Global Awareness News

Awareness is Power: Know the World

ਹੁਸ਼ਿਆਰਪੁਰ ‘ਚ ਗੈਸ ਟੈਂਕਰ ਧਮਾਕਾ: ਨੈਸ਼ਨਲ ਹਾਈਵੇਅ ‘ਤੇ ਨਾਜਾਇਜ਼ ਕੱਟ ਬਣਿਆ ਤਬਾਹੀ ਦਾ ਕਾਰਨ, ਤਿੰਨ ਦੀ ਮੌਤ, 18 ਗੰਭੀਰ

ਹੁਸ਼ਿਆਰਪੁਰ ‘ਚ ਗੈਸ ਟੈਂਕਰ ਧਮਾਕਾ: ਨੈਸ਼ਨਲ ਹਾਈਵੇਅ ‘ਤੇ ਨਾਜਾਇਜ਼ ਕੱਟ ਬਣਿਆ ਤਬਾਹੀ ਦਾ ਕਾਰਨ, ਤਿੰਨ ਦੀ ਮੌਤ, 18 ਗੰਭੀਰ

( KOROTANY ) ਹੁਸ਼ਿਆਰਪੁਰ-ਜਲੰਧਰ ਨੈਸ਼ਨਲ ਹਾਈਵੇ ‘ਤੇ ਸਥਿਤ ਪਿੰਡ ਮੰਡਿਆਲਾ ‘ਚ ਸ਼ੁੱਕਰਵਾਰ ਦੇਰ ਰਾਤ ਟੈਂਕਰ ਤੋਂ ਗੈਸ ਰਿਸਣ ਨਾਲ ਹੋਈ ਤਬਾਹੀ ਦਾ ਵੱਡਾ ਕਾਰਨ ਨੈਸ਼ਨਲ ਹਾਈਵੇ ਦੇ ਡਿਵਾਈਡਰ ‘ਤੇ ਬਣਿਆ ਨਾਜਾਇਜ਼ ਕੱਟ ਸੀ। ਇਸੇ ਨਾਜਾਇਜ਼ ਕੱਟ ਤੋਂ ਦੂਜੀ ਲੇਨ ‘ਚ ਜਾ ਰਹੇ ਗੈਸ ਨਾਲ ਭਰੇ ਟੈਂਕਰ ਨਾਲ ਜਲੰਧਰ ਤੋਂ ਸਬਜ਼ੀਆਂ ਲੈ ਕੇ ਪਰਤ ਰਹੀ ਬੋਲੈਰੋ ਗੱਡੀ ਟਕਰਾ ਗਈ ਤੇ ਟੈਂਕਰ ਤੋਂ ਗੈਸ ਰਿਸਣੀ ਸ਼ੁਰੂ ਹੋ ਗਈ।

ਦੇਖਦੇ ਹੀ ਦੇਖਦੇ ਸੜਕ ਕਿਨਾਰੇ ਸਥਿਤ 50 ਤੋਂ ਜ਼ਿਆਦਾ ਦੁਕਾਨਾਂ ਤੇ ਕਈ ਘਰ ਅੱਗ ਦੇ ਗੋਲੇ ਦੀ ਲਪੇਟ ‘ਚ ਆ ਗਏ। ਇਸ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋਈ ਜਦਕਿ ਦਸ ਔਰਤਾਂ ਸਣੇ 18 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ‘ਚੋਂ 13 ਨੂੰ ਰੈਫਰ ਕਰ ਦਿੱਤਾ ਗਿਆ ਹੈ ਤੇ ਦੋ ਨੂੰ ਛੁੱਟੀ ਦੇ ਦਿੱਤੀ ਗਈ ਹੈ। ਮਿ੍ਰਤਕਾਂ ਦੀ ਪਛਾਣ ਸੁਖਜੀਤ ਸਿੰਘ, ਬਲਵੰਤ ਰਾਏ ਤੇ ਧਰਮਵੀਰ ਵਰਮਾ ਦੇ ਰੂਪ ‘ਚ ਹੋਈ ਹੈ। ਉੱਧਰ, ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੋ-ਦੋ ਲੱਖ ਰੁਪਏ ਦੀ ਆਰਥਿਕ ਮਦਦ ਦੇਣ ਤੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਉਣ ਦਾ ਐਲਾਨ ਕੀਤਾ ਹੈ। ਉੱਥੇ, ਡੀਸੀ ਆਸ਼ਿਕਾ ਜੈਨ ਨੇ ਇਸ ਦੀ ਜਾਂਚ ਏਡੀਸੀ (ਜਨਰਲ) ਅਮਰਬੀਰ ਕੌਰ ਨੂੰ ਸੌਂਪ ਕੇ 15 ਦਿਨਾਂ ‘ਚ ਰਿਪੋਰਟ ਮੰਗੀ ਹੈ।

