Global Awareness News

Awareness is Power: Know the World

ਗੁਰੂ ਰਵਿਦਾਸ ਦੀ ਬਾਣੀ ਬਾਰੇ ਸੈਮੀਨਾਰ ‘ਗੁਰੂ ਰਵਿਦਾਸ ਤੇ ਕਬੀਰ ਨੇ ਸਮਾਜ ਨੂੰ ਕ੍ਰਾਂਤੀਕਾਰੀ ਬਲ ਬਖ਼ਸ਼ਿਆ’

ਗੁਰੂ ਰਵਿਦਾਸ ਦੀ ਬਾਣੀ ਬਾਰੇ ਸੈਮੀਨਾਰ

ਗੁਰੂ ਰਵਿਦਾਸ ਤੇ ਕਬੀਰ ਨੇ ਸਮਾਜ ਨੂੰ ਕ੍ਰਾਂਤੀਕਾਰੀ ਬਲ ਬਖ਼ਸ਼ਿਆ’

( KOROTANY ) ਪੱਤਰ ਪ੍ਰੇਰਕ ਜਲੰਧਰ/ਚੰਡੀਗੜ੍ਹ, 28 ਜੂਨ 2026,

‘ਬਾਣੀ ਵਿਚਾਰ ਚੇਤਨਾ ਮੰਚ ਪੰਜਾਬ’ ਵੱਲੋਂ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੈਮੀਨਾਰਾਂ ਦੀ ਲੜੀ ਤਹਿਤ ਅੱਜ ਪੰਜਵਾਂ ਸੈਮੀਨਾਰ ਚੰਡੀਗੜ੍ਹ ‘ਚ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਮਹਿਮਾਨ ਸਾਬਕਾ ਆਈ ਪੀ ਐੱਸ ਤੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਨੇ ਕਿਹਾ ਕਿ ਜਦੋਂ ਇਨਸਾਨ ਨੂੰ ਇਨਸਾਨ ਨਾਲ ਨਫ਼ਰਤ ਸੀ ਤਾਂ ਉਸ ਵੇਲੇ ਗੁਰੂ ਰਵਿਦਾਸ ਜੀ ਦੀ ਬਾਣੀ ਨੇ ਸਮਾਜ ਨੂੰ ਇਕਸਾਰਤਾ ਬਖ਼ਸ਼ੀ।

ਕਰਨਲ ਪ੍ਰਿਥਵੀ ਰਾਜ ਕੁਮਾਰ ਨੇ ਕਿਹਾ ਕਿ ਗੁਰੂ ਰਵਿਦਾਸ ਅਤੇ ਭਗਤ ਕਬੀਰ ਨੇ ਉਸ ਵੇਲੇ ਜਾਤ-ਪਾਤ ਵਿਚ ਡੁੱਬ ਰਹੇ ਸਮਾਜ ਨੂੰ ਕ੍ਰਾਂਤੀਕਾਰੀ ਬਲ ਬਖ਼ਸ਼ਿਆ, ਜਿਸ ਦੀ ਹੂਕ ਅੱਜ ਤੱਕ ਪੈਂਦੀ ਹੈ। ਪੰਜਾਬੀ ਸਾਹਿਤ ਅਕਾਦਮੀ

ਸੈਮੀਨਾਰ ਦੌਰਾਨ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਚੇਤਨਾ ਮੰਚ ਦੇ ਅਹੁਦੇਦਾਰ।

ਦੇ ਪ੍ਰਧਾਨ ਅਤੇ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਗੁਰੂ ਰਵਿਦਾਸ ਵੱਲੋਂ ਦਿੱਤਾ ਬੇਗ਼ਮਪੁਰੇ ਦਾ ਪੈਗ਼ਾਮ ਅੱਜ ਵੀ ਸਾਰੀ ਦੁਨੀਆ ਲਈ ਚਾਨਣ ਮੁਨਾਰਾ ਹੈ।

ਇਸ ਮੌਕੇ ਦਲਿਤ ਚਿੰਤਕ ਡਾ. ਰੌਣਕੀ ਰਾਮ ਨੇ ਵੀ ਸੰਬੋਧਨ ਕੀਤਾ। ਮੰਚ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਮੰਚ ਦਾ ਕੌਮੀ ਅਤੇ ਕੌਮਾਂਤਰੀ ਪੱਤਰ ‘ਤੇ 24 ਸੈਮੀਨਾਰ

ਕਰਾਉਣ ਦਾ ਟੀਚਾ ਹੈ। ਕੋਆਰਡੀਨੇਟਰ ਫਤਿਹਜੰਗ ਸਿੰਘ ਨੇ ਗੁਰੂ ਰਵਿਦਾਸ ਦੀ ਵਿਚਾਰਧਾਰਾ ਘਰੋ ਘਰੀਂ ਪਹੁੰਚਾਉਣ ਦਾ ਸੰਕਲਪ ਹੈ। ਸੈਮੀਨਾਰ ਦੇ ਪ੍ਰਬੰਧਕ ਓ ਪੀ ਚੋਪੜਾ ਨੇ ਕਿਹਾ ਕਿ ਗੁਰੂ ਰਵਿਦਾਸ ਦੀ ਬਾਣੀ ‘ਤੇ ਚੱਲਦਿਆਂ ਉਹ ਸਮਾਜ ਸੇਵਾ ਵਿੱਚ ਅਹਿਮ ਕੰਮ ਕਰ ਰਹੇ ਹਨ। ਇਸ ਮੌਕੇ ਡਾ. ਗੁਰਮੀਤ ਕੱਲਰਮਾਜਰੀ ਦੀ ਸੰਪਾਦਿਤ ਕਿਤਾਬ ਆਦਿ ਧਰਮ ਮੰਡਲ ਰਿਪੋਰਟ 1981’ ਵੀ ਰਿਲੀਜ਼ ਕੀਤੀ ਗਈ।