ਦੋ ਸੂਬਿਆਂ ਨੂੰ ਜੋੜਣ ਵਾਲਾ ਪੁਲ ਟੁੱਟਿਆ : ਭਾਰੀ ਮੀਂਹ ਕਾਰਨ ਤਬਾਹੀ
( KOROTANY ) ਜੰਮੂ-ਕਸ਼ਮੀਰ 24 ਅਗਸਤ, 2025: ਜੰਮੂ-ਕਸ਼ਮੀਰ ਵਿੱਚ ਭਾਰੀ ਬਾਰਿਸ਼ ਤਬਾਹੀ ਮਚਾ ਰਹੀ ਹੈ। ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ ‘ਤੇ ਸਹਾਰ ਖੱਡ ‘ਤੇ ਬਣਿਆ ਪੁਲ ਤੇਜ਼ ਵਹਾਅ ਕਾਰਨ ਵਿਚਕਾਰੋਂ ਨੁਕਸਾਨਿਆ ਗਿਆ ਹੈ। ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਪੁਲ ਦਾ ਇੱਕ ਹਿੱਸਾ ਟੁੱਟ ਗਿਆ ਹੈ ਅਤੇ ਮੁੜ ਗਿਆ ਹੈ ਅਤੇ ਇਸ ਵਿੱਚ ਤਰੇੜਾਂ ਸਾਫ਼ ਦਿਖਾਈ ਦੇ ਰਹੀਆਂ ਹਨ।
ਜਾਣਕਾਰੀ ਅਨੁਸਾਰ, ਪੁਲ ਐਨਾ ਜਿਆਦਾ ਨੁਕਸਾਨਿਆਂ ਗਿਆ ਹੈ ਕਿ ਇਹ ਪੁਲ ਕਿਸੇ ਵੀ ਸਮੇਂ ਪੂਰੀ ਤਰ੍ਹਾਂ ਡਿੱਗ ਸਕਦਾ ਹੈ। ਪੁਲ ਟੁੱਟਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਨਾਲ ਹਾਈਵੇਅ ‘ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ। ਜਿਸ ਦੇ ਬੰਦ ਹੋਣ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ। ਇੱਥੇ ਦੱਸਦੇ ਚੱਲੀਏ ਕਿ ਸਰਹੱਦੀ ਜਿਲ੍ਹੇ ਪਠਾਨਕੋਟ ਨੂੰ ਜੰਮੂ ਨਾਲ ਜੋੜਨ ਵਾਲਾ ਇੱਕ ਮਹੱਤਵਪੂਰਨ ਰਸਤਾ ਹੈ।

More Related Stories
ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਮਹਾਰਾਜ ਜਸਦੀਪ ਸਿੰਘ ਗਿੱਲ: ਕ੍ਰਿਸ਼ਨਾ ਤਲਵਾਰ ਦੀ ਅੰਤਿਮ ਸੰਸਕਾਰ ‘ਚ ਹੋਏ ਸ਼ਾਮਲ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ
ਪੰਜਾਬ – ਬਲਾਤਕਾਰ ਦੇ ਦੋਸ਼ਾਂ ਨੂੰ ਲੈ ਕੇ ਐਲਪੀਯੂ ਵਿੱਚ ਹੰਗਾਮਾ: ਵਿਦਿਆਰਥੀਆਂ ਨੇ ਕੈਂਪਸ ਨੂੰ ਅੱਗ ਲਗਾ ਦਿੱਤੀ, ਐਂਟਰੀ ਗੇਟ ਤੋੜਨ ਦੀ ਕੋਸ਼ਿਸ਼ ਕੀਤੀ; ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕਰ ਦਿੱਤਾ ਗਿਆ