Global Awareness News

Awareness is Power: Know the World

ਐਡਵੋਕੇਟ ਸ਼੍ਰੀ ਮਨਿੰਦਰ ਸਿੰਘ ਖੁਰਮੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦੋਸ਼ੀ 319 ਬੋਤਲਾਂ ਸ਼ਰਾਬ ਦੇ ਕੇਸ ਵਿਚੋ ਬਾ ਇਜੱਤ ਬਰੀ

ਐਡਵੋਕੇਟ ਸ਼੍ਰੀ ਮਨਿੰਦਰ ਸਿੰਘ ਖੁਰਮੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦੋਸ਼ੀ 319 ਬੋਤਲਾਂ ਸ਼ਰਾਬ ਦੇ ਕੇਸ ਵਿਚੋ ਬਾ ਇਜੱਤ ਬਰੀ

 

ਬਰਨਾਲਾ,19,ਸਤੰਬਰ/- ਕਰਨਪ੍ਰੀਤ ਕਰਨ

ਮਾਨਯੋਗ ਅਡੀਸ਼ਨਲ ਚੀਫ ਜੁਡੀਸ਼ਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਮੁਨੀਸ਼ ਗਰਗ ਜੱਜ ਸਾਹਿਬ ਵੱਲੋਂ ਮੁਲਜਮ ਨਿਰਮਲ ਸਿੰਘ ਵਾਸੀ ਸਹਿਨਾ ਜਿਲਾ ਬਰਨਾਲਾ ਨੂੰ ਮੁਕੱਦਮਾ ਨੰ:166 ਮਿਤੀ 28.11.2017 ਜੇਰ ਦਫਾ 61,1,14 ਐਕਸਾਈਜ ਐਕਟ ਥਾਣਾ ਬਰਨਾਲਾ ਵਿੱਚੋਂ ਲੀਗਲ ਏਡ ਡਿਫੈਂਸ ਕੌਂਸਲ ਦੇ ਕਰੀਮੀਨਲ ਐਡਵੋਕੇਟ ਸ਼੍ਰੀ ਮਨਿੰਦਰ ਸਿੰਘ ਖੁਰਮੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ ਗਿਆ । ਇਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ 319 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਕਰਕੇ ਮੁਕੱਦਮਾ ਨੰ 166 ਮਿਤੀ 28.11.2017 ਜੇਰ ਦਫਾ 61,1,14 ਐਕਸਾਈਜ ਐਕਟ ਤਹਿਤ ਥਾਣਾ ਬਰਨਾਲਾ ਵਿੱਚ ਦਰਜ ਕਰਵਾ ਦਿੱਤਾ । ਜਿਸ ਦੀ ਤਫਤੀਸ਼ ਮੁਕੰਬਲ ਹੋਣ ਤੋਂ ਬਾਅਦ ਚਲਾਨ ਪੇਸ਼ ਅਦਾਲਤ ਕੀਤਾ ਗਿਆ । ਉਹਨਾਂ ਦਸਿਆ ਕਿ ਸਬੂਤਾਂ ਅਤੇ ਗਵਾਹਾਂ ਸਮੇਤ ਕੇਸ ਵਿਚ ਦਿਤੀਆ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਜੱਜ ਸਾਹਿਬ ਸ਼ੀ ਮੁਨੀਸ਼ ਗਰਗ ਜੀ ਵੱਲੋਂ ਮੁਲਜਮ ਨਿਰਮਲ ਸਿੰਘ ਵਾਸੀ ਸਹਿਨਾਂ ਜਿਲਾ ਬਰਨਾਲਾ ਨੂੰ ਮਿਤੀ 10.09.2024 ਨੂੰ ਬਾ ਇਜੱਤ ਬਰੀ ਕਰਨ ਦਾ ਹੁਕਮ ਫਰਮਾਇਆ।