Global Awareness News

Awareness is Power: Know the World

ਬਲੈਕਮੇਲਿੰਗ / ਬਾਹਾਂ ਮਰੋੜਨ ਵਾਲਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ’-ਹੜਤਾਲ ‘ਤੇ ਚੱਲ ਰਹੇ ਬਿਜਲੀ ਕਾਮਿਆਂ ਨੂੰ ਮੰਤਰੀ ਅਮਨ ਅਰੋੜਾ ਦੀ ਦੋ-ਟੁਕ

ਬਲੈਕਮੇਲਿੰਗ / ਬਾਹਾਂ ਮਰੋੜਨ ਵਾਲਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ’-ਹੜਤਾਲ ‘ਤੇ ਚੱਲ ਰਹੇ ਬਿਜਲੀ ਕਾਮਿਆਂ ਨੂੰ ਮੰਤਰੀ ਅਮਨ ਅਰੋੜਾ ਦੀ ਦੋ-ਟੁਕ

(KOROTANY) ਪੰਜਾਬ ਵਿਚ ਜਾਰੀ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਹੜਤਾਲ ‘ਤੇ ਆਮ ਆਦਮੀ ਪਾਰਟੀ ਸਰਕਾਰ ਨੇ ਸਖਤ ਰੁਖ਼ ਅਪਣਾਇਆ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪ੍ਰੈੱਸ ਕਾਨਫਰੰਸ ਵਿਚ ਹੜਤਾਲੀ ਮੁਲਾਜ਼ਮਾਂ ਨੂੰ ਆੜੇ ਹੱਥੀਂ ਲੈਂਦੇ ਹੋਏ ਦੋਸ਼ ਲਗਾਇਆ ਕਿ ਉਹ ਆਮ ਜਨਤਾ ਤੇ ਕਿਸਾਨਾਂ ਨੂੰ ਮੋਹਰਾ ਬਣਾ ਕੇ ਸਰਕਾਰ ਨੂੰ ਦਬਾਅ ਵਿਚ ਲਿਆਉਣ ਦਾ ਗੰਦਾ ਖੇਡ ਖੇਡ ਰਹੇ ਹਨ।

ਮੰਤਰੀ ਅਰੋੜਾ ਨੇ ਤਿੱਖੇ ਲਹਿਜ਼ੇ ਵਿਚ ਕਿਹਾ ਕਿ ਸਿਰਫ 18500 ਮੁਲਾਜ਼ਮਾਂ ਦੀ ਵਜ੍ਹਾ ਤੋਂ ਪੂਰੇ ਪੰਜਾਬ ਦੇ 3 ਕਰੋੜ ਲੋਕ ਹਨ੍ਹੇਰੇ ਤੇ ਭਾਰੀ ਪ੍ਰੇਸ਼ਾਨੀ ਵਿਚ ਜਿਊਣ ਨੂੰ ਮਜਬੂਰ ਹਨ। ਉਨ੍ਹਾ ਕਿਹਾ ਕਿ ਜਨਤਾ ਨੂੰ ਪ੍ਰੇਸ਼ਾਨ ਕਰਕੇ, ਕਿਸਾਨਾਂ ਦੀ ਖੇਤੀ ‘ਤੇ ਲੱਤ ਮਾਰ ਕੇ, ਸਰਕਾਰ ਦੀ ਬਾਂਹ ਮਰੋੜਨਾ ਤੇ ਮੰਗਾਂ ਮੰਨਵਾਉਣਾ ਕਿਸ ਹੱਦ ਤੱਕ ਸਹੀ ਹੈ? ਇਹ ਤਰੀਕਾ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਨੇ ਮੁਲਾਜ਼ਮਾਂ ਦੇ ਦੋਹਰੇ ਰਵੱਈਏ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਮੁਲਾਜ਼ਮਾਂ ਦੀ ਮੰਗ ‘ਤੇ ਹੀ 20-25 ਦਿਨ ਪਹਿਲਾਂ ਫਾਈਨਾਂਸ, ਪਾਵਰ, ਪਰਸਨਲ ਵਿਭਾਗ ਦੇ ਅਫਸਰਾਂ ਦੇ ਨਾਲ ਖੁਦ ਮੁਲਾਜ਼ਮਾਂ ਦੇ ਚਾਰ ਨੁਮਾਇੰਦਿਆਂ ਨੂੰ ਮਿਲਾ ਕੇ ਇਕ ਸਪੈਸ਼ਲ ਕਮੇਟੀ ਬਣਾਈ ਗਈ ਸੀ। ਜਦੋਂ ਗੱਲਬਾਤ ਦਾ ਦੌਰ ਜਾਰੀ ਹੈ ਤਾਂ ਅਚਾਨਕ ਹੜਤਾਲ ‘ਤੇ ਜਾ ਕੇ ਪੰਜਾਬ ਦੀ ਜਨਤਾ ਨੂੰ ਬਲੈਕਮੇਲ ਕਿਉਂ ਕੀਤਾ ਜਾ ਰਿਹਾ ਹੈ।

ਮੰਤਰੀ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਭਗਵੰਤ ਮਾਨ ਸਰਕਾਰ, ਵਿੱਤ ਮੰਤਰੀ ਹਰਪਾਲ ਚੀਮਾ ਤੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਗੱਲਬਾਤ ਲਈ ਹਮੇਸ਼ਾ ਤਿਆਰ ਹੈ। ਉੁਨ੍ਹਾਂ ਕਿਹਾ ਕਿ ਜੋ ਵਾਜ੍ਹਬ ਮੰਗਾਂ ਹੋਣਗੀਆਂ, ਉਹ ਮੰਨੀਆਂ ਜਾਣਗੀਆਂ ਪਰ ਨਾਲ ਹੀ ਉਨ੍ਹਾਂ ਨੇ ਦੋ-ਟੁਕ ਚੇਤਾਵਨੀ ਵੀ ਦਿੱਤੀ ਕਿ ਬਲੈਕਮੇਲਿੰਗ ਨੂੰ ਚੰਗੇ ਰੂਪ ਵਿਚ ਨਹੀਂ ਦੇਖਿਆ ਜਾਵੇਗਾ। ਮੁਲਾਜ਼ਮ ਤੁਰੰਤ ਹੜਤਾਲ ਖਤਮ ਕਰਨ ਤੇ ਬਿਜਲੀ ਸਪਲਾਈ ਬਹਾਲ ਕਰਨ ਨਹੀਂ ਤਾਂ ਇਸ ਤਾਨਾਸ਼ਾਹੀ ਰਵੱਈਏ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।