Global Awareness News

Awareness is Power: Know the World

ਪੰਜਾਬ ਸਰਕਾਰ ਵੱਲੋਂ ਡੇਰਾਬੱਸੀ ਹਲਕੇ ਦੇ 17 ਅਨੁਸੂਚਿਤ ਜਾਤੀ ਅਤੇ ਦਿਵਿਆਂਗ ਪਰਿਵਾਰਾਂ ਦੇ 25 ਲੱਖ ਰੁਪਏ ਤੋਂ ਵੱਧ ਦੇ ਕਰਜ਼ੇ ਮੁਆਫ਼

ਪੰਜਾਬ ਸਰਕਾਰ ਵੱਲੋਂ ਡੇਰਾਬੱਸੀ ਹਲਕੇ ਦੇ 17 ਅਨੁਸੂਚਿਤ ਜਾਤੀ ਅਤੇ ਦਿਵਿਆਂਗ ਪਰਿਵਾਰਾਂ ਦੇ 25 ਲੱਖ ਰੁਪਏ ਤੋਂ ਵੱਧ ਦੇ ਕਰਜ਼ੇ ਮੁਆਫ਼

ਸਾਡੀ ਸਰਕਾਰ ਹਾਲਾਤਾਂ ਤੋ ਹਾਰੇ ਮਿਹਨਤਕਸ਼ ਪਰਿਵਾਰਾਂ ਨਾਲ ਹਮੇਸ਼ਾ ਖੜ੍ਹੀ ਹੈ: ਵਿਧਾਇਕ ਰੰਧਾਵਾ*

( KOROTANY ) ਡੇਰਾਬੱਸੀ,  ਜੁਲਾਈ 2025 :

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਦਿਵਿਆਂਗ ਵਰਗ ਦੇ ਮਿਹਨਤਕਸ਼ ਪਰਿਵਾਰਾਂ ਨੂੰ ਆਰਥਿਕ ਰਾਹਤ ਦੇਣ ਦੀ ਨੀਤੀ ਤਹਿਤ ਡੇਰਾਬੱਸੀ ਹਲਕੇ ਦੇ 17 ਪਰਿਵਾਰਾਂ ਦੇ 25,25,922/- ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ ਹਨ। ਇਸ ਸਬੰਧੀ ਮੁਬਾਰਕਪੁਰ ਦੇ ਰੈਸਟ ਹਾਊਸ ਵਿਖੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਲਾਭਪਾਤਰੀਆਂ ਨਾਲ ਮੁਲਾਕਾਤ ਕਰਕੇ ਕਰਜ਼ਾ ਮੁਆਫੀ ਦੇ ਪੱਤਰ ਵਿਤਰਿਤ ਕੀਤੇ ਗਏ।

ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਸਾਡੀ ਸਰਕਾਰ ਹਮੇਸ਼ਾਂ ਹੀ ਗਰੀਬ, ਪੀੜਤ ਅਤੇ ਪਿੱਛੜੇ ਵਰਗ ਦੇ ਹੱਕਾਂ ਦੀ ਰਾਖੀ ਲਈ ਸਮਰਪਿਤ ਹੈ। “ਅਸੀਂ ਸਮਾਜ ਦੇ ਹਰ ਵਰਗ ਨੂੰ ਉਭਾਰਣ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਲਈ ਕਮਰਕੱਸੇ ਕੀਤੇ ਹੋਏ ਹਨ। ਜਿਨ੍ਹਾਂ ਪਰਿਵਾਰਾਂ ਨੇ ਹਾਲਾਤਾਂ ਕਾਰਨ ਕਰਜ਼ਾ ਲਿਆ ਸੀ ਪਰ ਵਾਪਸ ਕਰਨ ਵਿੱਚ ਅਸਮਰਥ ਸਨ, ਉਨ੍ਹਾਂ ਲਈ ਇਹ ਰਾਹਤ ਇੱਕ ਨਵੀਂ ਉਮੀਦ ਹੈ।”

