Global Awareness News

Awareness is Power: Know the World

ਯੂ.ਕੇ. ਵਿਚ ਗ੍ਰਿਫ਼ਤਾਰ ਕੀਤੇ 12 ਸਿੱਖ !

ਯੂ.ਕੇ. ਵਿਚ ਗ੍ਰਿਫ਼ਤਾਰ ਕੀਤੇ 12 ਸਿੱਖ !

( KOROTANY ) INDIA/Punjab: ਲੰਡਨ : ਯੂ.ਕੇ. ਵਿਚ ਸਿੱਖ ਪਰਵਾਰ ਦੇ 12 ਜੀਆਂ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਵੀਡੀਓ ਵਾਇਰਲ ਹੋ ਰਹੀ ਹੈ ਜਿਨ੍ਹਾਂ ਨੂੰ ਇਕ ਟਰੱਕ ਵਿਚੋਂ ਕਾਬੂ ਕੀਤਾ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਨਾਜਾਇਜ਼ ਤਰੀਕੇ ਨਾਲ ਮੁਲਕ ਵਿਚ ਦਾਖ਼ਲ ਹੋਏ। ਨੈਸ਼ਨਲ ਕ੍ਰਾਈਮ ਏਜੰਸੀ ਦਾ ਅਫ਼ਸਰ ਟਰੱਕ ਦੇ ਪਿਛਲੇ ਹਿੱਸੇ ਵਿਚ ਮੌਜੂਦ ਸਿੱਖਾਂ ਨੂੰ ਸਵਾਲ ਕਰਦਾ ਹੈ ਕਿ ਕੀ ਉਨ੍ਹਾਂ ਨੂੰ ਅੰਗਰੇਜ਼ੀ ਬੋਲਣੀ ਆਉਂਦੀ ਹੈ?

ਮਨੁੱਖੀ ਤਸਕਰੀ ਦੇ ਇਸ ਮਾਮਲੇ ਵਿਚ 34 ਸਾਲ ਦੇ ਰੋਹਿਤ ਚਾਵਲਾ, ਉਸ ਦੇ ਪਿਤਾ ਸੁਰਜੀਤ ਚਾਵਲਾ ਅਤੇ 51 ਸਾਲ ਦੇ ਟੈਰੀ ਬਰੂਅਰ ਸਣੇ ਛੇ ਜਣਿਆਂ ਨੂੰ ਹਿਰਾਸਤ ਵਿਚ ਲਿਆ। ਮੀਡੀਆ ਰਿਪੋਰਟ ਮੁਤਾਬਕ ਅਫ਼ਗਾਨਿਸਤਾਨ ਨਾਲ ਸਬੰਧਤ ਸਿੱਖਾਂ ਨੂੰ ਯੂ.ਕੇ. ਦੇ ਸੁਰੱਖਿਅਤ ਇਲਾਕੇ ਵਿਚ ਪਹੁੰਚਾਉਣ ਲਈ 65 ਹਜ਼ਾਰ ਪਾਊਂਡ ਵਸੂਲ ਕੀਤੇ ਗਏ। ਸਿੱਖ ਪਰਵਾਰ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਟਰੈਵਲ ਏਜੰਟਾਂ ਨੇ ਪਹਿਲਾਂ ਉਨ੍ਹਾਂ ਨੂੰ ਫ਼ਰਾਂਸ ਦੇ ਸਮੁੰਦਰੀ ਕੰਢੇ ਨੇੜੇ ਭੇਜਿਆ ਅਤੇ ਫ਼ਿਰ ਟਰੱਕ ਰਾਹੀਂ ਯੂ.ਕੇ. ਵਿਚ ਦਾਖ਼ਲ ਕਰਵਾਉਣ ਦੀ ਯੋਜਨਾ ਦੱਸੀ।

ਟਰੱਕ ਵਿਚੋਂ ਕਾਬੂ ਪਰਵਾਰ ਦੀ ਵੀਡੀਓ ਵਾਇਰਲ

ਗੈਰਕਾਨੂੰਨੀ ਪ੍ਰਵਾਸੀਆਂ ਨੂੰ ਯੂ.ਕੇ. ਵਿਚ ਦਾਖਲ ਕਰਵਾਉਣ ਗਿਰੋਹ ਦੇ ਮੈਂਬਰਾਂ ਵਿਚੋਂ ਇਕ ਕੋਲੋਂ ਪੁਲਿਸ ਨੇ ਭਾਰੀ ਮਿਕਦਾਰ ਵਿਚ ਨਸ਼ੀਲੇ ਪਦਾਰਥਵੀ ਬਰਾਮਦ ਕੀਤੇ। ਨੈਸ਼ਨਲ ਕ੍ਰਾਈਮ ਏਜੰਸੀ ਦੇ ਰੀਜਨਲ ਹੈੱਡ ਜੈਕ ਬੀਅਰ ਨੇ ਦੱਸਿਆ ਕਿ ਮਨੁੱਖੀ ਤਸਕਰਾਂ ਦੇ ਗਿਰੋਹ ਵੱਲੋਂ ਰੈਫ਼ਰੀਜਰੇਸ਼ਨ ਵਾਲੇ ਟਰੱਕ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੁਕਾਉਣ ਵਾਸਤੇ ਖਾਸ ਕੈਬਿਨ ਤਿਆਰ ਕਰਵਾਏ ਜਾਂਦੇ ਪਰ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਸੀ ਮਿਲਦੀ। ਉਨ੍ਹਾਂ ਅੱਗੇ ਕਿਹਾ ਕਿ ਇੰਮੀਗ੍ਰੇਸ਼ਨ ਨਾਲ ਸਬੰਧਤ ਅਪਰਾਧ ਏਜੰਸੀ ਦੀ ਮੁੱਖ ਤਰਜੀਹ ਹਨ ਕਿਉਂਕਿ ਮਨੁੱਖੀ ਤਸਕਰ ਬੱਚਿਆਂ ਅਤੇ ਔਰਤਾਂ ਨੂੰ ਬੇਹੱਦ ਬਦਤਰ ਹਾਲਤ ਵਿਚ ਬਾਰਡਰ ਪਾਰ ਕਰਵਾਉਂਦੇ ਹਨ ਅਤੇ ਕਿਸੇ ਵੀ ਵੇਲੇ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ।

