Global Awareness News

Awareness is Power: Know the World

जयशंकर का अमेरिका को कड़ा जवाब, पूरी खबर पढ़ें

जयशंकर का अमेरिका को कड़ा जवाब, पूरी खबर पढ़ें

( KOROTANY ) India/America : विदेश मंत्री एस. जयशंकर ने एक तरह से अमेरिका को जवाब देते हुए कहा है कि अगर आपको भारत द्वारा रूस से तेल खरीदने से दिक्कत है, तो हमसे तेल न खरीदें। गौरतलब है कि भारत रूस से जो कच्चा तेल खरीदता है, उसके रिफाइंड उत्पादों के खरीदारों में यूरोप के साथ-साथ अमेरिका भी शामिल है।

इस तथ्य को उजागर करके भारतीय विदेश मंत्री ने अमेरिकी राष्ट्रपति ट्रंप के दोहरे मापदंड को उजागर करने का ही काम किया है।

ऐसा करना ज़रूरी था क्योंकि अमेरिकी राष्ट्रपति ने द्विपक्षीय व्यापार वार्ता विफल होने के कारण भारत पर 25 प्रतिशत टैरिफ लगाया है। इतना ही नहीं, उन्होंने रूस से तेल खरीद को बढ़ावा देने पर दंड स्वरूप 25 प्रतिशत का और टैरिफ लगाने की घोषणा की है। यह घोषणा 27 अगस्त से लागू होनी है। ट्रंप का तर्क है कि भारत रूस से तेल खरीदकर पुतिन को यूक्रेन के खिलाफ युद्ध जारी रखने में मदद कर रहा है। यह एक बेतुका और हास्यास्पद आरोप है क्योंकि रूसी तेल का सबसे बड़ा खरीदार चीन है। ट्रंप इसके खिलाफ कड़ी कार्रवाई करने का साहस नहीं जुटा पा रहे हैं। शायद इसलिए कि अगर वह ऐसा करता है, तो चीन भी जवाबी कार्रवाई करेगा, जिससे अमेरिकी हितों को नुकसान पहुँच सकता है। यूरोप भी रूस से बड़ी मात्रा में गैस खरीदता है। अमेरिका खुद रूस से उर्वरक खरीद रहा है। यह अच्छी बात है कि विदेश मंत्री जयशंकर ने यह कहने में ज़रा भी संकोच नहीं किया कि जो लोग खुद रूस के साथ व्यापार करते हैं, उन्हें दूसरों, यानी भारत के रूस के साथ व्यापार करने पर बहुत आपत्ति है।

इससे बड़ी त्रासदी और क्या हो सकती है कि जो अमेरिका कभी मुक्त व्यापार की वकालत करता था और इसके लिए दुनिया भर के देशों पर दबाव डालता था, वह अब अपने हितों की रक्षा के लिए बेहद सतर्क रवैया अपना रहा है।

यह व्यवहार ट्रंप के साथ-साथ अमेरिकी अरबपति कारोबारियों द्वारा भी सिद्ध किया जा रहा है। इन सबके बावजूद, अमेरिकी अर्थव्यवस्था मज़बूत नहीं हो रही है। अमेरिकी राष्ट्रपति भारत के खिलाफ अपनी मनमानी टैरिफ नीति की चाहे जितनी भी बात करें, सच्चाई यह है कि भारत अब उनके दबाव में नहीं आने वाला है।

उन्हें आना भी नहीं चाहिए। भारतीय विदेश मंत्री ने यही संदेश देने की बात कही कि भारत ने अमेरिका के साथ व्यापार वार्ता में एक सीमा रेखा खींच दी है। दरअसल, यही नए भारत का संदेश है। अगर ट्रंप अपनी मनमानी नहीं छोड़ते, तो अमेरिका के लिए मुश्किलें और बढ़ेंगी क्योंकि अब वह भारत जैसे देशों को अपनी ऐसी सामग्रियाँ खरीदने के लिए मजबूर करने की स्थिति में नहीं है जो उपयोगी नहीं हैं। हालांकि, अमेरिका मुख्य रूप से हथियार बेचता है और इसलिए अस्थिरता और संघर्ष को बढ़ावा देता है। यह भी ध्यान रखना चाहिए कि ब्रिक्स जैसे संगठन अमेरिका से मुकाबला करने के लिए कमर कस रहे हैं।

