Global Awareness News

Awareness is Power: Know the World

ਮਾਂ ਦੇ live-in ਪਾਰਟਨਰ ਨੇ 14 ਸਾਲਾ ਮਾਸੂਮ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ

ਮਾਂ ਦੇ live-in ਪਾਰਟਨਰ ਨੇ 14 ਸਾਲਾ ਮਾਸੂਮ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ

ਸੂਟਕੇਸ ‘ਚ ਲਾਸ਼ ਪੈਕ ਕਰਕੇ ਜੰਗਲ ‘ਚ ਸਾੜਿਆ, ਸੀਸੀਟੀਵੀ ਨੇ ਖੋਲ੍ਹਿਆ ਸਿਆਹ ਰਾਜ਼

( KOROTANY )  Jalandhar: ਪੰਜਾਬ ਦੇ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਇਲਾਕੇ ਵਿੱਚੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇੱਕ ਬੇਹੱਦ ਖ਼ੌਫ਼ਨਾਕ ਅਤੇ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਖੁਰਾਲਗੜ੍ਹ ਇਲਾਕੇ ਦੇ ਜੰਗਲ ਵਿੱਚੋਂ ਸ਼ੁੱਕਰਵਾਰ 5 ਜੂਨ ਨੂੰ ਇੱਕ ਸੂਟਕੇਸ ਵਿੱਚੋਂ ਮਿਲੀ 14 ਸਾਲਾ ਲੜਕੀ ਦੀ ਬੁਰੀ ਤਰ੍ਹਾਂ ਸੜੀ ਹੋਈ ਲਾਸ਼ ਦੇ ਅੰਨ੍ਹੇ ਕਤਲਕਾਂਡ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਇੱਕ ਅਜਿਹਾ ਸੱਚ ਸਾਹਮਣੇ ਲਿਆਂਦਾ ਹੈ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ।

ਜਾਂਚ ਵਿੱਚ ਪਤਾ ਲੱਗਾ ਹੈ ਕਿ 10ਵੀਂ ਜਮਾਤ ਵਿੱਚ ਪੜ੍ਹਨ ਵਾਲੀ ਮਾਸੂਮ ਰਾਧਿਕਾ ਦਾ ਕਤਲ ਕਿਸੇ ਹੋਰ ਨੇ ਨਹੀਂ, ਬਲਕਿ ਉਸ ਦੀ ਸਕੀ ਮਾਂ ਦੇ 23 ਸਾਲਾ ਲਿਵ-ਇਨ ਪਾਰਟਨਰ ਗੁਰਵਿੰਦਰ ਸਿੰਘ ਨੇ ਬੇਹੱਦ ਬੇਰਹਿਮੀ ਨਾਲ ਕੀਤਾ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਹੈ।

ਇਸ ਭਿਆਨਕ ਸਾਜ਼ਿਸ਼ ਦੇ ਪਿੱਛੇ ਦੀ ਵਜ੍ਹਾ ਦੱਸਦਿਆਂ ਪੁਲਿਸ ਨੇ ਖੁਲਾਸਾ ਕੀਤਾ ਕਿ ਦੋਸ਼ੀ ਗੁਰਵਿੰਦਰ ਸਿੰਘ, ਜੋ ਕਿ ਐਸਬੀਐਸ ਨਗਰ ਦੇ ਜਾਡਲੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਦੁਬਈ ਤੋਂ ਵਾਪਸ ਆਉਣ ਤੋਂ ਬਾਅਦ 32 ਸਾਲਾ ਤਲਾਕਸ਼ੁਦਾ ਔਰਤ ਊਸ਼ਾ ਦੇ ਸੰਪਰਕ ਵਿੱਚ ਆਇਆ ਸੀ, ਪਿਛਲੇ ਦੋ ਸਾਲਾਂ ਤੋਂ ਉਸ ਨਾਲ ਨਵਾਂਸ਼ਹਿਰ ਵਿੱਚ ਕਿਰਾਏ ਦੇ ਮਕਾਨ ‘ਚ ਇਕੱਠੇ ਰਹਿ ਰਿਹਾ ਸੀ। ਦੋਸ਼ੀ ਨੇ ਪੁੱਛਗਿੱਛ ਦੌਰਾਨ ਕਬੂਲਿਆ ਕਿ ਉਸ ਨੂੰ ਊਸ਼ਾ ਦੀ 14 ਸਾਲਾ ਧੀ ਰਾਧਿਕਾ ਦਾ ਦੂਜੇ ਮੁੰਡਿਆਂ ਨਾਲ ਮੇਲ-ਜੋਲ ਅਤੇ ਸਮਾਜਿਕ ਹੋਣਾ ਬਿਲਕੁਲ ਪਸੰਦ ਨਹੀਂ ਸੀ, ਜਿਸ ਕਾਰਨ ਉਹ ਅਕਸਰ ਉਸ ਨੂੰ ਝਿੜਕਦਾ ਰਹਿੰਦਾ ਸੀ। ਇਸੇ ਦੌਰਾਨ ਜਦੋਂ ਉਸ ਨੇ ਲੜਕੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਰਾਧਿਕਾ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਉਸ ਦੀ ਮਾਂ ਨਾਲ ਚੱਲ ਰਹੇ ਨਾਜਾਇਜ਼ ਸਬੰਧਾਂ ਦਾ ਸਾਰਾ ਸੱਚ ਸਭ ਦੇ ਸਾਹਮਣੇ ਲਿਆ ਦੇਵੇਗੀ, ਜਿਸ ਦੇ ਗੁੱਸੇ ਅਤੇ ਡਰ ਵਿੱਚ ਆ ਕੇ ਦੋਸ਼ੀ ਨੇ ਮਾਸੂਮ ਨੂੰ ਹਮੇਸ਼ਾ ਲਈ ਰਸਤੇ ਤੋਂ ਹਟਾਉਣ ਦੀ ਖ਼ੂਨੀ ਯੋਜਨਾ ਬਣਾ ਲਈ।