ਨਾਜਾਇਜ਼ ਤਰੀਕੇ ਨਾਲ ਯੂ.ਕੇ. ਦਾਖ਼ਲ ਹੋਣ ਲਈ ਦਿਤੇ 65 ਹਜ਼ਾਰ ਪਾਊਂਡ

ਦੱਸ ਦੇਈਏ ਕਿ ਯੂ.ਕੇ. ਵਿਚ ਸਿੱਖ ਪਰਵਾਰ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਵੀਡੀਓ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਹੈਨਰੀ ਨੋਵੈਕ ਦੇ ਕਤਲ ਮਾਮਲੇ ਵਿਚ ਸਿੱਖ ਨੌਜਵਾਨ ਵਿਕਰਮ ਸਿੰਘ ਦੀਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਹੈਨਰੀ ਦੀ ਮੌਤ ਲਈ ਸਾਊਥੈਂਪਟਨ ਪੁਲਿਸ ਦੀ ਵਿਤਕਰੇ ਵਾਲੀ ਕਾਰਵਾਈ ਨੂੰ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ। ਸਿਰਫ਼ ਐਨਾ ਹੀ ਨਹੀਂ, ਸਾਬਤ ਸੂਰਤ ਸਿੱਖਾਂ ਨਾਲ ਅਣਸੁਖਾਵੀਂ ਘਟਨਾ ਵਾਪਰ ਦਾ ਖਦਸ਼ਾ ਵੀ ਜ਼ਾਹਰ ਕੀਤਾ ਜਾ ਰਿਹਾ ਹੈ।

ਲੰਡਨ : ਯੂ.ਕੇ. ਵਿਚ ਸਿੱਖ ਪਰਵਾਰ ਦੇ 12 ਜੀਆਂ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਵੀਡੀਓ ਵਾਇਰਲ ਹੋ ਰਹੀ ਹੈ ਜਿਨ੍ਹਾਂ ਨੂੰ ਇਕ ਟਰੱਕ ਵਿਚੋਂ ਕਾਬੂ ਕੀਤਾ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਨਾਜਾਇਜ਼ ਤਰੀਕੇ ਨਾਲ ਮੁਲਕ ਵਿਚ ਦਾਖ਼ਲ ਹੋਏ। ਨੈਸ਼ਨਲ ਕ੍ਰਾਈਮ ਏਜੰਸੀ ਦਾ ਅਫ਼ਸਰ ਟਰੱਕ ਦੇ ਪਿਛਲੇ ਹਿੱਸੇ ਵਿਚ ਮੌਜੂਦ ਸਿੱਖਾਂ ਨੂੰ ਸਵਾਲ ਕਰਦਾ ਹੈ ਕਿ ਕੀ ਉਨ੍ਹਾਂ ਨੂੰ ਅੰਗਰੇਜ਼ੀ ਬੋਲਣੀ ਆਉਂਦੀ ਹੈ? ਮਨੁੱਖੀ ਤਸਕਰੀ ਦੇ ਇਸ ਮਾਮਲੇ ਵਿਚ 34 ਸਾਲ ਦੇ ਰੋਹਿਤ ਚਾਵਲਾ, ਉਸ ਦੇ ਪਿਤਾ ਸੁਰਜੀਤ ਚਾਵਲਾ ਅਤੇ 51 ਸਾਲ ਦੇ ਟੈਰੀ ਬਰੂਅਰ ਸਣੇ ਛੇ ਜਣਿਆਂ ਨੂੰ ਹਿਰਾਸਤ ਵਿਚ ਲਿਆ। ਮੀਡੀਆ ਰਿਪੋਰਟ ਮੁਤਾਬਕ ਅਫ਼ਗਾਨਿਸਤਾਨ ਨਾਲ ਸਬੰਧਤ ਸਿੱਖਾਂ ਨੂੰ ਯੂ.ਕੇ. ਦੇ ਸੁਰੱਖਿਅਤ ਇਲਾਕੇ ਵਿਚ ਪਹੁੰਚਾਉਣ ਲਈ 65 ਹਜ਼ਾਰ ਪਾਊਂਡ ਵਸੂਲ ਕੀਤੇ ਗਏ। ਸਿੱਖ ਪਰਵਾਰ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਟਰੈਵਲ ਏਜੰਟਾਂ ਨੇ ਪਹਿਲਾਂ ਉਨ੍ਹਾਂ ਨੂੰ ਫ਼ਰਾਂਸ ਦੇ ਸਮੁੰਦਰੀ ਕੰਢੇ ਨੇੜੇ ਭੇਜਿਆ ਅਤੇ ਫ਼ਿਰ ਟਰੱਕ ਰਾਹੀਂ ਯੂ.ਕੇ. ਵਿਚ ਦਾਖ਼ਲ ਕਰਵਾਉਣ ਦੀ ਯੋਜਨਾ ਦੱਸੀ।