Global Awareness News

Awareness is Power: Know the World

ਮੁਫਤ ਰਾਸ਼ਨ ਲੈਣ ਵਾਲੇ ਲਾਭਪਾਤਰੀ ਜਲਦ ਤੋਂ ਜਲਦ ਈ-ਕੇ.ਵਾਈ.ਸੀ ਕਰਵਾਉਣਾ

ਮੁਫਤ ਰਾਸ਼ਨ ਲੈਣ ਵਾਲੇ ਲਾਭਪਾਤਰੀ ਜਲਦ ਤੋਂ ਜਲਦ ਈ-ਕੇ.ਵਾਈ.ਸੀ ਕਰਵਾਉਣਾ ਬਣਾਉਣ ਯਕੀਨੀ – ਡੇਜੀ ਮਹਿਤਾ

( KOROTANY ) ਮਾਲੇਰਕੋਟਲਾ 10 ਜੁਲਾਈ-

                   ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਡੇਜੀ ਮਹਿਤਾ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਅਧੀਨ ਮੁਫ਼ਤ ਰਾਸ਼ਨ ਦਾ ਲਾਭ ਲੈ ਰਹੇ ਸਮੂਹ ਲਾਭਪਾਤਰੀਆਂ ਨੂੰ ਜਲਦ ਤੋਂ ਜਲਦ ਆਪਣੀ ਅਤੇ ਆਪਣੇ ਪਰਿਵਾਰ ਦੀ ਈ-ਕੇ.ਵਾਈ.ਸੀ (e-KYC) ਕਰਵਾਉਣ ਦੀ ਅਪੀਲ ਕੀਤੀ ਗਈ ਹੈ।

                   ਉਨ੍ਹਾ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਲਾਭਪਾਤਰੀ ਵੱਲੋਂ  ਆਪਣੀ ਈ-ਕੇ.ਵਾਈ.ਸੀ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਲਈ ਉਹਨਾਂ ਸਮੂਹ ਲਾਭਪਾਤਰੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕੀ ਰਾਸ਼ਨ ਡੀਲਰ ਜਾਂ ਆਨਲਾਈਨ ਸਾਧਨਾਂ ਰਾਹੀਂ ਜਲਦ ਤੋਂ ਜਲਦ ਈ-ਕੇ.ਵਾਈ.ਸੀ ਕਰਵਾਉਣ ਤਾਂ ਜੋ ਕੋਈ ਵੀ ਲਾਭਪਾਤਰੀ ਮੁਫਤ ਰਾਸ਼ਨ ਦੀ ਸਕੀਮ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ।

                   ਉਨ੍ਹਾਂ ਹੋਰ ਦਸਿੱਆ  ਮੇਰਾ ਈ ਕੇ ਵਾਈ ਸੀ ਐਪ ਰਾਹੀਂ ਵੀ ਲਾਭਪਾਤਰੀ ਆਪਣੇ ਮੋਬਾਈਲ ਤੋਂ ਘਰ ਬੈਠੇ ਹੀ ਆਪਣੀ ਈ-ਕੇ.ਵਾਈ.ਸੀ ਕਰ ਸਕਦੇ ਹਨ ਤਾਂ ਕਿ ਉਹ ਆਪਣੇ ਰਾਸ਼ਨ ਦਾ ਲਾਭ ਨਿਰਵਿਘਨ ਲੈ ਸਕਣ।।