ਜੈਸ਼ੰਕਰ ਦਾ ਅਮਰੀਕਾ ਨੂੰ ਕਰਾਰਾ ਜਵਾਬ ਪੜ੍ਹੋ ਪੂਰੀ ਖਬਰ

( KOROTANY ) INDIA/ America: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਹ ਕਹਿ ਕੇ ਇਕ ਤਰ੍ਹਾਂ ਨਾਲ ਅਮਰੀਕਾ ਨੂੰ ਉਸੇ ਦੀ ਭਾਸ਼ਾ ਵਿਚ ਜਵਾਬ ਦਿੱਤਾ ਹੈ ਕਿ ਜੇਕਰ ਤੁਹਾਨੂੰ ਭਾਰਤ ਵੱਲੋਂ ਰੂਸ ਤੋਂ ਤੇਲ ਖ਼ਰੀਦਣ ਵਿਚ ਪਰੇਸ਼ਾਨੀ ਹੈ ਤਾਂ ਤੁਸੀਂ ਉਸ ਨੂੰ ਸਾਡੇ ਤੋਂ ਨਾ ਖ਼ਰੀਦੋ। ਜ਼ਿਕਰਯੋਗ ਹੈ ਕਿ ਭਾਰਤ ਰੂਸ ਤੋਂ ਜਿਹੜਾ ਕੱਚਾ ਤੇਲ ਖ਼ਰੀਦਦਾ ਹੈ, ਉਸ ਦੇ ਰਿਫਾਇੰਡ ਉਤਪਾਦਾਂ ਦੇ ਖ਼ਰੀਦਦਾਰਾਂ ਵਿਚ ਯੂਰਪ ਦੇ ਨਾਲ-ਨਾਲ ਅਮਰੀਕਾ ਦੀ ਵੀ ਗਿਣਤੀ ਹੁੰਦੀ ਹੈ।

ਇਹ ਤੱਥ ਉਜਾਗਰ ਕਰ ਕੇ ਭਾਰਤੀ ਵਿਦੇਸ਼ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦੋਹਰੇ ਰਵੱਈਏ ਨੂੰ ਬੇਨਕਾਬ ਕਰਨ ਦਾ ਹੀ ਕੰਮ ਕੀਤਾ ਹੈ।