ਸ਼ੁੱਕਰਵਾਰ ਨੂੰ ਹਿੰਦੂਸਤਾਨ ਪੈਟਰੋਲੀਅਮ ਦਾ ਟੈਂਕਰ (ਪੀਬੀ-13ਏਐੱਫ 9933) ਬਠਿੰਡਾ ਦੀ ਰਿਫਾਇਨਰੀ ਤੋਂ ਗੈਸ ਭਰ ਕੇ ਮੰਡਿਆਲਾ ਬੌਟਲਿੰਗ ਪਲਾਂਟ ਲਈ ਰਵਾਨਾ ਹੋਇਆ ਸੀ। ਦੇਰ ਰਾਤ ਕਰੀਬ ਸਵਾ ਦਸ ਵਜੇ ਜਦੋਂ ਟੈਂਕਰ ਮੰਡਿਆਲਾ ਪਹੁੰਚਿਆ ਤਾਂ ਉਹ ਸੱਜੇ ਪਾਸੇ ਸਥਿਤ ਬੌਟਲਿੰਗ ਪਲਾਂਟ ‘ਚ ਜਾਣ ਦੀ ਬਜਾਏ ਨੈਸ਼ਨਲ ਹਾਈਵੇ ‘ਤੇ ਬਣਾਏ ਗਏ ਨਾਜਾਇਜ਼ ਕੱਟ ਤੋਂ ਖੱਬੇ ਪਾਸੇ ਸਥਿਤ ਪਿੰਡ ਢੇਹਾ ਵੱਲ ਜਾਣ ਲੱਗਾ। ਟੈਂਕਰ ਦੀ ਲੰਭਾਈ ਜ਼ਿਆਦਾ ਹੋਣ ਕਾਰਨ ਜਿਵੇਂ ਹੀ ਡਰਾਈਵਰ ਨੇ ਮੁੜਨ ਲਈ ਟੈਂਕਰ ਨੂੰ ਦੁਬਾਰਾ ਪਿੱਛੇ ਕਰਨਾ ਚਾਹਿਆ ਤਾਂ ਉਸ ਨਾਲ ਜਲੰਧਰ ਤੋਂ ਆ ਰਹੀ ਬੋਲੈਰੋ ਗੱਡੀ ਜਾ ਟਕਰਾਈ। ਟੈਂਕਰ ਤੋਂ ਗੈਸ ਰਿਸਣੀ ਸ਼ੁਰੂ ਹੋ ਗਈ ਤੇ ਇਕ ਤੇਜ਼ ਧਮਾਕਾ ਸੁਣਾਈ ਦਿੱਤਾ। ਧਮਾਕੇ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਈ ਦੁਕਾਨਾਂ ਦੀਆਂ ਛੱਤਾਂ ਤੱਕ ਉੱਡ ਗਈਆਂ ਤੇ ਕਈਆਂ ਦੇ ਸ਼ਟਰ ਟੁੱਟ ਗਏ। ਇਹੀ ਨਹੀਂ, ਦੁਕਾਨਾਂ ਤੇ ਆਲੇ-ਦੁਆਲੇ ਦੇ ਘਰਾਂ ‘ਚ ਅੱਗ ਲੱਗ ਗਈ। ਇਸੇ ਅੱਗ ਦੀ ਲਪੇਟ ‘ਚ ਆਉਣ ਨਾਲ 21 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਨ੍ਹਾਂ ‘ਚੋਂ ਦੋ ਨੇ ਸ਼ੁੱਕਰਵਾਰ ਦੇਰ ਰਾਤ ਜਦਕਿ ਇਕ ਨੇ ਸ਼ਨਿਚਰਵਾਰ ਨੂੰ ਦਮ ਤੋੜ ਦਿੱਤਾ।