ਪੁਲਿਸ ਜਾਂਚ ਮੁਤਾਬਕ 29 ਮਈ ਨੂੰ ਦੋਸ਼ੀ ਨੇ ਆਪਣੀ ਇਸ ਖ਼ੌਫ਼ਨਾਕ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਪਹਿਲਾਂ ਆਪਣੀ ਲਿਵ-ਇਨ ਪਾਰਟਨਰ ਊਸ਼ਾ ਨੂੰ ਰਾਹੋਂ ਜਾਣ ਵਾਲੀ ਬੱਸ ਵਿੱਚ ਬਿਠਾਇਆ ਅਤੇ ਫਿਰ ਤੁਰੰਤ ਕਿਰਾਏ ਦੇ ਕਮਰੇ ਵਿੱਚ ਵਾਪਸ ਆ ਕੇ ਇਕੱਲੀ ਰਾਧਿਕਾ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਉਸ ਨੇ ਲਾਸ਼ ਨੂੰ ਇੱਕ ਵੱਡੇ ਸੂਟਕੇਸ ਵਿੱਚ ਪੈਕ ਕੀਤਾ ਅਤੇ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਸੂਟਕੇਸ ਨੂੰ ਆਪਣੀ ਸਾਈਕਲ ਦੇ ਪਿੱਛੇ ਬੰਨ੍ਹ ਕੇ ਨਵਾਂਸ਼ਹਿਰ ਤੋਂ ਹੁਸ਼ਿਆਰਪੁਰ ਦੇ ਖੁਰਾਲਗੜ੍ਹ ਇਲਾਕੇ ਦੇ ਸੰਘਣੇ ਜੰਗਲਾਂ ਵੱਲ ਨਿਕਲ ਗਿਆ, ਜਿੱਥੇ ਪਛਾਣ ਮਿਟਾਉਣ ਦੀ ਨੀਅਤ ਨਾਲ ਉਸ ਨੇ ਸੂਟਕੇਸ ਅਤੇ ਲਾਸ਼ ‘ਤੇ ਤੇਲ ਛਿੜਕ ਕੇ ਅੱਗ ਲਗਾ ਦਿੱਤੀ। ਲਾਸ਼ ਇਸ ਕਦਰ ਸੜ ਚੁੱਕੀ ਸੀ ਕਿ ਮੌਕੇ ‘ਤੇ ਸਿਰਫ਼ ਹੱਡੀਆਂ ਦੇ ਪਿੰਜਰ ਹੀ ਬਾਕੀ ਬਚੇ ਸਨ।