ਅਜਿਹਾ ਕਰਨਾ ਇਸ ਲਈ ਜ਼ਰੂਰੀ ਸੀ ਕਿਉਂਕਿ ਅਮਰੀਕੀ ਰਾਸ਼ਟਰਪਤੀ ਨੇ ਦੁਵੱਲੀ ਵਪਾਰ ਵਾਰਤਾ ਸਫਲ ਨਾ ਹੋਣ ਕਾਰਨ ਭਾਰਤ ‘ਤੇ 25 ਫ਼ੀਸਦੀ ਦਾ ਟੈਰਿਫ ਲਗਾਇਆ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਰੂਸ ਤੋਂ ਤੇਲ ਖ਼ਰੀਦਣ ਨੂੰ ਤੂਲ ਦੇ ਕੇ ਜੁਰਮਾਨੇ ਦੇ ਰੂਪ ਵਿਚ 25 ਫ਼ੀਸਦੀ ਹੋਰ ਟੈਰਿਫ ਲਾਉਣ ਦਾ ਐਲਾਨ ਕੀਤਾ ਹੈ। ਇਸ ਐਲਾਨ ‘ਤੇ 27 ਅਗਸਤ ਤੋਂ ਅਮਲ ਹੋਣਾ ਹੈ। ਟਰੰਪ ਦਾ ਤਰਕ ਹੈ ਕਿ ਭਾਰਤ ਰੂਸ ਤੋਂ ਤੇਲ ਖ਼ਰੀਦ ਕੇ ਪੁਤਿਨ ਨੂੰ ਯੂਕਰੇਨ ਖ਼ਿਲਾਫ਼ ਜੰਗ ਜਾਰੀ ਰੱਖਣ ਵਿਚ ਮਦਦ ਕਰ ਰਿਹਾ ਹੈ। ਇਹ ਬੇਤੁਕਾ ਅਤੇ ਹਾਸੋਹੀਣਾ ਇਲਜ਼ਾਮ ਹੈ ਕਿਉਂਕਿ ਰੂਸੀ ਤੇਲ ਦਾ ਸਭ ਤੋਂ ਵੱਡਾ ਖ਼ਰੀਦਦਾਰ ਤਾਂ ਚੀਨ ਹੈ। ਟਰੰਪ ਨੂੰ ਉਸ ਪ੍ਰਤੀ ਸਖ਼ਤ ਕਦਮ ਚੁੱਕਣ ਦਾ ਹੌਸਲਾ ਨਹੀਂ ਹੋ ਰਿਹਾ ਹੈ। ਸ਼ਾਇਦ ਇਸ ਲਈ ਕਿਉਂਕਿ ਜੇ ਉਹ ਅਜਿਹਾ ਕਰਦੇ ਹਨ ਤਾਂ ਚੀਨ ਵੀ ਜਵਾਬੀ ਕਾਰਵਾਈ ਕਰੇਗਾ ਜਿਸ ਕਾਰਨ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਯੂਰਪ ਵੀ ਵੱਡੀ ਮਾਤਰਾ ‘ਚ ਰੂਸ ਤੋਂ ਗੈਸ ਖ਼ਰੀਦਦਾ ਹੈ। ਖ਼ੁਦ ਅਮਰੀਕਾ ਰੂਸ ਤੋਂ ਖਾਦ ਖ਼ਰੀਦ ਰਿਹਾ ਹੈ। ਇਹ ਚੰਗਾ ਹੋਇਆ ਕਿ ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਹ ਕਹਿਣ ਵਿਚ ਝਿਜਕ ਨਹੀਂ ਦਿਖਾਈ ਕਿ ਜਿਹੜੇ ਖ਼ੁਦ ਰੂਸ ਨਾਲ ਵਪਾਰ ਕਰਨ ਦਾ ਕੰਮ ਕਰਦੇ ਹਨ ਉਨ੍ਹਾਂ ਨੂੰ ਦੂਜਿਆਂ ਅਰਥਾਤ ਭਾਰਤ ਦੇ ਰੂਸ ਨਾਲ ਵਪਾਰ ਕਰਨ ‘ਤੇ ਬਹੁਤ ਇਤਰਾਜ਼ ਹੈ।

ਇਸ ਤੋਂ ਵੱਡੀ ਤ੍ਰਾਸਦੀ ਹੋਰ ਕੋਈ ਨਹੀਂ ਹੋ ਸਕਦੀ ਕਿ ਜਿਹੜਾ ਅਮਰੀਕਾ ਇਕ ਸਮੇਂ ਮੁਕਤ ਵਪਾਰ ਦੀ ਵਕਾਲਤ ਕਰਦਾ ਸੀ ਅਤੇ ਦੁਨੀਆ ਭਰ ਦੇ ਦੇਸ਼ਾਂ ‘ਤੇ ਇਸ ਲਈ ਦਬਾਅ ਪਾਉਂਦਾ ਸੀ, ਉਹ ਅੱਜ ਆਪਣੇ ਹਿੱਤਾਂ ਦੀ ਸੁਰੱਖਿਆ ਲਈ ਬੇਹੱਦ ਚੌਕਸੀ ਵਾਲਾ ਰਵੱਈਆ ਅਪਣਾ ਰਿਹਾ ਹੈ।

