Global Awareness News

Awareness is Power: Know the World

ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਮਲਟੀਮੀਡੀਆ ਵਿਭਾਗ ਦੇ ਵਿਦਿਆਰਥੀਆਂ ਨੇ ਇੱਕ ਟ੍ਰਿਪ ਰਾਹੀਂ ਰਾਜਸਥਾਨ ਦੀਆਂ ਆਰਕੀਟੈਕਚਰ ਦੀਆਂ ਬਾਰੀਕੀਆਂ ਬਾਰੇ ਜਾਣਿਆ।

ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਮਲਟੀਮੀਡੀਆ ਵਿਭਾਗ ਦੇ ਵਿਦਿਆਰਥੀਆਂ ਨੇ ਇੱਕ ਟ੍ਰਿਪ ਰਾਹੀਂ ਰਾਜਸਥਾਨ ਦੀਆਂ ਆਰਕੀਟੈਕਚਰ ਦੀਆਂ ਬਾਰੀਕੀਆਂ ਬਾਰੇ ਜਾਣਿਆ

( Korotany ) Jalandhar: ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਬੀ-ਡਿਜ਼ਾਈਨ ਮਲਟੀਮੀਡੀਆ ਵਿਭਾਗ ਨੇ ਵਿਦਿਆਰਥੀਆਂ ਲਈ ਰਾਜਸਥਾਨ ਦੇ ਜੈਸਲਮੇਰ, ਜੋਧਪੁਰ ਅਤੇ ਉਦੈਪੁਰ ਦੀ ਇੱਕ ਹਫ਼ਤੇ ਲਈ ਟ੍ਰਿਪ ਦਾ ਪ੍ਰਬੰਧ ਕੀਤਾ ਗਿਆ।  ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਇਸ ਟ੍ਰਿਪ ਦੀ ਮਹੱਤਤਾ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਡਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਕਲਾਸ ਰੂਮ ‘ਚ ਬਿਠਾ ਕੇ ਸਿਧਾਂਤਕ ਗਿਆਨ ਦੇਣਾ ਨਹੀਂ ਹੈ, ਸਗੋਂ ਉਨ੍ਹਾਂ ਨੂੰ ਉਨ੍ਹਾਂ ਦੇ ਵਿਸ਼ੇ ‘ਚ ਨਿਪੁੰਨ ਬਣਾਉਣਾ ਅਤੇ ਉਹਨਾਂ ਨੂੰ ਵਿਹਾਰਕ ਗਿਆਨ ਦੇਣਾ ਵੀ ਹੈ । ਮਲਟੀਮੀਡੀਆ ਵਿਭਾਗ ਦੇ ਵਿਦਿਆਰਥੀਆਂ ਲਈ ਨਾ ਸਿਰਫ਼ ਫੋਟੋਗ੍ਰਾਫੀ ਦੀਆਂ ਪੇਚੀਦਗੀਆਂ ਨੂੰ ਜਾਣਨਾ ਮਹੱਤਵਪੂਰਨ ਹੈ, ਸਗੋਂ ਇਹ ਉਨ੍ਹਾਂ ਦੇ ਪਾਠਕ੍ਰਮ ਦਾ ਹਿੱਸਾ ਵੀ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਇੱਕ ਅਜਿਹਾ ਸੂਬਾ ਹੈ ਜਿਸ ਦੀ ਇਮਾਰਤਸਾਜ਼ੀ ਕਲਾ ਅਤੇ ਇਸ ਦੇ ਸ਼ਹਿਰਾਂ ਦੀ ਸੁੰਦਰਤਾ ਯਕੀਨੀ ਤੌਰ ‘ਤੇ ਫੋਟੋਗ੍ਰਾਫੀ ਨੂੰ ਨਵੇਂ ਆਯਾਮ ਪ੍ਰਦਾਨ ਕਰਨ ਦੇ ਸਮਰੱਥ ਹੈ। ਇਸ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਜੈਸਲਮੇਰ ਦੇ ਪਿੰਡ ਕੁਲਧਾਰਾ ਵਿੱਚ ਸਮਾਂ ਬਿਤਾਇਆ ਅਤੇ ਉੱਥੇ ਸੂਰਜ ਚੜ੍ਹਨ ਦਾ ਆਨੰਦ ਮਾਣਦੇ ਹੋਏ ਪਿੰਡ ਦੇ ਲੋਕਾਂ ਦੀ ਜੀਵਨ ਸ਼ੈਲੀ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਇਸ ਨੂੰ ਆਪਣੇ ਕੈਮਰੇ ਵਿੱਚ ਕੈਦ ਵੀ ਕੀਤਾ। ਜੋਧਪੁਰ ਵਿੱਚ ਵਿਦਿਆਰਥੀਆ ਨੂੰ  ਮਹਿਰਾਨਗੜ ਕਿਲਾ ਦੇਖਿਆ ਅਤੇ  ”ਹਿਸਟਰੀ ਥਰੂ ਯੂਅਰ ਲੈਂਸ ” ਅਸਾਈਨਮੈਂਟ ਵੀ ਦਿੱਤੀ ਗਈ ਤਾਂ ਜੋ ਉਹ ਉੱਥੇ ਦੇ ਆਰਕੀਟੈਕਚਰ, ਨੱਕਾਸ਼ੀ ਅਤੇ ਦਰਵਾਜ਼ਿਆਂ ਦੇ ਪਿਛੋਕੜ ਬਾਰੇ ਜਾਣ ਸਕਣ।  ਉਦੈਪੁਰ ਵਿੱਚ, ਵਿਦਿਆਰਥੀਆਂ ਨੇ ਸਿਟੀ ਪੈਲੇਸ, ਸਹੇਲਿਓਂ ਕੀ ਬਾਰੀ ਅਤੇ ਫਤਿਹਸਾਗਰ ਝੀਲ ਵਿੱਚ ਸਮਾਂ ਬਿਤਾਇਆ ਅਤੇ ਉੱਥੋਂ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਿਆ।  ਮਲਟੀਮੀਡੀਆ ਦੇ ਵਿਦਿਆਰਥੀਆਂ ਨੂੰ ‘ਕੈਪਚਰ ਦ ਕਲਰਡ ਪੀਪਲ ਐਂਡ ਸਿਟੀ’ ਦਾ ਕੰਮ ਸੌਂਪਿਆ ਗਿਆ ਤਾਂ ਜੋ ਉਹ ਸਥਾਨਕ ਲੋਕਾਂ ਦੀ ਜੀਵਨ ਸ਼ੈਲੀ ਅਤੇ ਸੱਭਿਆਚਾਰ ਨੂੰ ਜਾਣ ਸਕਣ।  ਉਦੈਪੁਰ ‘ਚ ਵਿਦਿਆਰਥੀਆਂ ਨੇ ਪਿਚੋਲਾ ਝੀਲ ‘ਤੇ ਵੀ ਸਮਾਂ ਬਿਤਾਇਆ।  ਇਸ ਇਤਿਹਾਸਕ ਅਤੇ ਵਿੱਦਿਅਕ ਯਾਤਰਾ ਦੀ ਮਹੱਤਤਾ ਅਤੇ ਸਫ਼ਲਤਾ ਬਾਰੇ ਡਾ: ਢੀਂਗਰਾ ਨੇ ਅਜਿਹੇ ਜਾਣਕਾਰੀ ਭਰਪੂਰ ਆਯੋਜਨ ਲਈ ਮਲਟੀਮੀਡੀਆ ਵਿਭਾਗ ਦੇ ਅਧਿਆਪਕ ਸ਼੍ਰੀ ਵਰਿੰਦਰ ਸੱਗੂ, ਸ਼੍ਰੀ ਦਿਪਤੇਸ਼, ਮੈਡਮ ਰਚਿਤਾ ਅਤੇ ਕਾਮਰਸ ਵਿਭਾਗ ਦੇ ਅਧਿਆਪਕ ਅਮਨਦੀਪ ਠਾਕੁਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਕਿ  ਉਨ੍ਹਾ ਨੇ ਵਿਦਿਆਰਥੀਆਂ ਲਈ ਗਿਆਨ ਭਰਪੂਰ ਤੇ ਮਨੋਰੰਜਕ ਯਾਤਰਾ ਦਾ ਪ੍ਰਬੰਧ ਕੀਤਾ।