ਵਾਰਦਾਤ ਤੋਂ ਬਾਅਦ ਲੜਕੀ ਦੀ ਮਾਂ ਊਸ਼ਾ ਨੇ ਪੁਲਿਸ ਕੋਲ ਧੀ ਦੇ ਅਗਵਾ ਹੋਣ ਦੀ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੋਈ ਨੌਜਵਾਨ ਉਸ ਦੀ ਧੀ ਨੂੰ ਵਰਗਲਾ ਕੇ ਲੈ ਗਿਆ ਹੈ, ਜਿਸ ਤੋਂ ਬਾਅਦ ਨਵਾਂਸ਼ਹਿਰ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਅਵਤਾਰ ਸਿੰਘ ਦੀ ਅਗਵਾਈ ਹੇਠ ਜਾਂਚ ਸ਼ੁਰੂ ਹੋਈ। ਸ਼ੁਰੂਆਤ ਵਿੱਚ ਦੋਸ਼ੀ ਗੁਰਵਿੰਦਰ ਪੁਲਿਸ ਨੂੰ ਲਗਾਤਾਰ ਗੁੰਮਰਾਹ ਕਰਦਾ ਰਿਹਾ, ਪਰ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੇ ਪੂਰੀ ਕਹਾਣੀ ਦਾ ਪਰਦਾਫਾਸ਼ ਕਰ ਦਿੱਤਾ। ਫੁਟੇਜ ਵਿੱਚ ਰਾਧਿਕਾ ਸਵੇਰੇ ਦੋਸ਼ੀ ਦੇ ਨਾਲ ਸਾਈਕਲ ‘ਤੇ ਜਾਂਦੀ ਦਿਖਾਈ ਦਿੱਤੀ ਅਤੇ ਫਿਰ ਸਵੇਰੇ 10 ਵਜੇ ਦੇ ਕਰੀਬ ਦੋਸ਼ੀ ਇਕੱਲਾ ਕਮਰੇ ਵਿੱਚ ਦਾਖਲ ਹੋ ਕੇ ਇੱਕ ਵੱਡੇ ਸੂਟਕੇਸ ਦੇ ਨਾਲ ਬਾਹਰ ਨਿਕਲਦਾ ਕੈਦ ਹੋਇਆ। ਇਸੇ ਪੁਖ਼ਤਾ ਸਬੂਤ ਦੇ ਆਧਾਰ ‘ਤੇ ਜਦੋਂ ਪੁਲਿਸ ਨੇ ਗੁਰਵਿੰਦਰ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਉਸ ਦੀ ਨਿਸ਼ਾਨਦੇਹੀ ‘ਤੇ ਜੰਗਲ ਵਿੱਚੋਂ ਸੜੀਆਂ ਹੋਈਆਂ ਹੱਡੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਦੋਸ਼ੀ ਖਿਲਾਫ ਕਤਲ ਅਤੇ ਪਛਾਣ ਮਿਟਾਉਣ ਦੀਆਂ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਦੇ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਇਲਾਕੇ ਵਿੱਚੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇੱਕ ਬੇਹੱਦ ਖ਼ੌਫ਼ਨਾਕ ਅਤੇ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਖੁਰਾਲਗੜ੍ਹ ਇਲਾਕੇ ਦੇ ਜੰਗਲ ਵਿੱਚੋਂ ਸ਼ੁੱਕਰਵਾਰ 5 ਜੂਨ ਨੂੰ ਇੱਕ ਸੂਟਕੇਸ ਵਿੱਚੋਂ ਮਿਲੀ 14 ਸਾਲਾ ਲੜਕੀ ਦੀ ਬੁਰੀ ਤਰ੍ਹਾਂ ਸੜੀ ਹੋਈ ਲਾਸ਼ ਦੇ ਅੰਨ੍ਹੇ ਕਤਲਕਾਂਡ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਇੱਕ ਅਜਿਹਾ ਸੱਚ ਸਾਹਮਣੇ ਲਿਆਂਦਾ ਹੈ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਜਾਂਚ ਵਿੱਚ ਪਤਾ ਲੱਗਾ ਹੈ ਕਿ 10ਵੀਂ ਜਮਾਤ ਵਿੱਚ ਪੜ੍ਹਨ ਵਾਲੀ ਮਾਸੂਮ ਰਾਧਿਕਾ ਦਾ ਕਤਲ ਕਿਸੇ ਹੋਰ ਨੇ ਨਹੀਂ, ਬਲਕਿ ਉਸ ਦੀ ਸਕੀ ਮਾਂ ਦੇ 23 ਸਾਲਾ ਲਿਵ-ਇਨ ਪਾਰਟਨਰ ਗੁਰਵਿੰਦਰ ਸਿੰਘ ਨੇ ਬੇਹੱਦ ਬੇਰਹਿਮੀ ਨਾਲ ਕੀਤਾ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਹੈ।