ਸ਼੍ਰੋਮਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਮ੍ਰਿਤਬਾਣੀ ਪ੍ਰਚਾਰ ਪ੍ਰਸਾਰ ਮੁਹਿੰਮ ਕੇਂਦਰ
( ਹੁਸ਼ਿਆਰਪੁਰ ਜੋਗਿੰਦਰ ਪਾਲ ) : ਪਿੰਡ ਡਾਡਾ ਵਿਖੇ ਬੀਤੇ ਦਿਨੀਂ ਬਹੁਤ ਹੀ ਸਤਿਕਾਰਯੋਗ, ਪੂਜਨੀਯ 108 ਸੰਤ ਪ੍ਰਦੀਪ ਦਾਸ ਜੀ ਦੀ ਰਹਿਨੁਮਾਈ ਹੇਠ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਪਿੰਡ ਦੀ ਪੰਚਾਇਤ ਅਤੇ ਹੋਰ ਸੰਗਤ ਵੀ ਹਾਜ਼ਰ ਹੋਈ, ਜਿਸ ਵਿਚ ਸੰਤ ਪ੍ਰਦੀਪ ਦਾਸ ਜੀ ਨੇ ਜਿਥੇ ਅਣਮੁੱਲੇ ਵਿਚਾਰ ਰੱਖੇ ਉੱਥੇ ਹੀ ਬੜੇ ਸੁਚੱਜੇ ਤੇ ਸਰਲ ਸ਼ਬਦਾਂ ਰਾਹੀਂ ਦੱਸਿਆ ਕਿ 5 ਅਪ੍ਰੈਲ ਤੋਂ ਲੈ ਕੇ 10 ਅਪ੍ਰੈਲ ਤੱਕ ਪਿੰਡ ਡਾਡਾ ਵਿਖੇ ਯੋਗ ਸਾਧਨਾ ਕੈਂਪ ਲੱਗੇਗਾ, ਜਿਸ ਵਿਚ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅਮਿ੍ਤਬਾਣੀ ਨਾਲ ਸੰਗਤਾਂ ਨੂੰ ਜੋੜਦੇ ਹੋਏ ਬਾਣੀ ਬਾਰੇ ਸੰਗਤਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ ਅਤੇ ਨਾਲ ਹੀ ਸ਼ਰੀਰਕ ਤੰਦਰੁਸਤੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਯੋਗਾ ਵੀ ਕਰਾਇਆ ਜਾਵੇਗਾ,108 ਸੰਤ ਸੁਰਿੰਦਰ ਦਾਸ ਜੀ ਨੂੰ ਯਾਦ ਕਰਦਿਆਂ ਨਤਮਸਤਕ ਹੁੰਦੇ ਹੋਏ ਸੰਗਤਾਂ ਨੂੰ ਇਸ ਸਾਧਨਾ ਯੋਗ ਕੈਂਪ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਬੇਨਤੀ ਵੀ ਕੀਤੀ.


More Related Stories
ਮੁੱਖ ਮੰਤਰੀਆਂ ਦੀਆਂ ਜਾਇਦਾਦਾਂ ਦੇ ਵੇਰਵੇ ਆਏ ਸਾਹਮਣੇ, ਦੇਖੋ ਕੌਣ ਹੈ ਸਭ ਤੋਂ ਅਮੀਰ CM
ਬਲੈਕਮੇਲਿੰਗ / ਬਾਹਾਂ ਮਰੋੜਨ ਵਾਲਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ’-ਹੜਤਾਲ ‘ਤੇ ਚੱਲ ਰਹੇ ਬਿਜਲੀ ਕਾਮਿਆਂ ਨੂੰ ਮੰਤਰੀ ਅਮਨ ਅਰੋੜਾ ਦੀ ਦੋ-ਟੁਕ
ਪੰਜਾਬ ਸਰਕਾਰ ਅਤੇ ਔਰਤਾਂ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਮਾਵਨ-ਧਿਆਨ ਸਤਕਾਰ ਯੋਜਨਾ ‘ਤੇ ਸਖ਼ਤ ਰੁਖ਼ ਅਪਣਾਇਆ, ਫੰਡ ਟ੍ਰਾਂਸਫਰ ‘ਤੇ ਰੋਕ ਲਗਾ ਦਿੱਤੀ।