Global Awareness News

Awareness is Power: Know the World

America ‘ਚ ਇੰਟਰਨੈਸ਼ਨਲ ਸਟੂਡੈਂਟਸ ਅਤੇ ਪੱਤਰਕਾਰਾਂ ਨੂੰ ਰਾਹਤ

America ‘ਚ ਇੰਟਰਨੈਸ਼ਨਲ ਸਟੂਡੈਂਟਸ ਅਤੇ ਪੱਤਰਕਾਰਾਂ ਨੂੰ ਰਾਹਤ

( KOROTANY ) ਬੋਸਟਨ : ਅਮਰੀਕਾ ਵਿਚ ਇੰਟਰਨੈਸ਼ਨਲ ਸਟੂਡੈਂਟਸ ਅਤੇ ਵਿਦੇਸ਼ੀ ਮੀਡੀਆ ਦੇ ਨੁਮਾਇੰਦਿਆਂ ਨੂੰ ਵੱਡੀ ਰਾਹਤ ਦਿੰਦਿਆਂ ਰਿਹਾਇਸ਼ ਦਾ ਸਮਾਂ ਸੀਮਤ ਕਰਨ ਵਾਲੇ ਟਰੰਪ ਸਰਕਾਰ ਦੇ ਹੁਕਮਾਂ ‘ਤੇ ਰੋਕ ਲਾ ਦਿਤੀ ਹੈ। ਮੈਸਾਚਿਊਸੈਟਸ ਦੇ ਜ਼ਿਲ੍ਹਾ ਜੱਜ ਐਫ਼. ਡੈਨਿਸ ਸੇਲਰ ਨੇ ਸੋਮਵਾਰ ਨੂੰ ਸੁਣਾਏ ਅਹਿਮ ਫ਼ੈਸਲੇ ਵਿਚ ਕਿਹਾ ਕਿ ਡਿਪਾਰਟਮੈਂਟ ਆਫ਼ ਹੋਮ ਸਕਿਉਰਿਟੀ ਵੱਲੋਂ ਹੱਦਾਂ ਤੋਂ ਬਾਹਰ ਜਾਂਦਿਆਂ ਐਫ਼-1 ਵੀਜ਼ਾ, ਜੇ-1 ਵੀਜ਼ਾ ਯਾਨੀ ਐਕਸਚੇਂਜ ਵਿਜ਼ਟਰ ਅਤੇ ਆਈ ਕਲਾਸ ਵੀਜ਼ਾ ਦੀ ਸਮਾਂ ਬਾਰੇ ਹਦਾਇਤਾਂ ਲਾਗੂ ਕੀਤੀਆਂ ਗਈਆਂ।

ਵੀਜ਼ਾ ਹੱਦ ਸੀਮਤ ਕਰਨ ਵਾਲੇ ਟਰੰਪ ਦੇ ਹੁਕਮਾਂ ‘ਤੇ ਲੱਗੀ ਰੋਕ

ਇਥੇ ਦਸਣਾ ਬਣਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਪੱਸ਼ਟ ਤੌਰ ‘ਤੇ ਆਖ ਦਿਤਾ ਗਿਆ ਕਿ ਕੋਰਸ ਖ਼ਤਮ ਹੋਣ ਤੋਂ ਬਾਅਦ ਅਮਰੀਕਾ ਛੱਡਣ ਵਾਸਤੇ ਉਨ੍ਹਾਂ ਕੋਲ ਸਿਰਫ਼ 30 ਦਿਨ ਦਾ ਸਮਾਂ ਹੋਵੇਗਾ। ਦੂਜੇ ਪਾਸੇ ਵਿਦੇਸ਼ੀ ਮੀਡੀਆ ਦੇ ਨੁਮਾਇੰਦਿਆਂ ਨੂੰ ਸਿਰਫ਼ 240 ਦਿਨ ਵਾਸਤੇ ਅਮਰੀਕਾ ਠਹਿਰਨ ਦੀ ਇਜਾਜ਼ਤ ਦਿਤੀ ਗਈ ਅਤੇ ਇਸ ਬਾਅਦ ਵਾਲੇ ਸਮੇਂ ਵਾਸਤੇ ਨਵੇਂ ਸਿਰੇ ਤੋਂ ਇਜਾਜ਼ਤ ਲੈਣ ਦੇ ਹੁਕਮ ਜਾਰੀ ਹੋਏ।