ਕੇਤਨ ਅਗਰਵਾਲ ਦੇ ਘਰ ਟੁੱਟਿਆ ਦੁੱਖਾਂ ਦਾ ਪਹਾੜ! ਪੋਤੇ ਦੇ ਕਤਲ ਦਾ ਸਦਮਾ ਨਾ ਸਹਾਰਦੇ ਹੋਏ ਦਾਦਾ ਜੀ ਦਾ ਦੇਹਾਂਤ
ਚੈਟ ਵਿੱਚੋਂ ਖੁੱਲ੍ਹਿਆ ਸੀਆ ਦਾ ਖ਼ੌਫਨਾਕ ਰਾਜ਼
( KOROTANY ) ਪੰਜਾਬ /ਮਹਾਰਾਸ਼ਟਰ ਪੁਣੇ, 5 ਜੁਲਾਈ: ਪੁਣੇ ਦੇ ਬਦਨਾਮ ਲੋਹਾਗੜ੍ਹ ਕਤਲ ਕਾਂਡ ਦੇ ਪੀੜਤ ਕੇਤਨ ਅਗਰਵਾਲ ਦੇ ਪਰਿਵਾਰ ‘ਤੇ ਇੱਕ ਹੋਰ ਬਹੁਤ ਹੀ ਦੁਖਦਾਈ ਅਤੇ ਭਾਣਾ ਵਰਤ ਗਿਆ ਹੈ. ਆਪਣੇ 26 ਸਾਲਾ ਜਵਾਨ ਪੋਤੇ ਦੀ ਮੌਤ ਦੇ ਗ਼ਮ ਅਤੇ ਵਿਛੋੜੇ ਨੂੰ ਨਾ ਸਹਾਰਦੇ ਹੋਏ ਕੇਤਨ ਦੇ 71 ਸਾਲਾ ਦਾਦਾ ਦੇਵੀਚੰਦ ਅਗਰਵਾਲ ਦਾ ਸ਼ਨੀਵਾਰ ਸ਼ਾਮ ਨੂੰ ਦਿਲ ਦਾ ਦੌਰਾ ਹਾਟ ਟੈਕ ਹੋਣ ਕਾਰਨ ਦੇਹਾਂਤ ਹੋ ਗਿਆ.
ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਐਡਮਿਟ ਸਨ. ਹਾਲ ਹੀ ਵਿੱਚ ਉਨ੍ਹਾਂ ਨੇ ਕੇਤਨ ਲਈ ਇਨਸਾਫ਼ ਦੀ ਮੰਗ ਕਰਦੇ ਹੋਏ ਇੱਕ ਕੈਂਡਲ ਮਾਰਚ ਵਿੱਚ ਵੀ ਹਿੱਸਾ ਲਿਆ ਸੀ, ਜਿੱਥੇ ਉਨ੍ਹਾਂ ਰੋਂਦੇ ਹੋਏ ਕਿਹਾ ਸੀ ਕਿ ਲੜਕੀ ਦੇ ਪਰਿਵਾਰ ਨੇ ਉਨ੍ਹਾਂ ਨਾਲ ਬਹੁਤ ਵੱਡਾ ਵਿਸ਼ਵਾਸਘਾਤ ਕੀਤਾ ਹੈ ਅਤੇ ਦੋਸ਼ੀ ਸੀਆ ਤੇ ਚੇਤਨ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ.
ਦੂਜੇ ਪਾਸੇ, ਇਸ ਉੱਚ-ਪ੍ਰੋਫਾਈਲ ਮਰਡਰ ਕੇਸ ਦੀ ਜਾਂਚ ਕਰ ਰਹੀ ਪੁਲਿਸ ਦੇ ਹੱਥ ਇੱਕ ਬਹੁਤ ਹੀ ਹੈਰਾਨੀਜਨਕ ਸਬੂਤ ਲੱਗਿਆ ਹੈ. ਮੁਲਜ਼ਮ ਸੀਆ ਗੋਇਲ ਵੱਲੋਂ ਆਪਣੀ ਇੱਕ ਸਹੇਲੀ ਨੂੰ ਭੇਜਿਆ ਗਿਆ ਸਨੈਪਚੈਟ ਸਾਹਮਣੇ ਆਇਆ ਹੈ, ਜਿਸ ਵਿੱਚ ਉਸਨੇ ਉਦੈਪੁਰ ਵਿੱਚ ਹੋਣ ਵਾਲੇ ਵਿਆਹ ਦੀ ਫਲੈਟ ਟਿਕਟ ਬੁੱਕ ਕਰਨ ਲਈ ਆਪਣੀ ਸਹੇਲੀ ਕੋਲੋਂ ਆਧਾਰ ਕਾਰਡ ਮੰਗਿਆ ਸੀ. ਇਸ ਚੈਟ ਵਿੱਚ ਸੀਆ ਨੇ ਇੱਕ ਖ਼ੌਫਨਾਕ ਲਾਈਨ ਲਿਖੀ ਸੀ, “ਮੈਨੂੰ ਆਪਣਾ ਆਧਾਰ ਕਾਰਡ ਭੇਜ ਤਾਂ ਜੋ ਮੈਂ ਤੇਰੀ ਟਿਕਟ ਇੱਕ ਅਜਿਹੇ ਵਿਆਹ ਲਈ ਬੁੱਕ ਕਰ ਸਕਾਂ ਜੋ ਕਦੇ ਹੋਣ ਹੀ ਨਹੀਂ ਵਾਲਾ.” ਪੁਲਿਸ ਹੁਣ ਇਸ ਅਪਰਾਧਿਕ ਰਣਨੀਤੀ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਚੈਟ ਅਤੇ ਬੁਕਿੰਗ ਸਿਰਫ਼ ਕੇਤਨ ਦੇ ਕਤਲ ਤੋਂ ਬਾਅਦ ਜਾਂਚਕਰਤਾਵਾਂ ਨੂੰ ਗੁੰਮਰਾਹ ਕਰਨ ਅਤੇ ਇਹ ਦਿਖਾਉਣ ਲਈ ਸੀ ਕਿ ਵਿਆਹ ਦੀਆਂ ਤਿਆਰੀਆਂ ਨੋਰਮਲ ਚੱਲ ਰਹੀਆਂ ਸਨ. ਪੁਲਿਸ ਇਸ ਸਬੰਧ ਵਿੱਚ ਸੀਆ ਦੀ ਸਹੇਲੀ ਕੋਲੋਂ ਵੀ ਪੁੱਛਗਿੱਛ ਕਰੇਗੀ.
ਇਸੇ ਦੌਰਾਨ, ਮੀਡੀਆ ਸਾਹਮਣੇ ਸੀਆ ਗੋਇਲ ਵੱਲੋਂ ਕੀਤੇ ਗਏ ‘ਅਸ਼ਲੀਲ ਇਸ਼ਾਰੇ ‘ਤੇ ਵਾਇਰਲ ਹੋਈ ਵੀਡੀਓ ਬਾਰੇ ਸਪੱਸ਼ਟ ਕਰਦਿਆਂ ਉਸਦੇ ਪਿਤਾ ਪ੍ਰਵੀਨ ਗੋਇਲ ਨੇ ਦਾਅਵਾ ਕੀਤਾ ਕਿ ਪੁਲਿਸ ਹਿਰਾਸਤ ਦੌਰਾਨ ਗੱਡੀ ਦਾ ਦਰਵਾਜ਼ਾ ਵੱਜਣ ਕਾਰਨ ਸੀਆ ਦੀ ਉਂਗਲ ‘ਤੇ ਸੱਟ ਲੱਗੀ ਸੀ, ਉਸਨੇ ਕੋਈ ਗਲਤ ਇਸ਼ਾਰਾ ਨਹੀਂ ਸੀ ਕੀਤਾ. ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸੀਆ ਗੁਨਾਹਗਾਰ ਹੈ ਤਾਂ ਉਸਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ. ਪਰ ਇਸ ‘ਤੇ ਕੇਤਨ ਦੇ ਪਿਤਾ ਨੇ ਬੇਹੱਦ ਭਾਵੁਕ ਹੁੰਦੇ ਹੋਏ ਕਿਹਾ ਕਿ ਜੇਕਰ ਉਹ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੀ ਤਾਂ ਸਾਨੂੰ ਸਿੱਧਾ ਦੱਸ ਦਿੰਦੀ, ਇਨ੍ਹਾਂ ਜ਼ਾਲਮ ਲੋਕਾਂ ਨੇ ਆਪਣੀ ਬਦਚਲਣੀ ਲੁਕਾਉਣ ਲਈ ਸਾਡੇ ਹੱਸਦੇ-ਖੇਡਦੇ ਪੁੱਤਰ ਨੂੰ 15 ਜੂਨ ਨੂੰ ਲੋਹਾਗੜ੍ਹ ਕਿਲ੍ਹੇ ਦੀ ਖੱਡ ਵਿੱਚ ਧੱਕਾ ਦੇ ਕੇ ਮਾਰ ਦਿੱਤਾ.

More Related Stories
ਜਲੰਧਰ ਵਿੱਚ 2 ਚੋਰੀ ਹੋਈਆਂ ਐਕਟਿਵਾ ਬਰਾਮਦ; ਪੁਲਿਸ ਨੇ ਪਹਿਲਾਂ ਹੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ
ਸਵੇਰੇ ਸਵੇਰੇ ਹਾਦਸਾ: ਸਕੂਲ ਵੈਨ ਯਾਤਰੀ ਰੇਲਗੱਡੀ ਨਾਲ ਟਕਰਾ ਗਈ, ਦੋ ਵਿਦਿਆਰਥੀਆਂ ਦੀ ਮੌਤ; ਪੰਜ ਜ਼ਖਮੀ; ਵੀਡੀਓ ਦੇਖੋ
73.29 ਲੱਖ ਰੁਪਏ ਦੇ ਗਬਨ ਮਾਮਲੇ ਵਿੱਚ ਪੰਜਾਬ ਦੇ ਜਲੰਧਰ ਦੇ ਪਿੰਡ ਕਾਦੀਆਂਵਾਲੀ ਦੇ ਸਰਪੰਚ ਲਵਪ੍ਰੀਤ ਸਿੰਘ ਅਤੇ ਮੁਅੱਤਲ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਜਾਰੀ ਕੀਤੇ ਹੁਕਮ