Global Awareness News

Awareness is Power: Know the World

ਹੁਣ UPI ਪੇਮੈਂਟ ‘ਤੇ 15 ਅਕਤੂਬਰ ਤੋਂ ਕਿੰਨੇ ਪੈਸੇ ਲੱਗਣਗੇ

ਹੁਣ UPI ਪੇਮੈਂਟ ‘ਤੇ 15 ਅਕਤੂਬਰ ਤੋਂ ਕਿੰਨੇ ਪੈਸੇ ਲੱਗਣਗੇ

( KOROTANY ) UPI ਤੋਂ ₹2,000 ਤੋਂ ਵੱਧ ਦੀ ਭੁਗਤਾਨ ‘ਤੇ 0.4% ਚਾਰਜ ਲੱਗੇਗਾ। ਫੀਸ ਦੀ ਵੱਧ ਤੋਂ ਵੱਧ ਸੀਮਾ (ਲਿਮਟ) 300 ਰੁਪਏ ਤੱਕ ਕੀਤੀ ਗਈ ਹੈ। ਇਹ ਰਕਮ ਅਲੱਗ-ਅਲੱਗ ਟ੍ਰਾਂਜੈਕਸ਼ਨ ‘ਤੇ ਨਿਰਭਰ ਕਰੇਗੀ। ਇਹ ਚਾਰਜ ਗਾਹਕਾਂ ਤੋਂ ਨਹੀਂ, ਸਗੋਂ ਕਾਰੋਬਾਰੀਆਂ ਤੋਂ ਲਿਆ ਜਾਵੇਗਾ।2,000 ਰੁਪਏ ਤੱਕ ਭੁਗਤਾਨ ਕਰਨ ‘ਤੇ ਗਾਹਕ ਅਤੇ ਕਾਰੋਬਾਰੀ ਦੋਵਾਂ ਤੋਂ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲਈ ਜਾਵੇਗੀ।

ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਸਥਿਤੀ ਸਪੱਸ਼ਟ ਕਰ ਦਿੱਤੀ ਸੀ। RuPay ਡੈਬਿਟ ਕਾਰਡ ਤੋਂ ਹੋਣ ਵਾਲੀ ਪੇਮੈਂਟ ਨੂੰ ਵੀ ਇਸ ਛੋਟ ਵਿੱਚ ਸ਼ਾਮਲ ਕੀਤਾ ਗਿਆ ਹੈ।ਸਰਕਾਰ ਨੇ UPI ਨੂੰ ਉਤਸ਼ਾਹਿਤ ਕਰਨ ਅਤੇ ਮੁਫ਼ਤ ਰੱਖਣ ਲਈ 2021-22 ਵਿੱਚ ਉਤਸ਼ਾਹਨ ਯੋਜਨਾ (ਇੰਸੈਂਟਿਵ ਸਕੀਮ) ਸ਼ੁਰੂ ਕੀਤੀ ਸੀ। ਇਸ ਦੇ ਤਹਿਤ ₹2,000 ਤੱਕ ਦੇ UPI ਭੁਗਤਾਨ ‘ਤੇ 0.15% ਇੰਸੈਂਟਿਵ ਦਿੱਤਾ ਗਿਆ। 2024-25 ਤੱਕ 8,276 ਕਰੋੜ ਰੁਪਏ ਦਾ ਇੰਸੈਂਟਿਵ ਦਿੱਤਾ ਜਾ ਚੁੱਕਾ ਸੀ। ਜੂਨ 2026 ਤੱਕ ਦੇਸ਼ ਵਿੱਚ ਲਗਭਗ 55.5 ਕਰੋੜ UPI ਵਰਤੋਂਕਾਰ (ਯੂਜ਼ਰਸ) ਸਨ।