ਇੱਕ ਗਾਣੇ ਲਈ ਆਸ਼ਾ ਭੌਂਸਲੇ ਤੇ ਮੁਹੰਮਦ ਰਫ਼ੀ ‘ਤੇ ਲੱਗੀ ਸੀ 500 ਰੁਪਏ ਦੀ ਸ਼ਰਤ, ਗਾਉਂਦੇ-ਗਾਉਂਦੇ ਹੱਫ ਲੱਗੀ ਸੀ ਗਾਇਕਾ
ਦੇਸ਼ ਨੇ ਖੋਈ ਅਨਮੋਲ ਅਵਾਜ਼,
ਆਸਾ ਭੋਸਲੇ ਦਾ 92 ਸਾਲ ਦੀ ਉਮਰ ਹੋਈ ਮੌਤ ਅਲਵਿਦਾ ਆਸਾ ਤਾਈ,
( KOROTANY ) ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: ਕੀ ਤੁਹਾਨੂੰ ਪਤਾ ਹੈ ਕਿ ਇੱਕ ਵਾਰ ਮੁਹੰਮਦ ਰਫ਼ੀ ਦਾ ਮੁਕਾਬਲਾ ਆਸ਼ਾ ਭੌਂਸਲੇ ਨਾਲ ਸੀ? ਦੋਵਾਂ ‘ਤੇ 500-500 ਰੁਪਏ ਦੀ ਸ਼ਰਤ ਲੱਗੀ ਸੀ, ਉਹ ਵੀ ਇੱਕ ਗਾਣੇ ਲਈ। ਇਸ ਗਾਣੇ ਨੂੰ ਗਾਉਂਦੇ-ਗਾਉਂਦੇ ਆਸ਼ਾ ਭੌਂਸਲੇ ਦਾ ਸਾਹ ਫੁੱਲ ਗਿਆ ਹੈ ਸੀ। ਇੱਥੋਂ ਤੱਕ ਕਿ ਡਰਾਈਵਰ ਨੂੰ ਲੱਗਣ ਲੱਗ ਪਿਆ ਸੀ ਕਿ ਸੁਰਾਂ ਦੀ ਮਲਿਕਾ ਦੀ ਤਬੀਅਤ ਵਿਗੜ ਗਈ ਹੈ ।
ਜੀ ਹਾਂ, ਇਹ ਕਿੱਸਾ 6 ਦਹਾਕੇ ਪੁਰਾਣਾ ਹੈ। ਆਸ਼ਾ ਭੌਂਸਲੇ ਕੋਲ ਇੱਕ ਗਾਣੇ ਦੀ ਪੇਸ਼ਕਸ਼ ਆਈ। ਇਸ ਗੀਤ ਨੂੰ ਗਾਉਣ ਵਿੱਚ ਕੋਈ ਹਰਜ਼ ਨਹੀਂ ਸੀ, ਬੱਸ ਦਿੱਕਤ ਇੱਕ ਲਾਈਨ ਨੂੰ ਲੈ ਕੇ ਸੀ ਜੋ ਕਾਫ਼ੀ ਮੁਸ਼ਕਲ ਸੀ। ਆਰ.ਡੀ. ਬਰਮਨ ਉਰਫ ਪੰਚਮ ਦਾ ਅਤੇ ਨਾਸਿਰ ਹੁਸੈਨ ਨੇ 500-500 ਰੁਪਏ ਦੀ ਸ਼ਰਤ ਲਗਾਈ ਕਿ ਆਸ਼ਾ ਅਤੇ ਰਫ਼ੀ ਵਿੱਚੋਂ ਕੌਣ ਬਿਹਤਰ ਗਾਏਗਾ।
60 ਸਾਲ ਪੁਰਾਣਾ ਸੁਪਰਹਿੱਟ ਗਾਣਾ
ਇਹ ਕਿੱਸਾ 1966 ਵਿੱਚ ਆਈ ਸ਼ੰਮੀ ਕਪੂਰ ਦੀ ਫ਼ਿਲਮ ‘ਤੀਸਰੀ ਮੰਜ਼ਿਲ’ ਨਾਲ ਜੁੜਿਆ ਹੈ। ਇਸ ਫ਼ਿਲਮ ਦਾ ਇੱਕ ਹਿੱਟ ਗਾਣਾ ‘ਆਜਾ ਆਜਾ ਮੈਂ ਹੂੰ ਪਿਆਰ ਤੇਰਾ’ (Aaja Aaja Main Hoon Pyar Tera) ਆਸ਼ਾ ਭੌਂਸਲੇ ਅਤੇ ਮੁਹੰਮਦ ਰਫ਼ੀ ਨੇ ਗਾਇਆ ਸੀ। ਇਸ ਗਾਣੇ ਦੇ ਬੋਲ ਮਜਰੂਹ ਸੁਲਤਾਨਪੁਰੀ ਦੇ ਸਨ, ਜਦਕਿ ਸੰਗੀਤ ਆਰ.ਡੀ. ਬਰਮਨ ਦਾ ਸੀ। ਇਹ ਗਾਣਾ ਸੁਪਰਹਿੱਟ ਹੋਇਆ ਸੀ, ਪਰ ਇਸ ਦੇ ਇੱਕ ਬੋਲ ਨੇ ਆਸ਼ਾ ਅਤੇ ਮੁਹੰਮਦ ਰਫ਼ੀ ਵਿਚਕਾਰ ਮੁਕਾਬਲਾ ਖੜ੍ਹਾ ਕਰ ਦਿੱਤਾ ਸੀ।
ਗਾਉਂਦੇ-ਗਾਉਂਦੇ ਹੌਂਕਣ ਲੱਗੀ ਸੀ ਆਸ਼ਾ ਭੌਂਸਲੇ