ਇਸ ਵਤੀਰੇ ਦਾ ਸਬੂਤ ਟਰੰਪ ਦੇ ਨਾਲ-ਨਾਲ ਅਮਰੀਕਾ ਦੇ ਅਰਬਪਤੀ ਕਾਰੋਬਾਰੀ ਵੀ ਦੇ ਰਹੇ ਹਨ। ਇਸ ਸਭ ਦੇ ਬਾਵਜੂਦ ਅਮਰੀਕੀ ਅਰਥਚਾਰਾ ਮਜ਼ਬੂਤ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਭਾਰਤ ਖ਼ਿਲਾਫ਼ ਆਪਣੀ ਮਨਮਾਨੀ ਟੈਰਿਫ ਨੀਤੀ ਨੂੰ ਲੈ ਕੇ ਚਾਹੇ ਜਿੰਨੇ ਮਰਜ਼ੀ ਵੱਡੇ ਬੋਲ ਬੋਲਣ, ਸੱਚਾਈ ਇਹ ਹੈ ਕਿ ਭਾਰਤ ਹੁਣ ਉਨ੍ਹਾਂ ਦੇ ਦਬਾਅ ਵਿਚ ਆਉਣ ਵਾਲਾ ਨਹੀਂ ਹੈ।

ਭਾਰਤ ਨੂੰ ਆਉਣਾ ਵੀ ਨਹੀਂ ਚਾਹੀਦਾ।

ਭਾਰਤੀ ਵਿਦੇਸ਼ ਮੰਤਰੀ ਨੇ ਇਹੀ ਸੰਦੇਸ਼ ਦੇਣ ਲਈ ਇਹ ਕਿਹਾ ਕਿ ਭਾਰਤ ਨੇ ਅਮਰੀਕਾ ਨਾਲ ਵਪਾਰ ਵਾਰਤਾ ਮਾਮਲੇ ਵਿਚ ਲਛਮਣ ਰੇਖਾ ਖਿੱਚ ਦਿੱਤੀ ਹੈ। ਦਰਅਸਲ, ਇਹ ਨਵੇਂ ਭਾਰਤ ਦਾ ਸੰਦੇਸ਼ ਹੈ। ਜੇ ਟਰੰਪ ਨੇ ਆਪਣਾ ਮਨਮਰਜ਼ੀ ਵਾਲਾ ਰਵੱਈਆ ਨਾ ਛੱਡਿਆ ਤਾਂ ਅਮਰੀਕਾ ਨੂੰ ਹੋਰ ਮੁਸ਼ਕਲ ਹੋਵੇਗੀ ਕਿਉਂਕਿ ਹੁਣ ਉਹ ਇਸ ਸਥਿਤੀ ‘ਚ ਨਹੀਂ ਕਿ ਭਾਰਤ ਵਰਗੇ ਦੇਸ਼ਾਂ ਨੂੰ ਆਪਣੀ ਅਜਿਹੀ ਸਮੱਗਰੀ ਖ਼ਰੀਦਣ ਲਈ ਮਜਬੂਰ ਕਰ ਸਕੇ ਜਿਹੜੀ ਉਪਯੋਗੀ ਨਹੀਂ ਹੈ। ਉਂਜ ਵੀ ਅਮਰੀਕਾ ਮੁੱਖ ਤੌਰ ‘ਤੇ ਹਥਿਆਰ ਵੇਚਦਾ ਹੈ ਤੇ ਇਸ ਲਈ ਅਸਥਿਰਤਾ ਤੇ ਟਕਰਾਅ ਨੂੰ ਉਤਸ਼ਾਹਤ ਕਰਦਾ ਹੈ। ਇਹ ਵੀ ਧਿਆਨ ਰਹੇ ਕਿ ਬ੍ਰਿਕਸ ਵਰਗੇ ਸੰਗਠਨ ਅਮਰੀਕਾ ਦਾ ਮੁਕਾਬਲਾ ਕਰਨ ਲਈ ਕਮਰ ਕੱਸ ਰਹੇ ਹਨ।