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਯੋਜਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਸਮਾਜਿਕ ਨਿਆਂ ਪ੍ਰਤੀ ਵਚਨਬੱਧਤਾ ਦਾ ਨਤੀਜਾ ਹੈ। ਵਿਧਾਇਕ ਨੇ ਜ਼ਿਲ੍ਹਾ ਐਸ ਸੀ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਮੋਹਾਲੀ ਦੇ ਮੈਨੇਜਰ ਅਵਤਾਰ ਸਿੰਘ ਅਤੇ ਉਹਨਾਂ ਦੀ ਟੀਮ ਦੀ ਵੀ ਤਾਰੀਫ਼ ਕੀਤੀ, ਜਿਨ੍ਹਾਂ ਨੇ ਇਸ ਮੁਹਿੰਮ ਨੂੰ ਜਮੀਨੀ ਪੱਧਰ ‘ਤੇ ਲਾਗੂ ਕਰਕੇ ਸਫਲ ਬਣਾਇਆ।
ਜਿਹਨਾਂ ਪਰਿਵਾਰਾਂ ਦੇ ਕਰਜ਼ੇ ਮਾਫ ਕੀਤੇ ਗਏ ਹਨ ਉਨਾ ਦੀ ਸੂਚੀ ਇਸ ਪ੍ਰਕਾਰ ਹੈ
1 ਬਲਜੀਤ ਸਿੰਘ ਉਜਾਗਰ ਸਿੰਘ ਛੱਤ 40,732, 2 ਗੁਰਨਾਮ ਸਿੰਘ ਨੰਦ ਸਿੰਘ ਖਿਜ਼ਰਗੜ 94,006, 3 ਜਗਦੀਸ਼ ਰਾਏ ਮੇਹਰ ਚੰਦ ਨੰਗਲਾ ਬਾਜੀਗਰ ਬਸਤੀ 2,19,215, 4 ਰੋਸ਼ਨ ਲਾਲ ਅਮਰ ਸਿੰਘ ਨੰਗਲਾ ਬਾਜੀਗਰ ਬਸਤੀ 3,32,492, 5 ਅਸ਼ੋਕ ਕੁਮਾਰ ਇੰਦਰ ਰਾਮ ਨੰਗਲਾ ਬਾਜੀਗਰ ਬਸਤੀ 1,90,255, 6 ਬਲਬੀਰ ਸਿੰਘ ਇੰਦਰ ਰਾਜ ਨੰਗਲਾ ਬਾਜੀਗਰ ਬਸਤੀ 3,32,068, 7 ਦੇਸਰਾਜ ਮੇਹਰ ਚੰਦ ਨੰਗਲਾ ਬਾਜੀਗਰ ਬਸਤੀ 47,512, 8 ਗੁਰਚਰਨ ਸਿੰਘ ਮੇਹਰ ਚੰਦ ਨੰਗਲਾ ਬਾਜੀਗਰ ਬਸਤੀ 1,89,740, 9 ਸੁਰਜੀਤ ਕੁਮਾਰ ਮੋਹਣ ਲਾਲ ਨੰਗਲਾ ਬਾਜੀਗਰ ਬਸਤੀ 72,684, 10 ਸੁਖਪਾਲ ਸਿੰਘ ਸਰਵਣ ਸਿੰਘ ਤਸੋਲੀ 2,33,942, 11 ਬਲਿਹਾਰ ਸਿੰਘ ਨਸੀਬ ਚੰਦ – 2,07,774, 12 ਹਰਮੇਸ਼ ਸਿੰਘ ਦਿਆਲ ਸਿੰਘ – 33,182, 13 ਦੇਸਰਾਜ ਖਾਨ ਚੰਦ ਨੰਗਲਾ ਬਾਜੀਗਰ ਬਸਤੀ 1,99,623, 14 ਗੁਰਮੀਤ ਕੁਮਾਰ ਸ਼ਾਦੀ ਰਾਮ ਨੰਗਲਾ ਬਾਜੀਗਰ ਬਸਤੀ 1,30,732, 15 ਹਰਮੇਸ਼ ਸਿੰਘ ਛਿੱਤਰ ਸਿੰਘ ਚਡਿਆਲਾ 30,049, 16 ਅਵਤਾਰ ਸਿੰਘ ਪ੍ਰਕਾਸ਼ ਸਿੰਘ ਈਸਾਪੁਰ ਰੋਣੀ 1,49,588, 17 ਸੰਦੀਪ ਕੁਮਾਰ ਰਜਿੰਦਰ ਕੁਮਾਰ ਤ੍ਰਿਵੇਦੀ ਕੈਂਪ, ਮੁਬਾਰਕਪੁਰ 22,328

ਮੈਨੇਜਰ ਅਵਤਾਰ ਸਿੰਘ ਨੇ ਇਸ ਮੌਕੇ ਕਿਹਾ ਕਿ “ਸਾਡੀ ਟੀਮ ਇਸ ਮੁਹਿੰਮ ਲਈ ਪੂਰੀ ਲਗਨ ਨਾਲ ਜੁਟੀ ਹੋਈ ਹੈ। ਸਾਡਾ ਨਿਸ਼ਾਨਾ ਇਹ ਹੀ ਹੈ ਕਿ ਅਨੁਸੂਚਿਤ ਜਾਤੀ ਅਤੇ ਦਿਵਿਆਂਗ ਭਾਈਚਾਰੇ ਦਾ ਕੋਈ ਵੀ ਮੈਂਬਰ ਹੱਕ ਤੋਂ ਵਾਂਝਾ ਨਾ ਰਹੇ।”

ਇਸ ਸਮਾਗਮ ਦੌਰਾਨ ਕਈ ਪਰਿਵਾਰਾਂ ਦੀਆਂ ਅੱਖਾਂ ਭਰ ਆਈਆਂ, ਜਦ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਸੀ ਕਿ ਕੋਈ ਉਨ੍ਹਾਂ ਦੀ ਸੁਣਵਾਈ ਨਹੀਂ ਕਰੇਗਾ, ਪਰ ਹੁਣ ਉਨ੍ਹਾਂ ਦੇ ਜੀਵਨ ਵਿੱਚ ਨਵੀਂ ਰੋਸ਼ਨੀ ਆਈ ਹੈ।