ਲੋਕਾਂ ਨੇ ਕਿਹਾ, ਪ੍ਰਭਾਵਸ਼ਾਲੀ ਵਿਅਕਤੀ ਲੰਬੇ ਸਮੇਂ ਤੋ ਕਰ ਰਿਹਾ ਗੈਸ ਚੋਰੀ

ਪਿੰਡ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਪਿੰਡ ਢੇਹਾ ਦਾ ਇਕ ਪ੍ਰਭਾਵਸ਼ਾਲੀ ਵਿਅਕਤੀ ਪਿਛਲੇ ਲੰਬੇ ਸਮੇਂ ਤੋਂ ਗੈਸ ਪਲਾਂਟ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਰਸੋਈ ਗੈਸ ਦੀ ਚੋਰੀ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਟੈਂਕਰ ਵੀ ਉੱਥੇ ਜਾ ਰਿਹਾ ਸੀ। ਉਨ੍ਹਾਂ ਨੇ ਇਸ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੇ ਉਕਤ ਪ੍ਰਭਾਵਸ਼ਾਲੀ ਵਿਅਕਤੀ ਨੂੰ ਰਾਊਂਡਅੱਪ ਕੀਤਾ ਹੈ। ਇਸ ਬਾਰੇ ਗੱਲ ਕਰਨ ‘ਤੇ ਪਲਾਂਟ ਮੈਨੇਜਰ ਰਾਹੁਲ ਕੁਮਾਰ ਨੇ ਟੈਂਕਰ ਪਲਾਂਟ ‘ਚ ਨਹੀਂ ਆਇਆ ਕਹਿੰਦੇ ਹੋਏ ਫੋਨ ਕੱਟ ਦਿੱਤਾ।

होशियारपुर में गैस टैंकर विस्फोट: राष्ट्रीय राजमार्ग पर अवैध कट से मची तबाही, तीन की मौत, 18 गंभीर

( KOROTANY )  Jalandhar : होशियारपुर-जालंधर राष्ट्रीय राजमार्ग पर स्थित मंडियाला गाँव में शुक्रवार देर रात एक टैंकर से गैस रिसाव के कारण मची तबाही का मुख्य कारण राष्ट्रीय राजमार्ग के डिवाइडर पर बना एक अवैध कट था। इसी अवैध कट से जालंधर से सब्ज़ियाँ लेकर लौट रही एक बोलेरो गाड़ी दूसरी लेन में चल रहे गैस से भरे टैंकर से टकरा गई और टैंकर से गैस का रिसाव होने लगा।

देखते ही देखते सड़क किनारे स्थित 50 से ज़्यादा दुकानें और कई घर आग की चपेट में आ गए। इस हादसे में तीन लोगों की मौत हो गई, जबकि दस महिलाओं समेत 18 लोगों का इलाज चल रहा है। इनमें से 13 को रेफर किया गया है और दो को छुट्टी दे दी गई है। मृतकों की पहचान सुखजीत सिंह, बलवंत राय और धर्मवीर वर्मा के रूप में हुई है। इस बीच, मुख्यमंत्री भगवंत मान और राज्यपाल गुलाब चंद कटारिया ने हादसे पर दुख व्यक्त किया है। मुख्यमंत्री ने हादसे में मारे गए लोगों के परिजनों को दो-दो लाख रुपये की आर्थिक सहायता और घायलों के मुफ्त इलाज की घोषणा की है। इस बीच, डीसी आशिका जैन ने एडीसी (जनरल) अमरबीर कौर को मामले की जांच सौंपकर 15 दिनों के भीतर रिपोर्ट मांगी है।

शुक्रवार को हिंदुस्तान पेट्रोलियम का एक टैंकर (PB-13AF 9933) बठिंडा रिफाइनरी से गैस भरकर मंडियाला बॉटलिंग प्लांट के लिए निकला था। देर रात करीब 10:15 बजे जब टैंकर मंडियाला पहुंचा, तो दाईं ओर स्थित बॉटलिंग प्लांट की बजाय, राष्ट्रीय राजमार्ग पर बने एक अवैध कट से बाईं ओर ढेहा गांव की ओर जाने लगा। टैंकर की लंबाई ज्यादा होने के कारण, जैसे ही चालक ने टैंकर को पीछे मोड़ने की कोशिश की, जालंधर की ओर से आ रही एक बोलेरो गाड़ी उससे टकरा गई। टैंकर से गैस लीक होने लगी और एक जोरदार धमाका हुआ। विस्फोट की भयावहता का अंदाजा इसी बात से लगाया जा सकता है कि कई दुकानों की छतें उड़ गईं और कई के शटर टूट गए। इतना ही नहीं, दुकानों और आसपास के घरों में भी आग लग गई। इस आग में 21 लोग गंभीर रूप से घायल हो गए। इनमें से दो की शुक्रवार देर रात और एक की शनिवार को मौत हो गई।

लोगों ने कहा, रसूखदार लंबे समय से कर रहा है गैस चोरी

ग्रामीणों का आरोप है कि ढेहा गाँव का एक रसूखदार व्यक्ति गैस प्लांट के अधिकारियों की मिलीभगत से लंबे समय से रसोई गैस चोरी कर रहा है। उनका कहना है कि यह टैंकर भी वहाँ जा रहा था। उन्होंने इसकी निष्पक्ष जाँच की माँग की है। सूत्रों की मानें तो पुलिस ने उक्त रसूखदार व्यक्ति को हिरासत में ले लिया है। इस बारे में पूछे जाने पर प्लांट मैनेजर राहुल कुमार ने यह कहकर फोन काट दिया कि टैंकर प्लांट में आया ही नहीं।