ ਵੀ ਹਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ‘ਅਕਾਲੀ ਦਲ – ਵਾਰਿਸ ਪੰਜਾਬ ਦੇ’ ਨਾਲ਼ ਕੋਈ ਸਮਝੌਤਾ ਨਹੀਂ ਕਰੇਗੀ। ਹਾਲ਼ੇ ਵਿਧਾਨ ਸਭਾ ਚੋਣਾਂ ਦੌਰਾਨ ਦੋਵੇਂ ਪਾਰਟੀਆਂ ਵਿਚਾਲ਼ੇ ਟਿਕਟਾਂ ਦੀ ਵੰਡ ਬਾਰੇ ਸਮਝੌਤੇ ਲਈ ਇੱਕ ਮੀਟਿੰਗ ਹੋਰ ਹੋਵੇਗੀ।

ਸੂਤਰਾਂ ” ਨਾਲ਼ ਗੱਲਬਾਤ ਦੌਰਾਨ ਪੁਨਰ-ਸੁਰਜੀਤ ਅਕਾਲੀ ਦਲ ਨਾਲ਼ ਜੁੜੇ ਅਤਿ ਭਰੋਸੇਯੋਗ ਸੂਤਰਾਂ ਨੇ ਭਾਜਪਾ ਨਾਲ਼ ਨੇੜ-ਭਵਿੱਖ ‘ਚ ਹੋਣ ਜਾ ਰਹੇ ਸਮਝੌਤੇ ਉਤੇ ਡਾਢੀ ਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਇਹ ਵੀ ਆਸ ਪ੍ਰਗਟਾਈ ਕਿ ਪਿਛਲੇ ਕੁਝ ਸਮੇਂ ਦੌਰਾਨ ਜਿਹੜੇ ਆਗੂ ਕਿਸੇ ਕਾਰਣ ਕਰਕੇ ਪਾਰਟੀ ਨੂੰ ਛੱਡ ਗਏ ਸਨ, ਉਹ ਵੀ ਹੁਣ ਵਾਪਸ ਆ ਜਾਣਗੇ। ਹੋਰਨਾਂ ਆਗੂਆਂ ਦੇ ਵੀ ਹੁਣ ਭਾਜਪਾ ਨਾਲ਼ ਜੁੜਨ ਦੀ ਸੰਭਾਵਨਾ ਬਣੇਗੀ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੁਨਰ-ਸੁਰਜੀਤ ਦਲ ਤੇ ਭਾਜਪਾ ਵਿਚਾਲ਼ੇ ਹੋਏ ਇਸ ਸਮਝੌਤੇ ਦਾ ਪੰਜਾਬ ਵਿੱਚ ਸੁਆਗਤ ਵੀ ਹੋਵੇਗਾ ਤੇ ਕੁਝ ਵਿਰੋਧ ਵੀ ਜ਼ਰੂਰ ਹੋਵੇਗਾ। ਪਰ ਕੁੱਲ ਮਿਲ਼ਾ ਕੇ ਦੋਵੇਂ ਧਿਰਾਂ ਨੂੰ ਫ਼ਾਇਦਾ ਹੀ ਹੋਵੇਗਾ। ਭਾਜਪਾ ਦੀ ਮਦਦ ਨਾਲ਼ ਪੁਨਰ-ਸੁਰਜੀਤ ਦਲ ਪੰਜਾਬ ਦੀਆਂ ਸ਼ਹਿਰੀ ਸੀਟਾਂ ਉਤੇ ਵੀ ਕਾਬਜ਼ ਹੋ ਸਕੇਗਾ। ਦੋਵੇਂ ਪਾਰਟੀਆਂ ਨਾਲ਼ ਕੁਝ ਨਵੇਂ ਲੀਡਰਾਂ ਦੇ ਜੁੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਜੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਿਚਕਾਰ ਗਠਜੋੜ ਹੁੰਦਾ ਹੈ ਤਾਂ ਇਹ ਪੰਜਾਬ ਦੇ ਸਿਆਸੀ ਦ੍ਰਿਸ਼ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰੇਗਾ। ਪੁਨਰ-ਸੁਰਜੀਤ ਦਲ ਦੀ ਪਿੰਡਾਂ ਅਤੇ ਪੰਥਕ ਖੇਤਰਾਂ ਵਿੱਚ ਮੌਜੂਦਗੀ ਅਤੇ ਭਾਜਪਾ ਦੀ ਸ਼ਹਿਰੀ ਖੇਤਰਾਂ ਵਿੱਚ ਪਕੜ ਇਕੱਠੀ ਹੋ ਕੇ ਇੱਕ ਨਵਾਂ ਸਿਆਸੀ ਸਮੀਕਰਨ ਤਿਆਰ ਕਰ ਸਕਦੀ ਹੈ। ਖਾਸ ਕਰਕੇ ਮਾਲਵਾ, ਦੋਆਬਾ ਅਤੇ ਸ਼ਹਿਰੀ ਇਲਾਕਿਆਂ ਵਿੱਚ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ।

