ਪੱਛਮੀ ਤੁਰਕੀ ਵਿਚ 6.1 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ, ਜਾਨੀ ਨੁਕਸਾਨ ਤੋਂ ਬਚਾਅ
( KOROTANY ) Jalandhar. Punjab.India/ਤੁਰਕੀ ਦੇ ਪੱਛਮੀ ਹਿੱਸੇ ਵਿਚ ਸੋਮਵਾਰ ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਸ਼ਿੱਦਤ 6.1 ਮਾਪੀ ਗਈ। ਅਧਿਕਾਰੀਆਂ ਨੇ ਕਿਹਾ ਕਿ ਝਟਕੇ ਇੰਨੇ ਜ਼ੋਰ-ਦਾਰ ਸਨ ਕਿ ਘੱਟੋ ਘੱਟ ਤਿੰਨ ਇਮਾਰਤਾਂ ਨੂੰ
ਨੁਕਸਾਨ ਪੁੱਜਾ ਹੈ। ਹਾਲ ਦੀ ਘੜੀ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਆਫ਼ਤ ਤੇ ਐਮਰਜੈਂਸੀ ਪ੍ਰਬੰਧਨ ਏਜੰਸੀ AFAD ਮੁਤਾਬਕ ਭੂਚਾਲ ਦਾ ਕੇਂਦਰ ਬਾਲਿਕੇਸਰ ਸੂਬੇ ਵਿਚ ਸਿੰਦੀਰਗੀ ਕਸਬੇ ਵਿਚ 6 ਕਿਲੋਮੀਟਰ ਦੀ ਡੂੰਘਾਈ ਵਿਚ ਸੀ।
ਭੂਚਾਲ ਮੁਕਾਮੀ ਸਮੇਂ ਮੁਤਾਬਕ ਸੋਮਵਾਰ ਰਾਤੀਂ 10:48 ਵਜੇ ਦੇ ਕਰੀਬ ਆਇਆ ਤੇ ਇਸ ਮਗਰੋਂ ਉਪਰੋਕੱਲੀ ਕਈ ਝਟਕੇ ਆਏ। ਇਸਤੰਬੁਲ ਤੇ ਨੇੜਲੇ ਸੂੁਬਿਆਂ ਬੁਰਸਾ, ਮਨੀਸਾ ਤੇ ਇਜ਼ਮਿਰ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਗ੍ਰਹਿ ਮੰਤਰੀ ਅਲੀ ਯੇਰਲੀਕਾਇਆ ਨੇ ਕਿਹਾ ਕਿ ਤਿੰਨ ਇਮਾਰਤਾਂ ਜੋ ਖਾਲੀ ਸਨ ਤੇ ਇਕ ਦੋ ਮੰਜ਼ਿਲਾ ਦੁਕਾਨ ਨੁਕਸਾਨੀ ਗਈ। ਮੰਤਰੀ ਨੇ ਕਿਹਾ ਕਿ ਦੋ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜੋ ਭੂਚਾਲ ਕਰਕੇ ਦਹਿਲ ਗਏ ਸਨ। ਸਿੰਦੀਰਗੀ ਦੇ ਜ਼ਿਲ੍ਹਾ ਪ੍ਰਸ਼ਾਸਕ ਡੋਗੂਕਨ ਕੋਯੁਨਚੂ ਨੇ ਕਿਹਾ, ”ਹਾਲ ਦੀ ਘੜੀ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਅਸੀਂ ਮੁਲਾਂਕਣ ਕਰ ਰਹੇ ਹਾਂ।” ਇਸ ਤੋਂ ਪਹਿਲਾਂ ਅਗਸਤ ਵਿਚ ਵੀ ਸਿੰਦੀਰਗੀ ਵਿਚ 6.1 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ।

More Related Stories
ਐੱਮ.ਐੱਸ. ਧੋਨੀ ਦੀ ਵਜ੍ਹਾ ਨਾਲ ਤੀਜਾ ਵਨਡੇ ਹਾਰੀ ਟੀਮ ਇੰਡੀਆ, ਇਤਿਹਾਸਕ ਜਿੱਤ ਤੋਂ ਬਾਅਦ ਸ਼ਾਈ ਹੋਪ ਨੇ ਖੋਲ੍ਹਿਆ ਵੱਡਾ ਰਾਜ਼
ਟਰੰਪ ਨੇ AI ਦਾ ਨਾਂ ਬਦਲ ਕੇ ਰੱਖਿਆ ‘ਸੁਪਰ ਇੰਟੈਲੀਜੈਂਸ’, ਅਧਿਕਾਰਤ ਦਸਤਾਵੇਜ਼ ‘ਤੇ ਕੀਤੇ ਦਸਤਖ਼ਤ; ਮਸਕ-ਜ਼ੁਕਰਬਰਗ ਤੇ ਪਿਚਾਈ ਰਹੇ ਮੌਜੂਦ
ਦੋ ਕੈਨੇਡੀਅਨ ਗੁਰਦੁਆਰੇ ₹102 ਕਰੋੜ ਵਿੱਚ ਗਿਰਵੀ: ₹88 ਕਰੋੜ ਵਿਆਜ, ਕਰਜ਼ਾ ਨਾ ਮੋੜਨ ਲਈ ਅਦਾਲਤੀ ਕੇਸ; ਸਾਬਕਾ ਪੰਜਾਬੀ ਮੂਲ ਦਾ ਸੰਸਦ ਮੈਂਬਰ ਸ਼ੱਕ ਦੇ ਘੇਰੇ ਵਿੱਚ