Global Awareness News

Awareness is Power: Know the World

ਮਸ਼ਹੂਰ ਮਾਡਲ ਨੇ ਪਤੀ ਨੂੰ ਗੋਲੀਆਂ ਨਾਲ ਭੁੰਨ੍ਹਿਆ, ਫਿਰ ਖੁਦ ਦੀ ਲਈ ਜਾਨ

ਮਸ਼ਹੂਰ ਮਾਡਲ ਨੇ ਪਤੀ ਨੂੰ ਗੋਲੀਆਂ ਨਾਲ ਭੁੰਨ੍ਹਿਆ, ਫਿਰ ਖੁਦ ਦੀ ਲਈ ਜਾਨ

( KOROTANY ) Jalandhar Punjab INDIA,
:ਫਲੋਰੀਡਾ- ਅਮਰੀਕਾ ਦੇ ਫਲੋਰੀਡਾ ਸੂਬੇ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਫਲੋਰੀਡਾ ਦੇ ਮਿਆਮੀ ਸ਼ਹਿਰ ‘ਚ ਕਤਲ ਅਤੇ ਫਿਰ ਖੁਦਕੁਸ਼ੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇੱਕ ਮਾਡਲ ਨੇ ਆਪਣੇ ਪਤੀ ਨੂੰ 5 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜਾਨ ਲੈ ਲਈ। ਦੂਜਿਆਂ ਨੂੰ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੇ ਬਾਲਕੋਨੀ ਤੋਂ ਹੇਠਾਂ ਜ਼ਮੀਨ ‘ਤੇ ਖੂਨ ਡਿੱਗਦਾ ਦੇਖਿਆ।

ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ।

ਇਸ ਔਰਤ ਦੀ ਪਛਾਣ 27 ਸਾਲਾ ਮਾਡਲ ਸਬਰੀਨਾ ਕਾਸਨੀਕੀ ਵਜੋਂ ਹੋਈ ਹੈ। ਸਬਰੀਨਾ ਕੋਸੋਵੋ ਦੀ ਰਹਿਣ ਵਾਲੀ ਸੀ। ਉਹ ਡੇਜੇਫੇਰੋਵਿਕ ਲਈ ਮਾਡਲਿੰਗ ਕਰਦੀ ਸੀ। ਮਾਡਲ ਨੇ ਬੁੱਧਵਾਰ ਰਾਤ ਨੂੰ ਮਿਆਮੀ ਬੀਚ ਦੇ ਕਲੱਬ II ਹਾਲੈਂਡਲੇ ਕੰਡੋ ਟਾਵਰ ਵਿਚ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਰਾਤ ਕਰੀਬ ਸਾਢੇ 12 ਵਜੇ ਉਸ ਨੇ ਅਚਾਨਕ ਆਪਣੇ 34 ਸਾਲਾ ਪਤੀ ਪਜ਼ਤੀਮ ਕਾਸਨੀਕੀ ਨੂੰ ਇਕ ਤੋਂ ਬਾਅਦ ਇਕ 5 ਗੋਲੀਆਂ ਮਾਰ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਆਸ-ਪਾਸ ਦੇ ਲੋਕ ਬਾਲਕੋਨੀ ਵਿਚ ਖੂਨ ਦੇਖ ਕੇ ਘਬਰਾ ਗਏ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਉਸ ਵੱਲੋਂ ਆਪਣੇ ਪਤੀ ਨੂੰ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਕੋਈ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੀ ਪੁਲਸ ਨੂੰ ਫਲੈਟ ਦੇ ਅੰਦਰ ਸਬਰੀਨਾ ਪਿੱਠ ਦੇ ਭਾਰ ਹੇਠਾਂ ਡਿੱਗੀ ਪਈ ਸੀ। ਉਥੇ ਹੀ ਪਜ਼ਤੀਮ ਬਾਲਕੋਨੀ ਵਿਚ ਮੂੰਹ ਦੇ ਭਾਰ ਡਿੱਗਾ ਪਿਆ ਸੀ। ਘਰ ਅੰਦਰ ਟੀਵੀ ਚੱਲ ਰਿਹਾ ਸੀ। ਪੁਲਸ ਇਸ ਘਟਨਾ ਦੀ ਹੱਤਿਆ ਅਤੇ ਖੁਦਕੁਸ਼ੀ ਦੇ ਐਂਗਰ ਤੋਂ ਜਾਂਚ ਕਰ ਰਹੀ ਹੈ।