ਇਸ ਸੰਭਾਵੀ ਗਠਜੋੜ ਦੀ ਸਭ ਤੋਂ ਵੱਡੀ ਸਿਆਸੀ ਚੁਣੌਤੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਲਈ ਬਣ ਸਕਦੀ ਹੈ। ਜੇ ਪੁਨਰ-ਸੁਰਜੀਤ ਅਕਾਲੀ ਦਲ ਅਤੇ ਭਾਜਪਾ ਇਕੱਠੇ ਚੋਣ ਮੈਦਾਨ ਵਿੱਚ ਉਤਰਦੇ ਹਨ ਤਾਂ ਅਕਾਲੀ ਵੋਟ ਬੈਂਕ ਦੀ ਵੰਡ ਹੋ ਸਕਦੀ ਹੈ, ਜਿਸ ਨਾਲ ਰਵਾਇਤੀ ਅਕਾਲੀ ਰਾਜਨੀਤੀ ‘ਤੇ ਅਸਰ ਪੈ ਸਕਦਾ ਹੈ।

ਭਾਜਪਾ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਆਪਣਾ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਕਿਸਾਨ ਅੰਦੋਲਨ ਤੋਂ ਬਾਅਦ ਪਾਰਟੀ ਨੂੰ ਕਈ ਖੇਤਰਾਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਜਿਹੇ ਵਿੱਚ ਜੇ ਕਿਸੇ ਅਕਾਲੀ ਧੜੇ ਦਾ ਸਾਥ ਮਿਲਦਾ ਹੈ ਤਾਂ ਭਾਜਪਾ ਨੂੰ ਸਿੱਖ ਵੋਟਰਾਂ ਅਤੇ ਪੇਂਡੂ ਖੇਤਰਾਂ ਵਿੱਚ ਆਪਣੀ ਪਹੁੰਚ ਵਧਾਉਣ ਦਾ ਮੌਕਾ ਮਿਲ ਸਕਦਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਹਾਲੇ ਦੋ ਸਾਲ ਤੋਂ ਵੱਧ ਦੂਰ ਹਨ, ਪਰ ਸਿਆਸੀ ਪਾਰਟੀਆਂ ਨੇ ਹੁਣ ਤੋਂ ਹੀ ਆਪਣੀਆਂ ਰਣਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਇਸ ਸੰਭਾਵੀ ਸਮਝੌਤੇ ਨੂੰ ਵੀ ਉਸੇ ਤਿਆਰੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸੀਟਾਂ ਦੀ ਵੰਡ, ਸਾਂਝਾ ਚੋਣ ਪ੍ਰਚਾਰ ਅਤੇ ਹੋਰ ਮੁੱਦਿਆਂ ‘ਤੇ ਅਜੇ ਹੋਰ ਗੱਲਬਾਤ ਹੋਣ ਦੀ ਸੰਭਾਵਨਾ ਹੈ।

ਜੇ ਇਹ ਗਠਜੋੜ ਅਧਿਕਾਰਤ ਰੂਪ ਧਾਰ ਲੈਂਦਾ ਹੈ ਤਾਂ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਤਿਕੋਣਾ ਜਾਂ ਚੌ

ਤਰਫ਼ਾਂ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ, ਜਿਸ ਵਿੱਚ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਨਵਾਂ ਭਾਜਪਾ-ਪੁਨਰ-ਸੁਰਜੀਤ ਗਠਜੋੜ ਆਹਮੋ-ਸਾਹਮਣੇ ਹੋ ਸਕਦੇ ਹਨ।

ਫਿਲਹਾਲ ਸਾਰਿਆਂ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੋਈ ਹੈ ਕਿ ਕੀ ਇਸ ਸੰਭਾਵੀ ਸਮਝੌਤੇ ਦਾ ਅਧਿਕਾਰਤ ਐਲਾਨ ਹੁੰਦਾ ਹੈ ਅਤੇ ਜੇ ਹੁੰਦਾ ਹੈ ਤਾਂ ਪੰਜਾਬ ਦੀ ਰਾਜਨੀਤੀ ਵਿੱਚ ਇਸ ਦੇ ਕੀ ਦੂਰਅੰਦੇਸ਼ ਪ੍ਰਭਾਵ ਸਾਹਮਣੇ ਆਊਣਗੇ।

ਫਿਰ ਪੰਜਾਬ ਦੀ ਸਿਆਸਤ ਵਿੱਚ ਬਣਨਗੇ ਕਈ ਨਵੇਂ ਸਮੀਕਰਣ ?