‘ਇੰਡੀਅਨ ਆਈਡਲ’ ਦੇ ਇੱਕ ਐਪੀਸੋਡ ਵਿੱਚ ਆਸ਼ਾ ਨੇ ਇਸ ਗਾਣੇ ਨਾਲ ਜੁੜਿਆ ਕਿੱਸਾ ਸਾਂਝਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਗਾਣੇ ਦੀ ਸਭ ਤੋਂ ਮੁਸ਼ਕਲ ਲਾਈਨ ‘ਓ ਆ ਆਜਾ, ਆਹ ਆਹ’ ਸੀ। ਆਸ਼ਾ ਭੌਂਸਲੇ ਨੇ ਦੱਸਿਆ ਕਿ ਇਹ ਗਾਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਸੀ। ਜਦੋਂ ਪੰਚਮ ਦਾ ਉਨ੍ਹਾਂ ਲਈ ਇਹ ਗਾਣਾ ਲੈ ਕੇ ਆਏ ਤਾਂ ਉਨ੍ਹਾਂ ਨੇ ਚਾਰ-ਪੰਜ ਦਿਨਾਂ ਦਾ ਸਮਾਂ ਮੰਗਿਆ।
ਇਸ ਦੌਰਾਨ ਉਹ ਇਸ ਦੀ ਖੂਬ ਪ੍ਰੈਕਟਿਸ ਕਰ ਰਹੀ ਸੀ। ਇੱਕ ਵਾਰ ਉਹ ਗੱਡੀ ਵਿੱਚ ਇਹ ਗਾਣਾ ਗਾ ਰਹੀ ਸੀ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਲੱਗਿਆ ਕਿ ਉਨ੍ਹਾਂ ਦੀ ਤਬੀਅਤ ਵਿਗੜ ਰਹੀ ਹੈ। ਤਦ ਡਰਾਈਵਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਉਨ੍ਹਾਂ ਨੂੰ ਹਸਪਤਾਲ ਲੈ ਜਾਵੇ। ਹਾਲਾਂਕਿ, ਅਜਿਹਾ ਨਹੀਂ ਸੀ।
ਰਫ਼ੀ ਅਤੇ ਆਸ਼ਾ ‘ਤੇ ਲੱਗੀ ਸੀ ਸ਼ਰਤ
ਇਸ ਤੋਂ ਬਾਅਦ ਆਸ਼ਾ ਭੌਂਸਲੇ ਨੇ ਦੱਸਿਆ ਸੀ ਕਿ ਇਸ ਗਾਣੇ ਲਈ ਮੁਹੰਮਦ ਰਫ਼ੀ ਅਤੇ ਉਨ੍ਹਾਂ ਉੱਪਰ ਸ਼ਰਤ ਲਗਾਈ ਗਈ ਸੀ। ਪੰਚਮ ਦਾ ਨੇ ਆਸ਼ਾ ‘ਤੇ ਸ਼ਰਤ ਲਗਾਈ ਸੀ, ਜਦਕਿ ਨਾਸਿਰ ਨੇ ਮੁਹੰਮਦ ਰਫ਼ੀ ‘ਤੇ ਸ਼ਰਤ ਲਗਾਈ ਸੀ ਕਿ ਕੌਣ ਬਿਹਤਰ ਗਾਏਗਾ। ਜਦੋਂ ਰਿਕਾਰਡਿੰਗ ਦਾ ਸਮਾਂ ਆਇਆ, ਤਦ ਆਸ਼ਾ ਕਾਫ਼ੀ ਘਬਰਾਈ ਹੋਈ ਸੀ। ਉਸ ਵਕਤ ਲਤਾ ਮੰਗੇਸ਼ਕਰ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਸੀ।
ਆਸ਼ਾ ਭੌਂਸਲੇ ਨੇ ਦੱਸਿਆ ਸੀ ਕਿ ਰਿਕਾਰਡਿੰਗ ਸਮੇਂ ਇਹ ਲਾਈਨ ਮੁਹੰਮਦ ਰਫ਼ੀ ਨੇ ਗਲੇ ਤੋਂ ਗਾਈ ਸੀ, ਜਦਕਿ ਉਨ੍ਹਾਂ ਨੇ ਪੇਟ ਤੋਂ (deep breath) ਗਾਈ ਸੀ। ਸਭ ਨੂੰ ਆਸ਼ਾ ਦੇ ਗਾਉਣ ਦਾ ਅੰਦਾਜ਼ ਪਸੰਦ ਆਇਆ ਅਤੇ ਪੰਚਮ ਦਾ 500 ਰੁਪਏ ਦੀ ਸ਼ਰਤ ਜਿੱਤ ਗਏ ਸਨ।

More Related Stories
ਰਤਲਾਮ: ਰਾਜਧਾਨੀ ਐਕਸਪ੍ਰੈਸ ਦੇ ਦੋ ਕੋਚਾਂ ‘ਚ ਅੱਗ ਲੱਗਣ ਕਾਰਨ ਮਚੀ ਤਰਥੱਲੀ, ਦਿੱਲੀ-ਮੁੰਬਈ ਰੇਲ ਮਾਰਗ ਪ੍ਰਭਾਵਿਤ
ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
मैं इस्तीफा नहीं दूंगी, हम चुनाव नहीं हारे: ममता बनर्जी